ਰਾਜਪੁਰਾ ਦੇ ਨੇੜਲੇ ਪਿੰਡ ਵਿੱਚ ਚਾਇਨਾ ਵਾਇਰਸ ਨੇ ਦਿੱਤੀ ਦਸਤਕ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਪੰਜਾਬ ਸਰਕਾਰ ਨੂੰ ਮੁਆਵਜੇ ਦੀ ਕੀਤੀ ਅਪੀਲ
ਰਾਜਪੁਰਾ 18 ਸਿਤੰਬਰ (ਗੁਰਪ੍ਰੀਤ ਧੀਮਾਨ)
ਜਿੰਮੀਦਾਰਾਂ ਨੂੰ ਕਦੇ ਸੋਕੇ ਅਤੇ ਕਦੇ ਡੋਬਾ ਜਿਹੇ ਹਾਲਾਤਾਂ ਵਿੱਚੋਂ ਤਾਂ ਲੰਘਣਾ ਪੈਂਦਾ ਹੀ ਹੈ ਅਤੇ ਹੁਣ ਇਕ ਨਵੀਂ ਆਫ਼ਤ ਚਾਈਨੀਸ ਵਾਇਰਸ ਨੇ ਤਾ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕਿਉਂਕਿ ਇਸ ਬਿਮਾਰੀ ਨੇ ਖੇਤਾਂ ਦੇ ਵਿੱਚ ਖੜ੍ਹੀ ਸੋਨੇ ਵਰਗੀ ਫ਼ਸਲ ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਰਾਜਪੁਰਾ ਨਾਲ ਲੱਗਦੇ ਪਿੰਡਾਂ ਵਿਚ ਵੀ ਇਸ ਬਿਮਾਰੀ ਨਾਲ ਸਬੰਧਿਤ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਤੇ ਰਾਜਪੁਰਾ ਨਜ਼ਦੀਕ ਲੱਗਦੇ ਪਿੰਡਾਂ ਦੇ ਵਿੱਚ ਅੱਜ ਹਲਕਾ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਪਿੰਡ ਭੱਪਲ,ਦਬਾਲੀ ਖੁਰਦ,ਖੇੜਾ ਗੱਜੂ,ਉੜਦਨ , ਜਨਸੂਈ ਪਿੰਡਾਂ ਦਾ ਦੌਰਾ ਕੀਤਾ। ਅਤੇ ਚਾਇਨਾ ਵਾਇਰਸ ਬਿਮਾਰੀ ਨਾਲ ਤਬਾਹ ਹੋਈ ਫਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਹਲਕਾ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਿਥੇ ਇਕ ਪਾਸੇ ਰੱਬ ਵੱਲੋਂ ਬਰਸਾਤ ਨਾ ਪੈਣ ਕਾਰਨ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਥੇ ਹੀ ਇਕ ਚਾਈਨਾ ਵਾਇਰਸ ਨੇ ਕਿਸਾਨਾ ਦੀ ਹੋਰ ਚਿੰਤਾ ਵਧਾ ਦਿੱਤੀ ਹੈ। ਕਿਉਂਕਿ ਉਨ੍ਹਾਂ ਵੱਲੋਂ ਆਪਣੇ ਪੁੱਤਾਂ ਵਾਂਗੂੰ ਪਾਲੀ ਫ਼ਸਲ ਤੇ ਉੱਪਰ ਇਸ ਚਾਈਨੀਸ ਵਾਇਰਸ ਦੇ ਹਮਲੇ ਕਾਰਨ,ਉਨ੍ਹਾਂ ਦੇ ਝੋਨੇ ਦੀ ਕਾਫੀ ਫਸਲ ਤਬਾਹ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਜਿਥੇ ਕਣਕ ਦੇ ਸੀਜ਼ਨ ਵਿਚ ਕਣਕ ਦੇ ਘੱਟ ਝਾੜ ਨਿਕਲਣ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਉਥੇ ਹੁਣ ਝੋਨੇ ਦੀ ਫਸਲ ਤੇ ਇਸ ਨਵੇਂ ਵਾਇਰਸ ਦੇ ਹਮਲੇ ਨਾਲ ਪੂਰੀ ਫਸਲ ਬਰਬਾਦ ਹੋ ਚੁੱਕੀ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਵਾਇਰਸ ਦਾ ਹੱਲ ਕੱਢਿਆ ਜਾਵੇ। ਅਤੇ ਜਿਨ੍ਹਾਂ ਕਿਸਾਨ ਵੀਰਾਂ ਦੀ ਫਸਲ ਤਬਾਹ ਹੋ ਚੁੱਕੀ ਹੈ ਉਹਨਾਂ ਦੀਆਂ ਗਿਰਦਾਵਰੀ ਕਰਵਾ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਤੇ ਉਹਨਾਂ ਨਾਲ ਹਰਿੰਦਰ ਸਿੰਘ, ਕਮਲਜੀਤ ਸਿੰਘ, ਗੁਰਦਾਸ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ,ਮੋਹਨ ਸਿੰਘ,ਲਛਮਣ ਸਿੰਘ,ਹਰਜਿੰਦਰ ਸਿੰਘ,ਜਸਪਾਲ ਸਿੰਘ ਦਫ਼ਤਰ ਇੰਚਾਰਜ ਸ੍ਰੋਮਣੀ ਅਕਾਲੀ ਦਲ ਰਾਜਪੁਰਾ ਹਾਜ਼ਿਰ ਸਨ।