ਗਲਤ ਢੰਗ ਨਾਲ ਬੇਚੀ ਗਈ ਤੇਰਾ ਹਜ਼ਾਰ ਗਜ਼ ਦੇ ਕਰੀਬ ਪ੍ਰਾਪਰਟੀ ਦੀ ਜਾਂਚ ਲਈ ਲੋਕਲ ਬਾਡੀ ਵਿਜੀਲੈਂਸ ਨੇ ਨਗਰ ਕੌਂਸਲ ਰਾਜਪੁਰਾ ਵਿੱਚ ਕੀਤੀ ਜਾਂਚ
ਪਟਿਆਲਾ ਨਿਵਾਸੀ ਦੀ ਸਥਾਨਕ ਸਰਕਾਰ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਸ਼ਿਕਾਇਤ ਤੋਂ ਬਾਅਦ ਰਾਜਪੁਰਾ ਪਹੁੰਚੇ ਵਿਜੀਲੈਂਸ ਅਧਿਕਾਰੀ
ਰਾਜਪੁਰਾ 4 ਮਾਰਚ (ਗੁਰਪ੍ਰੀਤ ਧੀਮਾਨ)
ਸੂਬੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਵਿਚ ਗ਼ਲਤ ਢੰਗ ਨਾਲ ਬੇਚੀ ਗਈ 13000 ਹਜ਼ਾਰ ਗਜ਼ ਦੇ ਕਰੀਬ ਪ੍ਰਾਪਰਟੀ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇਸ ਸਬੰਧ ਵਿੱਚ ਅੱਜ ਲੋਕਲ ਬਾਡੀ ਵਿਭਾਗ ਦੀ ਵਿਜੀਲੈਂਸ ਵਿਭਾਗ ਨੇ ਨਗਰ ਕੌਂਸਲ ਰਾਜਪੁਰਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਅਪਣੀ ਜਾਚ ਸ਼ੁਰੂ ਕਰ ਸਬੰਧਤ ਪ੍ਰਾਪਰਟੀ ਦੇ ਕਾਗਜਾਤ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਸੀਨੀਅਰ ਵਿਜੀਲੈਂਸ ਅਫਸਰ ਸੁਧੀਰ ਸ਼ਰਮਾ ਨੇ ਦੱਸਿਆ ਕਿ 2019 ਤੋਂ ਪਹਿਲਾਂ ਨਗਰ ਕੌਂਸਲ ਦੇ ਅਧੀਨ ਆਉਣ ਤੋਂ ਪਹਿਲਾਂ 1992 ਤੇ 2013 ਵਿੱਚ ਨਗਰ ਕੌਂਸਲ ਦੀ ਬਾਬਾ ਦੀਪ ਸਿੰਘ ਦੇ ਨਜ਼ਦੀਕ 13000 ਗਜ਼ ਦੇ ਲੱਗਭਗ ਪ੍ਰਾਪਰਟੀ ਜੋ ਕਿ ਕੁੱਝ ਲੋਕਾਂ ਦੁਆਰਾ ਮਿਲੀ ਭੁਗਤ ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਸੰਬੰਧ ਵਿੱਚ ਅੱਜ ਨਗਰ ਕੌਂਸਲ ਰਾਜਪੁਰਾ ਵਿੱਚ ਪ੍ਰਾਪਰਟੀ ਦੇ ਕਾਗ਼ਜ਼ਾਂ ਦੇਖੇ ਗਏ ਹਨ ਅਤੇ ਨਗਰ ਕੌਂਸਲ ਰਾਜਪੁਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਪਹਿਲਾਂ ਹੀ 2021 ਵਿੱਚ ਨਗਰ ਕੌਂਸਲ ਰਾਜਪੁਰਾ ਦੇ ਵੱਲੋਂ ਸਿਵਲ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਇਸ ਮਾਮਲੇ ਵਿਚ ਨਗਰ ਕੌਂਸਲ ਵੱਲੋਂ 7 ਮੈਂਬਰਾਂ ਨੂੰ ਨਾਮਜਦ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋਈ ਹੈ ਅਤੇ ਨਗਰ ਕੌਂਸਲ ਰਾਜਪੁਰਾ ਦੇ ਵੱਲੋਂ ਉਕਤ ਜਗ੍ਹਾ ਉੱਪਰ ਪਹਿਲਾਂ ਹੀ ਚੇਤਾਵਨੀ ਬੋਰਡ ਲਗਾ ਦਿੱਤਾ ਗਿਆ ਹੈ ਜਿਸ ਸਬੰਧੀ ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਇੰਦਰ ਵੀਰ ਸਿੰਘ ਨਿੱਝਰ ਨੂੰ ਇੱਕ ਪਟਿਆਲਾ ਨਿਵਾਸੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਮਾਲ ਵਿਭਾਗ ਦੀ ਵਿਜੀਲੈਂਸ ਟੀਮ ਵੱਲੋਂ ਅੱਜ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫੋਟੋ ਕੈਪਸਨ:- ਨਗਰ ਕੌਂਸਲ ਰਾਜਪੁਰਾ ਵੱਲੋਂ ਲਗਾਈਆਂ ਗਿਆ ਚੇਤਾਵਨੀ ਬੋਰਡ ਦਾ ਦ੍ਰਿਸ਼ ।