ਦੀ ਟਰੱਕ ੳਪਰੇਟਰ ਸੋਸਾਇਟੀ ਰਾਜਪੁਰਾ ਦੀ ਹੋਈ ਅਹਿਮ ਮੀਟਿੰਗ
11 ਮੈਂਬਰੀ ਕਮੇਟੀ ਦੀ ਕੀਤੀ ਚੋਣ
ਰਾਜਪੁਰਾ, 19 ਜੁਲਾਈ (ਗੁਰਪ੍ਰੀਤ ਧੀਮਾਨ)ਰਾਜਪੁਰਾ ਵਿਖੇ ਦੀ ਟਰੱਕ ੳਪਰੇਟਰ ਸੁਸਾਇਟੀ ਰਾਜਪੁਰਾ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਾਫੀ ਸੰਖਿਆ ਵਿੱਚ ਟਰੱਕ ੳਪਰੇਟਰ ਸ਼ਾਮਲ ਹੋਏ। ਇਸ ਮੋਕੇ ਮਿੰਟੂ ਭਲਵਾਨ ਅਤੇ ਜੀਵਨ ਸ਼ਰਮਾ ਨੇ ਕਿਹਾ ਕਿ ਸਾਡੀ ਦੀ ਟਰੱਕ ੳਪਰੇਟਰ ਸੁਸਾਇਟੀ ਰਾਜਪੁਰਾ ਹੈ ਅਤੇ ਇਸ ਦੀ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਹੈ ਅਤੇ ਅਜੇ ਕਿਸੇ ਨੂੰ ਵੀ ਪ੍ਰਧਾਨ ਨਹੀ ਬਣਾਇਆ ਗਿਆ ।ਉਨਾਂ ਕਿਹਾ ਕਿ 11 ਮੈਂਬਰੀ ਕਮੇਟੀ ਬਣਾਈ ਗਈ ਹੈ। ਉਨਾਂ ਕਿਹਾ ਕਿਹਾ ਕਿ ਟਰੱਕ ੳਪਰੇਟਰ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਅਜੇ ਤੱਕ ਨਹੀ ਹੋਈ। ਉਨਾਂ ਕਿਹਾ ਅੱਜ ਤੋਂ ਦੀ ਟਰੱਕ ੳਪਰੇਟਰ ਸੁਸਾਇਟੀ ਦੇ ਕੰਮ ਦੀ ਸੁਰੂਆਤ ਹੋ ਗਈ ਹੈ ਅਤੇ 11 ਮੈਂਬਰੀ ਕਮੇਟੀ ਹੀ ਦੀ ਟਰੱਕ ੳਪਰੇਟਰ ਸੁਸਾਇਟੀ ਦਾ ਕੰਮਕਾਜ ਦੇਖਣਗੇ। ਉਨਾਂ ਕਿਹਾ ਕਿ ਲੋੜ ਪਈ ਸਾਰਿਆਂ ਦੀ ਸਹਿਮਤੀ ਨਾਲ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਫਿਲਹਾਲ 11 ਮੈਂਬਰੀ ਕਮੇਟੀ ਹੀ ਰਹੇਗੀ। ਉਨਾਂ ਕਿਹਾ ਕਿ 250 ਤੋਂ ਉਪਰ ਮੈਂਬਰ ਹਨ ਵੇਸੈ ਇਲਾਕੇ ਵਿੱਚ ਪੰਜ ਤੋਂ ਉਪਰ ਗੱਡੀਆਂ ਹਨ। ਜਿਸ ਕਰਕੇ ਸਾਨੂੰ ਟਰੱਕ ਸੁਸਾਇਟੀ ਦਾ ਗਠਨ ਕਰਨਾ ਪਿਆ ਹੈ ਕਿਉਂਕਿ ਬਾਹਰੀ ਗੱਡੀਆਂ ਇਥੇ ਆ ਕੇ ਕੰਮ ਕਰਦੀਆਂ ਸਨ ਅਤੇ ਸਾਡੇ ਸਿੰਗਲ ਗੱਡੀ ਟਰੱਕ ਉਪਰੇਟਰ ਵਿਹਲੇ ਬੈਠੇ ਸਨ।ਉਨਾਂ ਕਿਹਾ ਕਿ ਪਿੱਛੇ ਜਿਹੇ ਹੋਏ ਟਰੱਕ ੳਪਰੇਟਰਾਂ ਦੇ ਇਕ ਧਾਰਮਿਕ ਪ੍ਰੋਗਾਮ ਵਿੱਚ ਪ੍ਰਧਾਨ ਦੀ ਚੋਣ ਨਹੀ ਕੀਤੀ ਗਈ ਸੀ ।ਉਹ ਤਾਂ ਸਿਰਫ ਟਰੱਕ ੳਪਰੇਟਰਾਂ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਗਈ ਸੀ। ਇਸ ਮੋਕੇ ਕਾਫੀ ਸੰਖਿਆ ਵਿੱਚ ਟਰੱਕ ੳਪਰੇਟਰ ਮੋਜੂਦ ਸਨ।