ਪਿੰਡ ਸੁਹਰੋਂ ਦੇ ਸਰਕਾਰੀ ਸਕੂਲ *ਚ ਸਿੱਖ ਸਦਭਾਵਨਾ ਦਲ ਵਲੋਂ ਲਗਾਏ ਬੂਟੇ
ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਰੁੱਖ ਲਾਉਣੇ ਬਹੁਤ ਜਰੂਰੀ-ਇੰਸਪੈਕਟਰ ਕ੍ਰਿਪਾਲ ਸਿµਘ
ਰਾਜਪੁਰਾ, 12 ਅਗਸਤ (ਗੁਰਪ੍ਰੀਤ ਧੀਮਾਨ) ਨੇੜਲੇ ਪਿµਡ ਸੁਹਰੋਂ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਿੱਖ ਸਦਭਾਵਨਾ ਦਲ ਦੇ ਆਗੂ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਕੂਲ ਵਿਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਵਿਚ ਵਿਸ਼ੇਸ ਤੋਰ ਤੇ ਥਾਣਾ ਖੇੜੀ ਗੰਡਆ ਮੁੱਖ ਅਫ਼ਸਰ ਇੰਸਪੈਕਟਰ ਕ੍ਰਿਪਾਲ ਸਿੰਘ ਨੇ ਸ਼ਿਰਕਤ ਕੀਤੀ।ਇਸ ਦੋਰਾਨ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਕੂਲ ਦੇ ਇੰਚਾਰਜ ਮਾਸਟਰ ਪੰਕਜ ਸ਼ਰਮਾ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜੋਗਾ ਸਿੰਘ ਦੇ ਉਪਰਾਲੇ ਸਦਕਾ ਦੇਸ਼ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਅੱਜ ਹਰੇ ਭਰੇ ਰੁੱਖ ਲਾਉਣ ਦੀ ਸ਼ੁਰੁਆਤ ਕੀਤੀ ਗਈ ਹੈ।ਇਸ ਦੋਰਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਇੰਸਪੈਕਟਰ ਕ੍ਰਿਪਾਲ ਸਿੰਘ ਨੇ ਕਿਹ ਕਿ ਸਿੱਖ ਸਦਭਾਵਨਾ ਦਲ ਵੱਲੋਂ ਪ੍ਰਦੂਸ਼ਨ ਰੋਕਣ ਲਈ ਮਨੁੱਖਤਾ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਬੂਟੇ ਲਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ।ਪµਜਾਬ *ਚ ਰੁੱਖ ਖਤਮ ਹੁµਦੇ ਜਾ ਰਹੇ ਹਨ ਅਤੇ ਗੰਧਲੇ ਵਾਤਾਵਰਨ ਕਾਰਨ ਲਗਾਤਾਰ ਸਾਹ ਦੀ ਬਿਮਾਰੀਆਂ ਵੀ ਵੱਧ ਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪਿµਡ ਸੁਹਰੋਂ ਵਿਖੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਨੂੰ ਦੇਖਦਿਆਂ ਸਾਰਿਆਂ ਨੂੰ ਇੱਕਠੇ ਹੋ ਕੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਹਰੇਕ ਪਿੰਡਾਂ ਚ ਰੁੱਖ ਲਾਉਣੇ ਚਾਹੀਦੇ ਹਨ।
ਫੋਟੋ ਕੈਪਸ਼ਨ^2^ਰਾਜਪੁਰਾ ਦੇ ਪਿੰਡ ਸੂਹਰੋਂ ਦੇ ਸਕੂਲ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਇੰਸ. ਕ੍ਰਿਪਾਲ ਸਿੰਘ, ਬਾਬਾ ਬਲਵਿੰਦਰ ਸਿੰਘ ਅਤੇ ਹੋਰ।