ਦ੍ਰੋਪਤੀ ਮੁਰਮੁ ਨੂੰ ਭਾਰਤ ਦੇ 15ਵੇਂ ਰਾਸ਼ਟਰਪਤੀ ਬਣਨ ਤੇ ਰਾਜਪੁਰਾ ਵਿੱਚ ਭਾਜਪਾਈ ਵਰਕਰਾਂ ਨੇ ਪਾਏ ਭੰਗੜਾ
ਭਾਰਤੀ ਜਨਤਾ ਪਾਰਟੀ ਨੇ ਸਭ ਵਰਗਾਂ ਨੂੰ ਸਨਮਾਨ ਦਿੰਦੀ ਹੈ ਜਿਸ ਦੀ ਉਦਾਹਰਨ ਸ੍ਰੀਮਤੀ ਦ੍ਰੋਪਤੀ ਮੁਰਮੁ ਹਨ – ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ
ਰਾਜਪੁਰਾ 21 ਜੁਲਾਈ (ਗੁਰਪ੍ਰੀਤ ਧੀਮਾਨ)
ਭਾਰਤ ਦੇ 15ਵੇਂ ਰਾਸ਼ਟਰਪਤੀ ਦੀਆਂ ਚੋਣਾਂ ਦਾ ਨਤੀਜਾਆਉਣ ਤੋਂ ਬਾਅਦ ਰਾਜਪੁਰਾ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਅਤੇ ਹਲਕਾ ਇੰਚਾਰਜ ਰਾਜਪੁਰਾ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿਚ ਦੇਸ਼ ਦੇ 15ਵੀ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੂਰਮੂ ਨੂੰ ਵਧਾਈ ਦਿੱਤੀ ਗਈ ਅਤੇ ਖੁਸ਼ੀ ਦੇ ਵਿੱਚ ਭੰਗੜੇ ਅਤੇ ਲੱਡੂ ਵੰਡੇ ਗਏ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਅਤੇ ਹਲਕਾ ਰਾਜਪੁਰਾ ਤੋਂ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਭਾਰਤ ਦੇ ਨਵੇਂ ਬਣਨ ਜਾ ਰਹੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਤੀ ਮੁਰਮੁ 15ਵੀ ਰਾਸ਼ਟਰਪਤੀ ਬਣਨ ਤੇ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਸਿਰਫ ਭਾਰਤੀ ਜਨਤਾ ਪਾਰਟੀ ਹੈ ਜੋ ਸਾਰੇ ਵਰਗਾਂ ਨੂੰ ਇਕੱਠੇ ਨਾਲ ਲੈ ਕੇ ਚਲਦੀ ਹੈ ਜਿਸ ਦੀ ਉਦਾਹਰਨ ਭਾਰਤ ਦੇ ਆਦੀਵਾਸੀ ਭਾਈਚਾਰੇ ਦੀ ਮਹਿਲਾ ਸ੍ਰੀਮਤੀ ਦਰੋਪਤੀ ਮੂਰਮੂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ 75 ਸਾਲਾਂ ਦੇ ਇਤਿਹਾਸ ਦੇ ਵਿਚ ਦੂਜੀ ਵਾਰੀ ਹੋਇਆ ਹੈ ਕੀ ਭਾਰਤ ਦੇ ਦੂਜੀ ਮਹਿਲਾ ਰਾਸ਼ਟਰਪਤੀ ਬਣਨ ਜਾ ਰਹੇ ਹਨ। ਜਿਸ ਨੂੰ ਲੈ ਕੇ ਅੱਜ ਸਮੂਹ ਭਾਜਪਾ ਵਰਕਰਾਂ ਦੇ ਵੱਲੋਂ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕਰਾਂ ਵੱਲੋਂ ਭੰਗੜੇ ਅਤੇ ਲੱਡੂ ਵੰਡ ਕੇ ਅਤੇ ਆਤਿਸ਼ਬਾਜ਼ੀਆਂ ਚਲਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਉਨ੍ਹਾਂ ਨਾਲ ਭਾਜਪਾ ਵਰਕਰ ਨੰਦ ਲਾਲ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸ਼ਿਵ ਸੈਨਾ ਪੰਜਾਬ ਪ੍ਰਧਾਨ ਸੰਜੀਵ ਰਾਜਪੁਰਾ ,ਪਰਦੀਪ ਨੰਦਾ, ਨਰੇਸ਼ ਧੀਮਾਨ, ਕੌਂਸਲਰ ਸਾਂਤੀ ਸਪਰਾ, ਮਹਾਮੰਤਰੀ ਦੀਪਕ ਫਿਰਨੀ, ਗੋਲਡੀ ਸ਼ਰਮਾ ਬਲਵੀਰ ਸਿੰਘ ਮੰਗੀ, ਰਾਮ ਸਿੰਘ ,ਮੇਜਰ ਸਿੰਘ ਐਡਵੋਕੇਟ ਬਲਵਿੰਦਰ ਚਹਿਲ, ਯਸ਼ ਟੰਡਨ, ਪਵਨ ਮੁਖੇਜਾ, ਸ਼ਿਵ ਸੈਨਾ ਨੇਤਾ ਪਰਵਿੰਦ ਅਰੋੜਾ, ਐਡਵੋਕੇਟ ਮੁਦਿਤ ਭਾਰਦਵਾਜ ਅਤੇ ਹੋਰ ਮਹਿਲਾ ਭਾਜਪਾਈ ਵਰਕਰ ਸ਼ਾਮਲ ਸਨ।