Wednesday, September 28, 2022

Action Punjab

spot_img
spot_img
Homeਖਾਸ ਖਬਰਾਂਪਟਿਆਲਾ ਜੇਲ੍ਹ 'ਚ ਨਵਜੋਤ ਸਿੱਧੂ ਦੇ ਸਾਥੀ ਕੈਦੀਆਂ ਨਾਲ ਝਗੜੇ 'ਤੇ ਜੇਲ੍ਹ...

ਪਟਿਆਲਾ ਜੇਲ੍ਹ ‘ਚ ਨਵਜੋਤ ਸਿੱਧੂ ਦੇ ਸਾਥੀ ਕੈਦੀਆਂ ਨਾਲ ਝਗੜੇ ‘ਤੇ ਜੇਲ੍ਹ ਮੰਤਰੀ ਨੇ ਆਖੀ ਇਹ ਗੱਲ

ਚੰਡੀਗੜ੍ਹ : ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਉਨ੍ਹਾਂ ਸੂਚਨਾਵਾਂ ਨੂੰ ਗਲਤ ਕਰਾਰ ਦਿੱਤਾ ਹੈ, ਜਿਨ੍ਹਾਂ ‘ਚ ਕਿਹਾ ਜਾ ਰਿਹਾ ਸੀ ਕਿ ਪਟਿਆਲਾ ਜੇਲ੍ਹ ‘ਚ ਬੰਦ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਤੇ ਹੋਰ ਕੈਦੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਇਹ ਬਿਲਕੁਲ ਬੇ-ਬੁਨਿਆਦ ਗੱਲ ਹੈ।

ਅਸਲ ‘ਚ ਸਿੱਧੂ ਵੱਲੋਂ ਸਿਰਫ਼ ਇਕ ਕੈਦੀ ਦੀ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਨੇ ਸਿੱਧੂ ਦੇ ਜੇਲ੍ਹ ਰਾਸ਼ਨ ਕਾਰਡ ਨਾਲ ਆਪਣੇ (ਦੂਸਰੇ ਕੈਦੀ ਨੇ) ਲਈ ਰਾਸ਼ਨ ਹਾਸਲ ਕਰ ਲਿਆ। ਦਰਅਸਲ ਮੀਡੀਆ ਦੇ ਇਕ ਹਿੱਸੇ ‘ਚ ਖ਼ਬਰਾਂ ਨਸ਼ਰ ਹੋਈਆਂ ਸਨ ਕਿ ਨਵਜੋਤ ਸਿੱਧੂ ਦਾ ਸਾਥੀ ਕੈਦੀਆਂ ਨਾਲ ਝਗੜਾ ਹੋ ਗਿਆ ਹੈ।

ਜਿਸ ‘ਚ ਕਿਹਾ ਗਿਆ ਸੀ ਕਿ ਕੈਦੀਆਂ ਨੇ ਸਿੱਧੂ ’ਤੇ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਸਿੱਧੂ ਦਾ ਕਹਿਣਾ ਸੀ ਕਿ ਸਾਥੀ ਕੈਦੀਆਂ ਨੇ ਬਿਨ੍ਹਾਂ ਪੁੱਛੇ ਉਨ੍ਹਾਂ ਦੇ ਕੰਟੀਨ ਕਾਰਡ ’ਤੇ ਖ਼ਰੀਦਦਾਰੀ ਕਰ ਲਈ। ਜਿਸ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments