ਟਾਟਾ ਪ੍ਰੋਜੈਕਟ ਨੇ ਆਰ ਪੀ ਐੱਫ ਪੁਲੀਸ ਨਾਲ ਮਿਲ ਕੇ ਕੱਢੀ ਟ੍ਰੈਫਿਕ ਜਾਗਰੂਕਤਾ ਰੈਲੀ
ਰਾਜਪੁਰਾ 18 ਜਨਵਰੀ (ਗੁਰਪ੍ਰੀਤ ਧੀਮਾਨ)
ਸਥਾਨਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਟਾਟਾ ਪ੍ਰਾਜੈਕਟ ਦੇ ਵੱਲੋਂ ਸੇਫਟੀ ਅਫਸਰ ਬਿਰਜੇਸ਼ ਯਾਦਵ ਅਤੇ ਮੈਨੇਜਰ ਵਿਨੈ ਵਿਸ਼ਵਾਸ਼ ਦੀ ਅਗਵਾਈ ਦੇ ਵਿੱਚ ਟਰੈਫਿਕ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਰੇਲਵੇ ਸਟੇਸ਼ਨ ਦੇ ਨਜ਼ਦੀਕ ਲੰਘਦੇ ਵਾਹਨਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਜਾਗਰੂਕਤਾ ਰੈਲੀ ਦੇ ਵਿੱਚ ਜਿੱਥੇ ਟਾਟਾ ਪ੍ਰਾਜੈਕਟ ਦੇ ਮੁਲਾਜ਼ਮਾਂ ਦੇ ਵੱਲੋਂ ਹਿੱਸਾ ਲਿਆ ਗਿਆ, ਉਥੇ ਹੀ ਆਰ ਪੀ ਐਫ ਰਾਜਪੁਰਾ ਪੁਲੀਸ ਪ੍ਰਭਾਰੀ ਰਾਕੇਸ਼ ਕੁਮਾਰ ਵੀ ਵਿਸ਼ੇਸ਼ ਤੌਰ ਤੇ ਇਸ ਰੈਲੀ ਦੇ ਵਿੱਚ ਪਹੁੰਚੇ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਟਾਟਾ ਕੰਪਨੀ ਦੇ ਸੇਫਟੀ ਅਫਸਰ ਬਿਰਜੇਸ਼ ਯਾਦਵ ਅਤੇ ਮੈਨੇਜਰ ਵਿਨੈ ਵਿਸ਼ਵਾਸ਼ ਨੇ ਕਿਹਾ ਕਿਹਾ ਕਿ ਟਰੈਫਿਕ ਜਾਗਰੂਕਤਾ ਅਭਿਆਨ ਦੇ ਤਹਿਤ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਵਾਹਨ ਚਲਾਉਂਦੇ ਸਮੇਂ ਲਾਲ ਬੱਤੀ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ, ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ ਕਰਨੀ ਚਾਹੀਦੀ ਹੈ, ਸੱਜੇ ਜਾਂ ਖੱਬੇ ਮੋੜਦੇ ਸਮੇਂ ਇੰਡੀਕੇਟਰ ਦੀ ਵਰਤੋਂ ਕਰਨ ਅਤੇ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਾ ਕਰਨ, ਅਤੇ ਪੈਦਲ ਚੱਲਣ ਸਮੇਂ ਫੁੱਟਪਾਥ ਅਤੇ ਜ਼ੈਬਰਾ ਕਰਾਸਿੰਗ ਦੀ ਵਰਤੋਂ ਆਦਿ ਕਰਨ ਦੇ ਨਾਲ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਇਸ ਨਾਲ ਅਸੀਂ ਖੁਦ ਵੀ ਸੁਰੱਖਿਅਤ ਰਹਿੰਦੇ ਹਾਂ ਇਸ ਮੌਕੇ ਤੇ ਉਨ੍ਹਾਂ ਨਾਲ ਰੇਲਵੇ ਪੁਲਿਸ ਥਾਣਾ ਰਾਜਪੁਰਾ ਪ੍ਰਭਾਰੀ ਰਕੇਸ਼ ਕੁਮਾਰ, ਅਮਿਤ ਕੁਮਾਰ, ਮੁਨੀਸ਼ ਕੁਮਾਰ,ਸੁਭਾਸ਼ ਚੰਦ ਆਦਿ ਵੱਡੀ ਗਿਣਤੀ ਦੇ ਵਿੱਚ ਹੋਰ ਕਰਮਚਾਰੀ ਮੌਜੂਦ ਸਨ।