ਨਵੇਂ ਸਾਲ ਦੇ ਪਹਿਲੇ ਦਿਨ ਉੱਤਰ ਭਾਰਤ ਦੇ ਵਿਚ ਵਧੀ ਠੰਡ,ਪੰਜਾਬ ‘ਚ ਧੁੰਦ ਕਾਰਨ ਕੰਮ ਠੱਪ
ਮਨੁੱਖੀ ਜਾਨਾਂ ਬਹੁਤ ਕੀਮਤੀ ,ਇਸ ਲਈ ਸਾਨੂੰ ਧੁੰਦ ਵਿੱਚ ਆਪਣੇ ਵਾਹਨ ਬਹੁਤ ਸਾਵਧਾਨੀ ਨਾਲ ਚਲਾਉ- ਯਸ਼ ਚਾਵਲਾ
ਰਾਜਪੁਰਾ 1 ਜਨਵਰੀ (ਗੁਰਪ੍ਰੀਤ ਧੀਮਾਨ)
ਰਾਜਪੁਰਾ ਦੀ ਥੋਕ ਫਲ ਅਤੇ ਸਬਜ਼ੀ ਮੰਡੀ ਦੇ ਪ੍ਰਧਾਨ ਯਸ਼ ਚਾਵਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਹਰ ਪਾਸੇ ਸੰਘਣੀ ਧੁੰਦ ਛਾਈ ਹੋਈ ਹੈ। ਠੰਡ ਅਤੇ ਧੁੰਦ ਕਾਰਨ ਸਾਰੇ ਕਾਰੋਬਾਰ ਠੱਪ ਹੋ ਕੇ ਰਹੇ ਹਨ, ਅਤੇ ਕਈ ਥਾਵਾਂ ’ਤੇ ਹਾਦਸੇ ਵੀ ਵਾਪਰ ਰਹੇ ਹਨ, ਜਿਸ ਕਾਰਨ ਕਈ ਕੀਮਤੀ ਜਾਨਾਂ ਅਸੀਂ ਗੋਵਾ ਰਹੇ ਹਾਂ। ਇਸ ਲਈ ਸਾਨੂੰ ਧੁੰਦ ਵਿੱਚ ਅਪਣੇ ਵਾਹਨ ਸਾਵਧਾਨੀ ਨਾਲ ਚਲਾਉਣੇ ਚਾਹੀਦੇ ਹਨ।ਅਤੇ ਹਰ ਇੱਕ ਨੂੰ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਕਿਉਂਕਿ ਬਚਾਅ ਵਿੱਚ ਹੀ ਸੁਰੱਖਿਆ ਹੈ।ਅੱਜ ਕੱਲ੍ਹ ਪੰਜਾਬ ਵਿੱਚ ਬਹੁਤ ਜ਼ਿਆਦਾ ਧੁੰਦ ਹੈ। ਧੁੰਦ ਕਾਰਨ ਸੜਕਾਂ ਤੇ ਵਾਹਨ ਨਜ਼ਰ ਨਹੀਂ ਆਉਂਦੇ ਅਤੇ ਹਾਦਸੇ ਵਾਪਰਦੇ ਹਨ। ਜਿਸ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਇਸ ਦੁਨੀਆਂ ਤੋਂ ਚਲੀਆਂ ਜਾਂਦੀਆਂ ਹਨ।ਜਿਸ ਦੀ ਭਰਪਾਈ ਕਰਨੀ ਔਖੀ ਹੈ।ਧੁੰਦ ਵਿੱਚ ਸਾਨੂੰ ਆਪਣੇ ਵਾਹਨ ਹੌਲੀ-ਹੌਲੀ ਅਤੇ ਲਾਈਟਾਂ ਜਗਾ ਕੇ ਚਲਾਓ।