ਨਿਊ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਲਗਾਏ ਮੈਗਾ ਚੈਕਅੱਪ ਕੈਂਪ `ਚ 550 ਮਰੀਜ਼ਾ ਦੀ ਜਾਂਚ
ਰਾਜਪੁਰਾ, 24 ਜੁਲਾਈ (ਗੁਰਪ੍ਰੀਤ ਧੀਮਾਨ)-ਇਥੋਂ ਦੇ ਬਹਾਵਲਪੁਰ ਭਵਨ ਵਿਖੇ ਨਿਊ ਪ੍ਰੈਸ ਕਲੱਬ ਰਾਜਪੁਰਾ ਦੇ ਪ੍ਰਧਾਨ ਜਗਦੀਸ਼ ਕੇ.ਬੀ, ਪ੍ਰਾਜੈਕਟ ਚੇਅਰਮੈਨ ਸੁਦੇਸ਼ ਤਨੇਜ਼ਾ ਤੇ ਰਣਜੀਤ ਸਿੰਘ ਦੀ ਅਗਵਾਈ ਵਿੱਚ ਮੁਫਤ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਹਲਕਾ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਪਹੁੰਚੇ ਤੇ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਹਲਕਾ ਰਾਜਪੁਰਾ ਤੋਂ ਭਾਜਪਾ ਇੰਚਾਰਜ਼ ਜਗਦੀਸ ਜੱਗਾ, ਸ੍ਰੋਮਣੀ ਅਕਾਲੀ ਦਲ ਇੰਚਾਰਜ਼ ਚਰਨਜੀਤ ਸਿੰਘ ਬਰਾੜ, ਨਗਰ ਕੌਂਸਲ ਪ੍ਰਧਾਨ ਪ੍ਰਵੀਨ ਛਾਬੜਾ, ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ, ਸੀਨੀਅਰ `ਆਪ` ਆਗੂ ਪ੍ਰਵੀਨ ਛਾਬੜਾ, ਸਮਾਜ-ਸੇਵੀ ਬਾਬਾ ਦਿਲਬਾਗ ਸਿੰਘ ਬਾਗਾ, ਸ੍ਰੋ.ਅ.ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਸੀਨੀਅਰ ਭਾਜਪਾ ਆਗੂ ਨਰਿੰਦਰ ਨਾਗਪਾਲ, ਚੇਅਰਮੈਨ ਟੀ.ਐਲ.ਜੋਸ਼ੀ, ਡੀ.ਐਸ.ਪੀ ਗੁਰਬੰਸ ਸਿੰਘ ਬੈਂਸ, ਫਕੀਰ ਚੰਦ ਬਾਂਸਲ, ਮਹਿੰਦਰ ਸਹਿਗਲ, ਐਸ.ਐਮ.ਓ ਡਾ: ਜਗਪਾਲਇੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਵਿਧਾਇਕਾ ਨੀਨਾ ਮਿੱਤਲ ਤੇ ਭਾਜਪਾ ਆਗੂ ਜਗਦੀਸ ਜੱਗਾ ਸਮੇਤ ਆਏ ਮਹਿਮਾਨਾਂ ਵੱਲੋਂ ਨਿਊ ਪ੍ਰੈਸ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ `ਚ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ। ਇਸ ਕੈਂਪ ਦੌਰਾਨ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ 550 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਇਸ ਤਰ੍ਹਾਂ ਪੰਜਾਬ ਮੈਡੀਕਲ ਹਾਲ ਦੇ ਮੁੱਖੀ ਅਨਿਲ ਅਸੀਜ਼ਾ ਬੋਬੀ ਵੱਲੋਂ ਆਪਣੀ ਟੀਮ ਦੇ ਨਾਲ ਮਰੀਜ਼ਾਂ ਨੂੰ ਦਵਾਈਆਂ ਤੇ ਲੈਬੋਰਟਰੀ ਟੈਸਟ ਮੁੱਫਤ ਕੀਤੇ ਗਏ। ਇਸ ਮੌਕੇ ਗੁਰਦੂਆਰਾ ਸਿੰਘ ਸਭਾ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ, ਰਾਇਸ ਮਿਲ ਐਸੋਸੋਏਸ਼ਨ ਦੇ ਪ੍ਰਧਾਨ ਤਰਸੇਮ ਲਾਲ ਰਾਣਾ, ਵਪਾਰ ਮੰਡਲ ਪ੍ਰਧਾਨ ਨਰਿੰਦਰ ਸੋਨੀ, `ਆਪ` ਆਗੂ ਗੁਰਪ੍ਰੀਤ ਸਿੰਘ ਧਮੋਲੀ, ਅਨਾਜ਼ ਮੰਡੀ ਪ੍ਰਧਾਨ ਰੁਪਿੰਦਰ ਸਿੰਘ ਰੂਬੀ, ਨਗਰ ਕੌਂਸਲ ਸੀ. ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਸਾ.ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਸਿਮਰਨਜੀਤ ਸਿੰਘ ਬਿੱਲਾ, ਐਡਵੋਕੇਟ ਸੰਦੀਪ ਬਾਵਾ, ਸ਼ਾਮ ਸੁੰਦਰ ਵਧਵਾ, ਭਾਜਪਾ ਆਗੂ ਪ੍ਰਦੀਪ ਨੰਦਾ, ਨਰੇਸ਼ ਧੀਮਾਨ, ਇਸਲਾਮ ਅਲੀ ਸਮੇਤ ਕਲੱਬ ਦੇ ਮੈਂਬਰ ਹਾਜਰ ਸਨ।
ਫੋਟੋ ਕੈਪਸ਼ਨ:-ਮੈਡੀਕਲ ਚੈਕਅੱਪ ਕੈਂਪ ਦੌਰਾਨ ਸਨਮਾਨ ਕਰਦੇ ਹੋਏ ਕਲੱਬ ਪ੍ਰਬੰਧਕ ।