ਪੰਜਾਬ ਨੈਸ਼ਨਲ ਬੈਂਕ ਦੇ ਵੱਲੋਂ ਰੱਖੇ ਗਏ ਪ੍ਰੋਗਰਾਮ ਵਿੱਚ ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਵਿਧਾਇਕਾਂ ਨੀਨਾ ਮਿੱਤਲ ਨੇ ਔਰਤਾਂ ਨੂੰ ਵੰਡੇ 2 ਕਰੋੜ 15 ਲੱਖ ਰੁਪਏ ਦੇ ਚੈੱਕ
ਪੰਜਾਬ ਨੈਸ਼ਨਲ ਬੈਂਕ ਵੱਲੋਂ ਆਤਮ ਨਿਰਭਰ ਨਾਰੀ ਸ਼ਕਤੀ ਪ੍ਰੋਗਰਾਮ ਤਹਿਤ ਵੰਡੇ ਗਏ
ਰਾਜਪੁਰਾ, 15 ਅਕਤੂਬਰ (ਗੁਰਪ੍ਰੀਤ ਧੀਮਾਨ) ਔਰਤਾਂ ਆਪਣੇ ਮੌਲਿਕ ਅਧਿਕਾਰ ਪਹਿਚਾਨਣ ਤੇ ਘਰ ਵਿਚ ਰੋਟੀ ਬਣਾਉਣ ਤੋਂ ਇਲਾਵਾ ਸਵੈ: ਰੁਜ਼ਗਾਰ ਲਈ ਕੋਈ ਕੰਮ ਧੰਦਾ ਕਰਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਮੁਨੀਸ਼ਾ ਗੁਲਾਟੀ ਨੇ ਅੱਜ ਪµਜਾਬ ਨੈਸ਼ਨਲ ਬੈਂਕ ਦੀ ਪਿੰਡ ਨਲਾਸ ਖ਼ੁਰਦ ਸ਼ਾਖਾ ਦੇ ਮੈਨੇਜ਼ਰ ਜਿਤੇਨ ਸਚਦੇਵਾ ਦੀ ਦੇਖ^ਰੇਖ ਵਿਚ ਲਗਾਏ ਸਵੈਭਿਮਾਨ ਸਵੈ ਸਹਾਇਤਾ ਸਮੂਹਾਂ ਨੂੰ ਕਰਜਾ ਵµਡ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਸਬੰਧੀ ਕੈਂਪ ਦੋਰਾਨ ਕੀਤਾ।ਉਹਨਾ ਕਿਹਾ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੁੰਦਿਆ ਉਹਨਾਂ ਹਮੇਸ਼ਾਂ ਔਰਤ ਮਰਦ *ਚ ਫਰਕ ਨਾਂਹ ਰੱਖਦਿਆਂ ਇੰਨਸਾਫ ਦੇਣ ਦੀ ਕੋਸ਼ਿਸ਼ ਕੀਤੀ ਹੈ। ਮਰਦ ਵੀ ਇਸ ਸਮਾਜ ਦਾ ਹਿੱਸਾ ਹਨ ਤੇ ਉਹਨਾਂ ਤੋਂ ਬਿਨਾ ਔਰਤ ਦੀ ਜਿੰਦਗੀ ਅਧੂਰੀ ਹੈ। ਉਹਨਾਂ ਦੱਸਿਆ ਉਹਨਾਂ ਕੋਲ ਪੁੱਜਦੀਆਂ 10 ਸ਼ਿਕਾਇਤਾਂ ਵਿਚੋਂ 5 ਔਰਤਾਂ ਮਰਦਾਂ ਦਾ ਅਪਮਾਨ ਅਤੇ ਕਈ ਪੜਤਾਲਿਤ ਕਰਦੀਆ ਹਨ।ਇਸ ਦੋਰਾਨ ਵਿਸ਼ੇਸ਼ ਮਹਿਮਾਨ ਵੱਜੋਂ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਔਰਤ ਪਹਿਲਾਂ ਧੀ, ਭੈਣ, ਪਤਨੀ ਹੈ ਪਰ ਜੇਕਰ ਲੋੜ ਪਵੇ ਤਾਂ ਝਾਂਸੀ ਦੀ ਰਾਣੀ ਵੀ ਹੈ ਜਾਂ ਇਕ ਤਾਕਤ ਹੈ।ਇਸ ਦੋਰਾਨ ਬੈਂਕ ਦੇ ਡੀHਜੀHਐਮH ਪਟਿਆਲਾ ਜੋਨ ਮਨੋਜ ਸ਼੍ਰੀਵਾਸਤਵ ਅਤੇ ਮੈਨੇਜਰ ਜਿਤੇਨ ਸਚਦੇਵਾ ਨੇ ਬਂੈਕ ਦੀਆਂ ਸਕੀਮਾਂ ਸਬੰਧੀ ਦੱਸਣ ਉਪਰੰਤ ਦੱਸਿਆ ਕਿ ਅੱਜ ਦੇ ਕੈਂਪ ਦੋਰਾਨ 36 ਸਵੈ ਸਹਾਇਤਾ ਸਮੂਹਾਂ ਦੇ ਕਰੀਬ 350 ਲਾਭਪਾਤਰ ਔਰਤਾਂ ਨੂੰ ਲਾਭ ਪਹੁੰਚਾਉਣ ਲਈ ਬੈਂਕ ਵੱਲੋਂ ਮੰਜੂਰੀ ਪੱਤਰ ਦਿੱਤੇ ਗਏ। ਉਹਨਾਂ ਕਿਹਾ ਕਿ ਸਵੈ^ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਦੇਸ਼ ਦੇ ਵੱਖ^ਵੱਖ ਥਾਵਾਂ ਤੋਂ ਮਾਲ ਦੇ ਆਰਡਰ ਆ ਰਹੇ ਹਨ ਜੋ ਕਿ ਬਹੁਤ ਖੁਸ਼ੀ ਦੀ ਗਲ ਹੈ।ਇਸ ਮੋਕੇ ਸਮਾਜਸੇਵੀ ਸੰਜੀਵ ਮਿੱਤਲ, ਸਹਾਇਕ ਮੈਨੇਜਰ ਗੁਰਕੰਵਲ ਸਿੰਘ, ਮੈਡਮ ਸ਼ਿਵਾਨੀ ਬਲਾਕ ਇੰਚਾਰਜ ਸਵੈਂ ਸਹਹਿਤਾ ਸਮੂਹ ਸਮੇਤ ਹੋਰ ਪਤਵੰਤੇ ਸੱਜਣ ਹਾਜਰ ਸਨ।
ਫੋਟੋ ਕੈਪਸ਼ਨ^1^ਰਾਜਪੁਰਾ ਦੇ ਪਿੰਡ ਨਲਾਸ ਵਿਖੇ ਪੀ ਐਨ ਬੀ ਵੱਲੋਂ ਸਵੈ ਸਹਾਇਤਾ ਸਮੂਹਾਂ ਨੂੰ ਕਰਜਾ ਮੰਜੂਰੀ ਪੱਤਰ ਦਿੰਦੇ ਹੋਏ ਮੈਡਮ ਮੁਨੀਸ਼ਾ ਗੁਲਾਟੀ, ਨੀਨਾ ਮਿੱਤਲ ਅਤੇ ਡੀ ਜੀ ਐਮ।