ਦੁਸਹਿਰੇ ਤੇ ਪੁਤਲੇ ਫੂਕ ਕੇ ਪ੍ਰਦੂਸ਼ਨ ਫੈਲਾਉਣ ਵਾਲੇ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਮਨਜੀਤ ਘੁਮਾਣਾ ਸੂਬਾ ਸਕੱਤਰ ਬੀ ਕੇ ਯੂ ਚੜੂੰਨੀ
ਰਾਜਪੁਰਾ, 7 ਅਕਤੂਬਰ (ਗੁਰਪ੍ਰੀਤ ਧੀਮਾਨ) ਅੱਜ ਰਾਜਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬੈਂਸ ਦੀ ਅਗਵਾਈ ਵਿਚ ਇਕ ਬੈਠਕ ਕੀਤੀ ਗਈ।ਜਿਸ ਵਿਚ ਬੀHਕੇHਯੂH ਚੜੂੰਨੀ ਬਾਈ ਸਕੱਤਰ ਮਨਜੀਤ ਸਿੰਘ ਘੁਮਾਣਾ ਨੇ ਵਿਸ਼ੇਸ਼ ਤੋਰ ਤੇ ਸ਼ਮੂਲਿਅਤ ਕੀਤੀ।ਇਸ ਮੋਕੇ ਜਿੱਥੇ ਯੂਨੀਅਨ ਦੇ ਕਾਰਜਾਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਦੁਸਹਿਰੇ ਦੇ ਤਿਉਹਾਰ ਤੇ ਪੁਤਲੇ ਸਾੜ ਕੇ ਪ੍ਰਦੂਸ਼ਨ ਫੈਲਾਉਣ ਵਾਲੇ ਆਗੂਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।ਬੈਠਕ ਦੋਰਾਨ ਸੂਬਾਈ ਸਕੱਤਰ ਮਨਜੀਤ ਸਿੰਘ ਘੁਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਵੱਲੋਂ ਦੁਸਹਿਰੇ ਦੇ ਮੋਕੇ ਤੇ ਪੁਤਲੇ ਸਾੜੇ ਗਏ ਹਨ।ਜਿਸ ਨਾਲ ਵਾਤਾਵਰਣ ਖਰਾਬ ਹੋਇਆ ਹੈ।ਉਹਨਾਂ ਦੱਸਿਆ ਕਿ ਜੇਕਰ ਕੋਈ ਕਿਸਾਨ ਆਪਣੇ ਖੇਤਾਂ ਵਿਚ ਝੋਨੇ ਦੀ ਨਾੜ ਨੂੰ ਅੱਗ ਲਗਾ ਕੇ ਪ੍ਰਦੂਸ਼ਨ ਫੈਲਾਉਂਦਾ ਹੈ ਤਾਂ ਸਰਕਾਰ ਉਸਦੇ ਖ਼ਿਲਾਫ਼ ਪਰਚੇ ਦਰਜ ਕਰਦੀ ਹੈ।ਕਿਉਂ ਨਾਂਹ ਇਹਨਾਂ ਆਗੂਆਂ ਖ਼ਿਲਾਫ਼ ਵੀ ਪਰਚੇ ਦਰਜ ਕੀਤੇੇ ਜਾਣ।ਉਹਨਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਅਧਿਕਾਰੀ ਪਿੰਡਾਂ ਵਿਚ ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਪਹੁੰਚੇਗਾ ਤਾਂ ਉਸਨਾਂ ਦਾ ਘਿਰਾਓ ਕੀਤਾ ਜਾਵੇਗਾ।ਇਸ ਮੋਕੇ ਪਾਰਟੀ ਸਲਾਹਕਾਰ ਤੇਜਿੰਦਰ ਸਿੰਘ ਲੀਲਾ, ਅਬਰਿੰਦਰ ਸਿੰਘ ਕੰਗ, ਜਸਪਾਲ ਸਿੰਘ, ਕੁਲਵੰਤ ਸਿੰਘ ਸਰਦਾਰਗੜ੍ਹ, ਖੁਸ਼ਬਖ਼ਤ ਸਿੰਘ ਸਮੇਤ ਹੋਰ ਆਗੂ ਮੋਜੂਦ ਸਨ।
ਫੋਟੋ ਕੈਪਸਨ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਚੜੂੰਨੀ ਦੇ ਸੂਬਾ ਸਕੱਤਰ ਮਨਜੀਤ ਸਿੰਘ ਘੁੰਮਾਣਾ ਅਤੇ ਹੋਰ ਪਤਵੰਤੇ ਸੱਜਣ