ਜਾਇੰਟਸ ਗਰੁੱਪ ਵੱਲੋਂ ਲਗਾਏ ਖੂਨਦਾਨ ਕੈਂਪ *ਚ 75 ਵਿਅਕਤੀਆਂ ਵੱਲੋਂ ਖੂਨਦਾਨ
ਮਹਾਂਖੂਨਦਾਨੀ ਪ੍ਰਦੀਪ ਨੰਦਾ ਨੇ 126ਵੀਂ ਅਤੇ ਮਨਮੋਹਨ ਮਹਿਤਾ ਨੇ 114ਵੀਂ ਵਾਰ ਕੀਤਾ ਖੂਨਦਾਨ
ਰਾਜਪੁਰਾ, 21 ਅਗਸਤ (ਗੁਰਪ੍ਰੀਤ ਧੀਮਾਨ) ਅੱਜ ਸਥਾਨਕ ਜਾਇੰਟਸ ਗਰੁੱਪ ਵੱਲੋਂ ਜਾਇੰਟਸ ਭਵਨ ਵਿਖੇ ਪ੍ਰਧਾਨ ਸੰਦੀਪ ਕਮਲ ਦੀ ਦੇਖ^ਰੇਖ ਵਿਚ ਸਵ: ਸਮਾਜਸੇਵੀ ਸਵ: ਲਾਜਪੱਤ ਰਾਏ ਜੀ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿਚ ਸਥਾਨਕ ਏHਪੀH ਜੈਨ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਡਾH ਅੰਜੂ ਖੁਰਾਨਾ ਦੀ ਅਗਵਾਈ *ਚ ਆਈ ਟੀਮ ਵੱਲੋਂ 75 ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ।ਇਸ ਦੋਰਾਨ ਮਹਾਂਖੂਨਦਾਨੀ ਪ੍ਰਦੀਪ ਨੰਦਾ 126ਵੀਂ ਅਤੇ ਮਨਮੋਹਨ ਮਹਿਤਾ ਨੇ 114ਵੀਂ ਵਾਰ ਖੂਨਦਾਨ ਕਰ ਖੂਨਦਾਨੀਆਂ ਦਾ ਹੌਂਸਲਾ ਵਧਾਇਆ।ਇਸ ਦੋਰਾਨ ਹਲਕਾ ਵਿਧਾਇਕ ਨੀਨਾ ਮਿੱਤਲ, ਐਸHਡੀHਐਮH ਰਾਜਪੁਰਾ ਡਾH ਸੰਜੀਵ ਕੁਮਾਰ, ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਜੱਗਾ, ਗੁਰਪ੍ਰੀਤ ਸਿੰਘ ਧਮੌਲੀ, ਦਿਨੇਸ਼ ਮਹਿਤਾ ਵਿਸ਼ੇਸ਼ ਤੋਰ ਤੇ ਖੂਨਦਾਨੀਆਂ ਦਾ ਹੌਂਸਲਾ ਵਧਾਉਣ ਪਹੁੰਚੇ।ਇਸ ਮੋਕੇ ਗਰੁੱਪ ਮੈਂਬਰ ਪ੍ਰਵੀਨ ਅਨੇਜਾ, ਵਿਜੈ ਭਟੇਜਾ, ਸ਼ਾਮ ਸੁੰਦਰ ਸਿੰਗਲਾ, ਰਤਨ ਸੋਟਾ, ਮੁਕੇਸ਼ ਗੁਜਰਾਲ, ਅਸ਼ੋਕ ਤਨੇਜਾ ਨੇ ਆਪਣੀ ਸੇਵਾ ਨਿਭਾਈ।