ਜੀ ਆਰ ਪੀ ਪੁਲਿਸ ਰਾਜਪੁਰਾ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਰਾਜਪੁਰਾ 17 ਅਗਸਤ (ਗੁਰਪ੍ਰੀਤ ਧੀਮਾਨ) ਬੀਤੇ ਦਿਨੀਂ ਜੀ ਆਰ ਪੀ ਪੁਲਿਸ ਨੂੰ ਰੇਲਵੇ ਸਟੇਸ਼ਨ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਜੀ ਆਰ ਪੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਨਾ ਮਾਲੂਮ ਵਿਅਕਤੀ ਦੀ ਲਾਸ਼ ਰੇਲਵੇ ਲਾਈਨ ਰਾਜਪੁਰਾ ਤੋਂ ਮਿਲੀ ਹੈ ਜੋ ਰੇਲ ਗੱਡੀ ਤੋਂ ਉਤਰਣ ਲੱਗਾ ਸੀ ਅਤੇ ਪੈਰ ਫਿਸਲਣ ਕਾਰਨ ਗੱਡੀ ਦੀ ਚਪੇਟ ਵਿਚ ਪੈਰ ਆਉਣਾ ਕਾਰਨ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਚਿਹਰਾ ਗੋਲ, ਰੰਗ ਕਣਕਵਨਾ, ਦਾੜ੍ਹੀ ਅਤੇ ਸਿਰ ਦੇ ਵਾਲ ਕੱਟੇ ਹੋਏ, ਕੱਦ 5′-7″ ,ਲਾਲ ਅਤੇ ਕਾਲੀ ਦੱਬੀ ਵਾਲੀ ਕਮੀਜ਼, ਪੈਟ ਨੀਲੀ, ਪਹਿਨੀ ਹੋਈ ਹੈ। ਮ੍ਰਿਤਕ ਦੀ ਪਛਾਣ ਲਈ ਪੁਲਿਸ ਵੱਲੋਂ ਲਾਸ਼ ਚੰਡੀਗੜ੍ਹ ਪੀਜੀਆਈ ਦੇ ਮੋਰਚਰੀ ਵਿੱਚ 72 ਘੰਟੇ ਦੇ ਲਈ ਰਖਵਾ ਦਿੱਤੀ ਗਈ ਹੈ। ਜਿਸ ਦੀ ਉਮਰ ਕਰੀਬ 30 ਸਾਲ ਹੈ ਅਤੇ ਮ੍ਰਿਤਕ ਦੀ ਸ਼ਨਾਖਤ ਲਈ ਲਾਸ਼ ਪੀ ਜੀ ਆਈ ਚੰਡੀਗੜ੍ਹ ਦੀ ਮੌਰਚਰੀ ਵਿਚ ਰਖਵਾ ਦਿੱਤੀ ਗਈ ਹੈ।