ਇੰਸਪੈਕਟਰ ਰਾਹੁਲ ਕੌਸ਼ਲ ਨੇ ਸੰਭਾਲਿਆ ਸ਼ੰਭੂ ਥਾਣੇ ਦਾ ਚਾਰਜ
ਸ਼ੰਭੂ 23 ਫਰਵਰੀ (ਗੁਰਪ੍ਰੀਤ ਧੀਮਾਨ)ਇੰਸਪੈਕਟਰ ਰਾਹੁਲ ਕੋਸਲ ਨੇ ਸ਼ੰਭੂ ਥਾਣੇ ਦਾ ਚਾਰਜ ਸੰਭਾਲਿਆ ਲਿਆ ਹੈ । ਉਨ੍ਹਾਂ ਕਿਹਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਇਲਾਕੇ ਵਿੱਚ ਕਿਸੇ ਵੀ ਗਲਤ ਅਨਸਰ ਨੂੰ ਸੀਰ ਨਹੀਂ ਚੁੱਕਣ ਦਿੱਤਾ ਜਾਵੇਗਾ ਇਲਾਕੇ ਵਿੱਚ ਕੋਈ ਵੀ ਨਸ਼ਾ ਤਸਕਰੀ ਕਰਨ ਵਾਲਾ ਜਾ ਬੋਲਟ ਮੋਟਰਸਾਈਕਲ ਦੇ ਪਟਾਕੇ ਬਜਾਉਣ ਵਾਲਾ ਬਖਸ਼ਿਆ ਨਹੀਂ ਜਾਵੇਗਾ।ਮੈਂ ਆਪਣੇ ਉਚ ਅਧਿਕਾਰੀਆਂ ਅਤੇ ਜਨਤਾ ਨੂੰ ਵਿਸਵਾਸ਼ ਦਿਵਾਉਂਦਾ ਹਾਂ ਕਿ ਸ਼ੰਭੂ ਥਾਣੇ ਵਿਖੇ ਹਰ ਵਿਅਕਤੀ ਨੂੰ ਨਿਆ ਮਿਲੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਕੌਸ਼ਲ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਹਨਾਂ ਤੋਂ ਪਹਿਲਾਂ ਥਾਣਾ ਸ਼ੰਭੂ ਵਿਚ ਤੈਨਾਤ ਇੰਸਪੈਕਟਰ ਕਿਰਪਾਲ ਸਿੰਘ ਹੁਣ ਪਟਿਆਲਾ ਨਾਰਕੋਟਿਕ ਸੈੱਲ ਵਿੱਚ ਆਪਣੀਆਂ ਸੇਵਾਵਾਂ ਨਿਭਾਉਣਗੇ।
ਫੋਟੋ ਕੈਪਸਨ:- ਥਾਣਾ ਸ਼ੰਭੂ ਦੇ ਨਵੇਂ ਐਸ ਐਚ ਓ ਵਜੋਂ ਚਾਰਜ ਸੰਭਾਲਦੇ ਹੋਏ ਇੰਸਪੈਕਟਰ ਰਾਹੁਲ ਕੌਸ਼ਲ। (ਫਾਇਲ ਫੋਟੋ)