ਪੰਜਾਬ ਬਿਜਲੀ ਨਿਗਮ ਵੱਲੋਂ ਉਜਵਲ ਭਾਰਤ, ਉਜਵਲ ਭਵਿੱਖ ਤਹਿਤ ਸਮਾਗਮ ਕਰਵਾਇਆ
ਰਾਜਪੁਰਾ, 26 ਜੁਲਾਈ (ਗੁਰਪ੍ਰੀਤ ਧੀਮਾਨ) ਅੱਜ ਸਥਾਨਕ ਬਹਾਵਲਪੁਰ ਭਵਨ ਵਿਖੇ ਪੰਜਾਬ ਬਿਜਲੀ ਨਿਗਮ ਲਿਮਟਿਡ ਦੇ ਵµਡ ਹਲਕਾ ਪਟਿਆਲਾ ਦੇ ਨਿਗਰਾਨ ਇµਜੀਨੀਅਰ ਇµਜ: ਗੁਰਤੇਜ਼ ਸਿੰਘ ਚਹਿਲ ਦੀ ਦੇਖ^ਰੇਖ ਵਿਚ *ਉਜਵਲ ਭਾਰਤ, ਉਜਵਲ ਭਵਿੱਖ* ਵਿਸ਼ੈ ਤੇ ਇਕ ਸਮਾਗਮ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕ ਨੀਨਾ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਜਰਨਲ) ਪਟਿਆਲਾ ਗੁਰਪ੍ਰੀਤ ਸਿੰਘ ਥਿੰਦ, ਐਸ ਡੀ ਐਮ ਸੰਜੀਵ ਕੁਮਾਰ, ਪ੍ਰਵੀਨ ਛਾਬੜਾ ਨੇ ਦੀਪ ਜਗਾ ਕੇ ਕੀਤੀ।ਇਸ ਦੋਰਾਨ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕੀਤਾ।ਇਸ ਮੋਕੇ ਇੰਜH ਗੁਰਤੇਜ ਸਿੰਘ ਨੇ ਦੱਸਿਆ ਕਿ *ਉਜਵਲ ਭਾਰਤ, ਉਜਵਲ ਭਵਿੱਖ* ਊਰਜਾ 2047 ਦੇ ਤਹਿਤ ਊਰਜਾ ਵਿਭਾਗ ਭਾਰਤ ਸਰਕਾਰ, ਪੰਜਾਬ ਐਨਰਜੀ ਡਿਵੈਲਪਮੈਟ ਏਜੰਸੀ (ਪੇਡਾ) ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪµਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪੰਜਾਬ ਰਾਜ ਪਾਵਰ ਟਰਾਂਸਮਿਸ਼ਨ ਲਿਮਟਿਡ ਅਤੇ ਜਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ *ਚ ਭਾਰਤ ਸਰਕਾਰ ਅਤੇ ਪµਜਾਬ ਸਰਕਾਰ ਦੀਆਂ ਵੱਖ^ਵੱਖ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀ ਸ਼ਾਮਲ ਹੋਏ। ਉਹਨਾਂ ਦੱਸਿਆ ਕਿ 2047 ਵਿੱਚ ਭਾਰਤ ਦੀ ਆਜਾਦੀ ਨੂੰ ਸੌ ਸਾਲ ਪੂਰੇ ਹੋਣ ਤੇ ਦੇਸ਼ ਅਤੇ ਰਾਜ ਵਿੱਚ ਹੋਣ ਵਾਲੇ ਕµਮਾਂ ਸਬµਧੀ ਵੀਡੀਓ ਸਕਰੀਨਿµਗ, ਨੁਕੱੜ ਨਾਟਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਰਾਂਹੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।ਇਸ ਮੋਕੇ ਨੀਨਾ ਮਿੱਤਲ ਨੇ ਕਿਹਾ ਕਿ *ਉਜਵਲ ਭਾਰਤ, ਉਜਵਲ ਭਵਿੱਖ* ਪ੍ਰੋਗਰਾਮ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ।ਜਿਸ ਰਾਹੀਂ ਲੰਘੇ 75 ਸਾਲਾਂ *ਚ ਪਾਵਰ (ਬਿਜਲੀ) ਦੇ ਖੇਤਰ ਵਿਚ ਹੋਈ ਤਰੱਕੀ ਦਾ ਪਤਾ ਲੱਗਦਾ ਹੈ ਤੇ ਸਰਕਾਰ ਵੱਲੋਂ ਹੋਰ ਜਾਰੀ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ।ਇਸ ਮੋਕੇ ਐਕਸੀਅਨ ਰਾਜਪੁਰਾ ਡਵੀਜਨ ਦੀਪਕ ਗੋਇਲ, ਵਿਜ਼ੈ ਸਿੰਘ, ਮੁਖਤਿਆਰ ਸਿੰਘ, ਜਤਿੰਦਰ ਕੰਬੋਜ (ਸਾਰੇ ਐਸ ਡੀ ਓਜ਼) ਬੰਤ ਸਿੰਘ, ਦਿਨੇਸ਼ ਕੁਮਾਰ, ਗੁਰਪ੍ਰੀਤ ਸਿੰਘ ਧਮੌਲੀ, ਇਸਲਾਮ ਅਲੀ, ਰਤਨੇਸ਼ ਜਿੰਦਲ, ਨਿਿਤਨ ਪਹੂਜਾ, ਪ੍ਰਧਾਨ ਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ *ਚ ਬਿਜਲੀ ਮੁਲਾਜ਼ਮ ਹਾਜਰ ਸਨ।
ਫੋਟੋ ਕੈਪਸ਼ਨ^1^ਭਾਰਤ ਸਰਕਾਰ ਦੇ *ਉਜਵਲ ਭਾਰਤ, ਉਜਵਲ ਭਵਿੱਖ* ਸਮਾਗਮ ਦੀ ਦੀਪ ਜਗਾ ਕੇ ਸ਼ੁਰੂਆਤ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਅਤੇ ਹੋਰ।