ਥਾਣਾ ਘਨੌਰ ਅਤੇ ਥਾਣਾ ਖੇੜੀ ਗੰਡਿਆਂ ਨੂੰ ਮਿਲੀ ਵੱਡੀ ਸਫ਼ਲਤਾ ਅਫੀਮ ਅਤੇ ਗਾਂਜਾ ਸਣੇ ਇੱਕ ਇੱਕ ਕਾਬੂ
ਘਨੌਰ 24 ਅਗਸਤ (ਗੁਰਪ੍ਰੀਤ ਧੀਮਾਨ)
ਥਾਣਾ ਘਨੌਰ ਅਤੇ ਥਾਣਾ ਖੇੜੀ ਗੰਡਿਆਂ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਦੀਪਕ ਪਾਰਿਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਰਘਬੀਰ ਸਿੰਘ ਦੁਆਰਾ ਗੈਰ ਕਾਨੂੰਨੀ ਕੰਮ ਕਰਨ ਵਾਲਿਆ ਦੇ ਖਿਲਾਫ ਵੱਖ ਵੱਖ ਏਰੀਆ ਵਿਚ ਸਪੈਸਲ ਨਾਕਾਬੰਦੀਆ ਕਰਵਾਈਆ ਗਈਆ ਸਨ। ਅਤੇ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਦੀ ਪੁਲਿਸ ਪਾਰਟੀ ਵੱਲੋਂ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੋਸ਼ੀ ਪੰਕਜ ਕੁਮਾਰ ਪੁੱਤਰ ਜੀਵਨ ਦਾਸ ਵਾਸੀ ਉਰਲਾਨਾ ਕਲਾਂ, ਜਿਲਾ ਪਾਣੀਪਤ (ਹਰਿਆਣਾ) ਨੂੰ ਗ੍ਰਿਫਤਾਰ ਕਰਕੇ 300 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ। ਜਿਸ ਤੇ ਮੁੱਕਦਮਾ ਨੰਬਰ 64 ਅਧ 18/61/85 ਐਨ.ਡੀ.ਪੀ. ਐਸ. ਐਕਟ, ਥਾਣਾ ਖੇੜੀ ਗੰਡਿਆ ਵਿਚ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
ਇਸੇ ਤਰਾ ਇੰਸਪੈਕਟਰ ਸਾਹਿਬ ਸਿੰਘ, ਮੁੱਖ ਅਫਸਰ ਥਾਣਾ ਘਨੌਰ ਦੀ ਪੁਲਿਸ ਪਾਰਟੀ ਥਾਣੇਦਾਰ ਗੁਰਪ੍ਰੀਤ ਸਿੰਘ ਵੱਲੋਂ ਨਹਿਰ ਪੁੱਲ ਘਨੌਰ ਵਿਖੇ ਦੋਸ਼ੀ ਪਰਦੀਪ ਕੁਮਾਰ ਪੁੱਤਰ ਸ਼ੰਕਰ ਦਾਸ ਵਾਸੀ ਬਿਹਾਰ ਨੂੰ ਗ੍ਰਿਫਤਾਰ ਕਰਕੇ 3 ਕਿਲੋ 30 ਗ੍ਰਾਮ ਗਾਂਜਾ ਬਰਾਮਦ ਕਰਕੇ ਮੁੱਕਦਮਾ ਨੰਬਰ 108 ਆਧ 20/61/85 ਐਨ.ਡੀ.ਪੀ.ਐਸ. ਐਕਟ, ਥਾਣਾ ਘਨੋਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ।
#ਡੀ.ਐਸ.ਪੀ ਰਘਬੀਰ ਸਿੰਘ ਦੁਆਰਾ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਨਸ਼ਾ ਤਸਕਰਾ ਖਿਲਾਫ ਕਨੂੰਨ ਅਨੁਸਾਰ ਸਖਤੀ ਵਰਤੀ ਜਾ ਸਕੇ, ਨਸ਼ਾ ਤਸਕਰਾਂ ਦੀ ਇਤਲਾਹ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ।