ਫਰੂਟ ਅਤੇ ਸਬਜੀ ਮੰਡੀ ਐਸੋਸੀਏਸ਼ਨ ਮੈਂਬਰਾਂ ਨੇ ਮਾਰਕੀਟ ਕਮੇਟੀ ਸੈਕਟਰੀ ਨੂੰ ਸੌਂਪਿਆ ਮੰਗ ਪੱਤਰ
ਪਿੱਛਲੇ ਤਿੰਨ ਸਾਲਾਂ ਦੀ ਮਾਰਕੀਟ ਫੀਸ ਅਤੇ RDF ਫੀਸ ਦੇ ਰਿਕਾਰਡ ਲੈਣ ਲਈ ਕੀਤੀ ਮੰਗ- ਐਸੋਸੀਏਸ਼ਨ ਮੈਂਬਰ
ਰਾਜਪੁਰਾ 30 ਅਗਸਤ (ਗੁਰਪ੍ਰੀਤ ਧੀਮਾਨ,ਪਰਦੀਪ ਚੌਧਰੀ)
ਅੱਜ ਰਾਜਪੁਰਾ ਦੇ ਫਰੂਟ ਅਤੇ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਮੈਂਬਰਾਂ ਦੇ ਵੱਲੋਂ ਮਾਰਕੀਟ ਕਮੇਟੀ ਦੇ ਸੈਕਟਰੀ ਦੇ ਨਾਲ ਮੁਲਾਕਾਤ ਕੀਤੀ ਗਈ। ਅਤੇ ਫਰੂਟ ਅਤੇ ਸਬਜ਼ੀ ਮੰਡੀ ਵਿੱਚ ਹੋਏ ਕਰੋੜਾਂ ਰੁਪਏ ਦੇ ਹੇਰਾ ਫੇਰੀ ਸਬੰਧੀ ਜਾਂਚ ਦੀ ਮੰਗ ਸੰਬੰਧੀ ਅਤੇ ਦੋਸ਼ੀਆ ਕਾਰਵਾਈ ਕਰਨ ਲਈ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਪ੍ਰਧਾਨ ਯਸ਼ ਚਾਵਲਾ, ਰਮੇਸ਼ ਬਬਲਾ ਨੇ ਦੱਸਿਆ ਕਿ ਥੋਕ ਸਬਜ਼ੀ ਮੰਡੀ ਅਤੇ ਫਲ ਮੰਡੀ ਵਿੱਚ ਅਧਿਕਾਰੀਆਂ ਵੱਲੋਂ ਕੀਤੇ ਕਰੋੜਾਂ ਦੇ ਟੈਕਸ ਚੋਰੀ ਅਤੇ ਪਿਛਲੇ ਤਿੰਨ ਸਾਲਾਂ ਦੀ ਮਾਰਕੀਟ ਫੀਸ ਅਤੇ ਆਰਡੀਐਫ ਦਾ ਰਿਕਾਰਡ ਚੈੱਕ ਕਰਨ ਦੀ ਮੰਗ ਫਰੂਟ ਅਤੇ ਸਬਜ਼ੀ ਮੰਡੀ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਇਸ ਦੀ ਜਾਂਚ ਹੁੰਦੀ ਹੈ ਤਾਂ ਇਸ ਵਿੱਚ ਮਾਰਕੀਟ ਕਮੇਟੀ ਦੇ ਕੁਝ ਅਧਿਕਾਰੀ ਵੀ ਇਸ ਦੀ ਲਪੇਟ ਵਿੱਚ ਆ ਸਕਦੇ ਹਨ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਜੋ ਅਧਿਕਾਰੀ ਇਸ ਵਿੱਚ ਸ਼ਾਮਲ ਪਾਏ ਜਾਂਦੇ ਹਨ। ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਸੈਕਟਰ ਅਸ਼ਵਨੀ ਮਹਿਤਾ ਨੇ ਜਲਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਅਤੇ ਜੇਕਰ ਇਸ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਫਰੂਟ ਤੇ ਸਬਜ਼ੀ ਮੰਡੀ ਐਸੋਸੀਏਸ਼ਨ ਮੈਂਬਰ ਮਨੋਹਰ ਲਾਲ, ਰਾਜੇਸ਼ ਕੁਮਾਰ, ਜਤਿਨ, ਸੁਰੇਸ਼ ਕੁਮਾਰ, ਸਤੀਸ਼ ਕੁਮਾਰ, ਵਿਵੇਕ, ਲਵਿਸ਼ ਆਦਿ ਹਾਜ਼ਰ ਸਨ।