ਨਵੀਂ ਦਿੱਲੀ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਟਰੋਲ ਡੀਜ਼ਲ ਤੇ ਐਕਸਾਈਜ਼ ਡਿਉਟੀ ਘਟਾਉਣ ਦੇ ਨਾਲ ਹੀ ਘਰੇਲੂ ਗੈਸ ਬਾਰੇ ਕਿਹਾ ਕਿ, ”ਇਸ ਸਾਲ ਵੀ ਅਸੀਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ 9 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ 200 ਰੁਪਏ ਪ੍ਰਤੀ ਗੈਸ ਸਿਲੰਡਰ (12 ਸਿਲੰਡਰ ਤੱਕ) ਦੀ ਸਬਸਿਡੀ ਦੇਵਾਂਗੇ। ਇਸ ਨਾਲ ਸਾਡੀਆਂ ਮਾਵਾਂ ਦੀ ਮਦਦ ਹੋਵੇਗੀ।