ਆਏ ਹੀ ਦਿਨ ਪੰਜਾਬ ਦੇ ਵਿਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਅਕਸਰ ਹੀ ਵੇਖਣ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਨੇ ਜਿਸ ਪਾਸੇ ਵੀ ਵੇਖੋ ਉਥੇ ਕੋਈ ਨਾ ਕੋਈ ਚੋਰੀ ਦੀ ਘਟਨਾ ਸਾਹਮਣੇ ਆ ਹੀ ਜਾਂਦੀ ਹੈ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ ਬਠਿੰਡਾ ਤੋਂ ਜਿਥੇ ਕੋਈ ਚੀਜ ਨਹੀਂ ਬਲਕਿ ਬੱਚਾ ਚੋਰੀ ਹੋਇਆ ਹੈ ,
ਦਰ੍ਸਾਲ ਇਹ ਪੂਰਾ ਮਾਮਲਾ ਬਠਿੰਡਾ ਦਾ ਹੈ ਜਿਥੇ ਜੱਚਾ ਬੱਚਾ ਵਿਭਾਗ ਦੇ ਵਿੱਚੋ ਇਕ 4 ਦਿਨਾਂ ਦਾ ਬੱਚਾ ਚੋਰੀ ਹੋ ਗਿਆ ਹੈ ਅਤੇ ਮਾਪਿਆਂ ਦੇ ਵਲੋਂ ਰੋਂਦੇ ਕੁਰਲਾਉਂਦੇ ਹੋਏ ਬੱਚੇ ਵਾਸਤੇ ਪੁਲਿਸ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ
ਦਸ ਦਈਏ ਕੇ ਬੀਤੇ ਦਿਨ ਹਸਪਤਾਲ ਦੇ ਵਿਚ ਕੁੱਝ ਬੱਚਾ ਚੋਰੀ ਕਰਨ ਵਾਲੇ ਗਿਰੋਹ ਦੀਆਂ ਔਰਤਾਂ ਆਉਂਦੀਆਂ ਨੇ ਅਤੇ ਬੱਚੇ ਚੈਕਅਪ ਕਰਨ ਦੇ ਬਹਾਨੇ ਬੱਚੇ ਨੂੰ ਲੈ ਜਾਂਦੀਆਂ ਨੇ ਜਿਸਤੋ ਬਾਅਦ ਕੁੱਝ ਸਮਾਂ ਜਦ ਪਰਿਵਾਰ ਕੋਲੇ ਬੱਚਾ ਨਹੀਂ ਪਹੁੰਚਦਾ ਤਾ ਮਾਪਿਆਂ ਦੇ ਵਲੋਂ ਹਸਪਤਾਲ ਪ੍ਰਸ਼ਾਸ਼ਨ ਦੇ ਨਾਲ ਗੱਲ ਕੀਤੀ ਜਾਂਦੀ ਹੈ ਪਰ ਹਸਪਤਾਲ ਪ੍ਰਸ਼ਾਸ਼ਨ ਵਲੋਂ ਤਾ ਕੋਈ ਵੀ ਅਜਿਹੀ ਔਰਤ ਨਹੀਂ ਭੇਜੀ ਗਈ ਸੀ ਜੋ ਬੱਚੇ ਨੂੰ ਜਾਂਚ ਲਈ ਲੈਕੇ ਗਈ ਹੋਵੇ ਜਦੋ ਮਾਪਿਆਂ ਨੂੰ ਪਤਾ ਲੱਗਦਾ ਹੈ ਕੇ ਉਹਨਾ ਦਾ ਬੱਚਾ ਚੋਰੀ ਹੋ ਚੁੱਕਿਆ ਹੈ ਤਾ ਪਰਿਵਾਰ ਦੇ ਵਲੋਂ ਪੁਲਿਸ ਨੂੰ ਸੂਚਨਾ ਦਿਤੀ ਜਾਂਦੀ ਹੈ ਜਿਸਤੋ ਬਾਅਦ ਲਗਾਤਾਰ ਹੀ ਪੁਲਿਸ ਦੇ ਵਲੋਂ ਬੱਚੇ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਜੇ ਤਕ ਉਸ 4 ਦਿਨਾਂ ਦੇ ਬੱਚੇ ਦਾ ਕੋਈ ਵੀ ਸੁਰਾਖ ਨਹੀਂ ਮਿਲ ਸਕਿਆ ਖੈਰ ਇਹ ਬੱਚਾ ਕਦੋ ਮਿਲੇਗਾ ਅਤੇ ਪੰਜਾਬ ਦੇ ਵਿਚ ਲਗਾਤਾਰ ਵੱਧ ਰਹੀਆਂ ਇਹ ਚੋਰੀ ਦੀਆਂ ਵਾਰਦਾਤਾਂ ਕਦੋ ਰੁਕਣਗੀਆਂ ਇਹ ਇਕ ਵੱਡਾ ਸਵਾਲ ਹੈ