ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਬਣੇ ਦੂਜੀ ਵਾਰ ਫੁੱਫੜ
ਸਾਬਕਾ ਪੀ ਐਸ ਪੀ ਸੀ ਐਲ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ ਦੇ ਘਰ ਲਕਸ਼ਮੀ ਨੇ ਲਿਆ ਜਨਮ
ਰਾਜਪੁਰਾ 22 ਜੁਲਾਈ (ਐਕਸ਼ਨ ਪੰਜਾਬ/ਗੁਰਪ੍ਰੀਤ ਧੀਮਾਨ)
ਅੱਜ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਉਨ੍ਹਾਂ ਦੇ ਸਪੁੱਤਰ Pspcl ਦੇ ਸਾਬਕਾ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ ਦੇ ਘਰ ਬੇਟੀ ਨੇ ਜਨਮ ਲਿਆ।
ਇਸ ਮੌਕੇ ਤੇ ਪਰਿਵਾਰ ਨੂੰ ਵਧਾਈ ਦੇਣ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਅਤੇ ਉਨ੍ਹਾਂ ਦੀ ਧਰਮ ਪਤਨੀ ਸੰਦੀਪ ਕੌਰ ਕੰਬੋਜ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਗਗਨਦੀਪ ਸਿੰਘ ਜਲਾਲਪੁਰ ਨੂੰ ਦੂਜੀ ਵਾਰ ਪਿਤਾ ਬਣਨ ਤੇ ਵਧਾਈ ਦਿੱਤੀ। ਇਸ ਮੌਕੇ ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕਿਹਾ ਕਿ ਅੱਜ ਸਾਡੇ ਘਰ ਦੇ ਵਿੱਚ ਤੀਜੀ ਵਾਰ ਲਕਸ਼ਮੀ ਨੇ ਜਨਮ ਲਿਆ ਹੈ ਅਤੇ ਜਿਸ ਨੂੰ ਮੈਂ ਤੇ ਮੇਰੀ ਧਰਮ ਪਤਨੀ ਸੰਦੀਪ ਕੌਰ ਕੰਬੋਜ ਨੇ ਪਹਿਲੀ ਜਨਮ ਘੁੱਟੀ ਦਿੱਤੀ ਹੈ। ਉਹਨਾਂ ਕਿਹਾ ਕਿ ਧੀ ਦੀ ਦਾਤ ਰੱਬ ਕਿਸਮਤ ਵਾਲਿਆਂ ਨੂੰ ਹੀ ਦਿੰਦਾ ਹੈ ਅਤੇ ਅੱਜ ਸਾਡੇ ਘਰ ਤੀਜੀ ਵਾਰ ਲਕਸ਼ਮੀ ਨੇ ਜਨਮ ਲਿਆ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਘਰ ਪਰਮਾਤਮਾ ਨੇ ਧੀ ਦੀ ਦਾਤ ਬਖਸ਼ੀ ਹੈ। ਅਤੇ ਮੈਨੂੰ ਦੂਜੀ ਵਾਰ ਫੁੱਫੜ ਬਣਨ ਦਾ ਮੌਕਾ ਮਿਲਿਆ ਹੈ।
ਫੋਟੋ ਕੈਪਸਨ:- ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਅਤੇ ਉਹਨਾਂ ਦੇ ਧਰਮ ਪਤਨੀ ਸੰਦੀਪ ਕੌਰ ਕੰਬੋਜ ਸਾਬਕਾ ਪੀਐਸਪੀਸੀਐਲ ਦੇ ਡਾਇਰੈਕਟਰ ਗਗਨਦੀਪ ਜਲਾਲਪੁਰ ਦੀ ਬੇਟੀ ਨੂੰ ਜਨਮ ਘੁੱਟੀ ਦਿੰਦੇ ਹੋਏ।