ਗਗਨ ਚੋਂਕ ਫਲਾਈਓਵਰ ਤੇ ਮੱਛੀਆਂ ਦਾ ਭਰਿਆ ਟਰੱਕ ਪਲਟਿਆ
ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ
ਰਾਜਪੁਰਾ, 15 ਜੁਲਾਈ (ਗੁਰਪ੍ਰੀਤ ਧੀਮਾਨ) ਅੱਜ ਸਵੇਰੇ 7 ਵਜੇ ਦੇ ਕਰੀਬ ਸਥਾਨਕ ਗਗਨ ਚੋਂਕ ਵਾਲੇ ਫਲਾਈ ਓਵਰ ਉੱਤੇ ਡਵਾਈਡਰ ਵਾਲੀ ਰੈਲੰਿਗ ਨਾਲ ਟਕਰਾ ਕੇ ਮੱਛੀਆਂ ਨਾਲ ਭਰਿਆ ਟਰੱਕ ਪਲਟ ਗਿਆ ਤੇ ਉਸ ਵਿਚ ਲੱਦੇ ਮੱਛੀਆਂ ਦੇ ਡੱਬਿਆਂ ਵਿਚੋਂ ਮੱਛੀਆਂ ਨਿਕਲ ਕੇ ਸੜਕ ਤੇ ਖਿਲਰ ਗਈਆਂ। ਜਿਸ ਕਾਰਨ ਕਰੀਬ 3 ਘੰਟੇ ਤਕ ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 ਬੰਦ ਰਿਹਾ।ਸੂਚਨਾ ਮਿਲਣ ਤੇ ਸਥਾਨਕ ਟ੍ਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਦੀ ਅਗਵਾਈ *ਚ ਪਹੁੰਚੇ ਥਾਣੇਦਾਰ ਸੁਖਬੀਰ ਸਿੰਘ, ਹੌਲਦਾਰ ਕੁਲਦੀਪ ਸਿੰਘ ਤੇ ਹੋਰ ਆਵਾਜਾਈ ਪੁਲਿਸ ਦੇ ਜਵਾਨਾਂ ਦੇ ਬਦਲਵੇਂ ਰਾਹਾਂ ਤੋਂ ਟ੍ਰੈਫਿਕ ਕੱਢ ਕੇੇ ਆਵਾਜਾਈ ਜਾਰੀ ਰੱਖੀ ਤੇ ਪੁਲਿਸ ਚੋਂਕੀ ਬੱਸਾ ਅੱਡਾ ਦੇ ਇੰਚਾਰਜ ਥਾਣੇਦਾਰ ਵਿਜੈ ਕੁਮਾਰ ਭਾਟੀਆ ਨੇ ਬਹੁਤ ਮੁਸ਼ੱਕਤ ਨਾਲ ਦੂਜੇ ਕੈਂਟਰ ਵਿਚ ਮਾਲ ਇਕੱਠਾ ਕਰਵਾ ਕੇ ਭਰਵਾਇਆ ਤੇ ਕਰੇਨਾਂ ਦੀ ਮਦਦ ਨਾਲ ਟਰੱਕ ਸਿੱਧਾ ਕਰਵਾਇਆ।
ਆਵਾਜਾਈ ਪੁਲਿਸ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਟਰੱਕ ਨੂੰ ਚਾਲਕ ਦਵਿੰਦਰ ਸਿੰਘ ਵਾਸੀ ਲੁਧਿਆਣਾ, ਦਿੱਲੀ ਤੋਂ ਮੱਛੀਆਂ ਲੱਦ ਕੇ ਲੁਧਿਆਣਾ ਜਾ ਰਿਹਾ ਸੀ।ਜਦੋਂ ਉਹ ਸਥਾਨਕ ਗਗਨ ਚੋਂਕ ਵਾਲੇ ਫਲਾਈ ਓਵਰ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਟਰੱਕ ਬੇਕਾਬੂ ਹੋ ਕੇ ਡਵਾਈਡਰ ਵਾਲੀ ਰੈਲੰਿਗ ਨਾਲ ਟਕਰਾ ਕੇ ਪਲਟ ਗਿਆ ਤੇ ਉਸ ਵਿਚ ਲੱਦੀਆਂ ਮੱਛੀਆਂ ਡੱਬਿਆਂ ਚੋਂ ਨਿਕਲ ਕੇ ਸੜਕ ਤੇੇ ਖਿੱਲਰ ਗਈਆਂ।ਇਸ ਹਾਦਸੇ *ਚ ਇੰਨੀ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੱਕ ਕਾਫੀ ਨੁਕਸਾਨਿਆ ਗਿਆ।
ਫੋਟੋ ਕੈਪਸ਼ਨ^1^ਸੜਕ ਤੇ ਖਿਲਰੀਆਂ ਮੱਛੀਆਂ ਨੂੰ ਇਕੱਠਾ ਕਰਵਾ ਕੇ ਦੂਜੇ ਟਰੱਕ ਵਿਚ ਲਦਵਾਉਂਦੇ ਹੋਏ ਥਾਣੇਦਾਰ ਵਿਜੈ ਕੁਮਾਰ।
ਕੈਪਸ਼ਨ^1ਏ^ ਸੜਕ ਤੇ ਖ਼ਿਲਰੀਆਂ ਹੋਈਆਂ ਮੱਛੀਆਂ ਦਾ ਦ੍ਰਿਸ਼। (ਗੁਰਪ੍ਰੀਤ ਧੀਮਾਨ)