ਰੋਟਰੀ ਕਲੱਬ ਵਿੱਚ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ
AIIMS ਡਇਰੈਕਟਰ ਰਣਦੀਪ ਗੁਲੇਰੀਆ ਅਤੇ ਐਸ ਡੀ ਐਮ ਰਾਜਪੁਰਾ ਦੀ ਮੌਜੂਦਗੀ ਦੇ ਵਿੱਚ ਕਲੱਬ ਪ੍ਰਧਾਨ ਅਤੇ ਜਨਰਲ ਸੈਕਟਰੀ ਨੇ ਚੁੱਕੀ ਸਹੁੰ
ਰਾਜਪੁਰਾ 22 ਅਗਸਤ (ਗੁਰਪ੍ਰੀਤ ਧੀਮਾਨ) ਬੀਤੀ ਦੇਰ ਰੋਟਰੀ ਕਲੱਬ ਵਿਚ ਕਲੱਬ ਪ੍ਰਧਾਨ ਅਤੇ ਜਨਰਲ ਸੈਕਟਰੀ ਦੇ ਅਹੁੱਦੇ ਲਈ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਾ ਰਣਦੀਪ ਗੁਲੇਰੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਰਾਜਪੁਰਾ ਦੇ ਐੱਸਡੀਐੱਮ ਸੰਜੀਵ ਕੁਮਾਰ ਪਹੁੰਚੇ ।ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਅਤੇ ਆਏ ਹੋਏ ਹੋਰ ਮਹਿਮਾਨਾਂ ਅਤੇ ਰੋਟਰੀ ਕਲੱਬ ਦੇ ਆਗੂਆਂ ਨੇ ਦੀਪ ਜਲਾ ਕੇ ਕੀਤੀ ਇਸ ਮੌਕੇ ਤੇ ਪੁਰਾਣੇ ਪ੍ਰਧਾਨ ਨੇ ਨਵੇਂ ਪ੍ਰਧਾਨ ਨੂੰ ਕਾਲਰ ਪਹਿਨਾ ਕੇ ਜੀ ਆਇਆਂ ਕਿਹਾ ਅਤੇ ਨਵੇਂ ਬਣੇ ਪ੍ਰਧਾਨ ਅਜੇ ਭਟੇਜਾ ਅਤੇ ਜਨਰਲ ਸੈਕਟਰੀ ਪ੍ਰਦੀਪ ਨੰਦਾ ਨੂੰ ਸਹੁੰ ਚੁਕਾਈ ਗਈ। ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨ ਵਜੋਂ ਰੋਟਰੀ ਕਲੱਬ ਦੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ । ਉਨ੍ਹਾਂ ਕਵਿਡ 19 ਦੌਰਾਨ ਰੋਟਰੀ ਕਲੱਬ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰੋਟਰੀ ਕਲੱਬ ਵੱਲੋਂ ਹਰ ਇੱਕ ਜ਼ਰੂਰਤਮੰਦਾਂ ਦੀ ਸੇਵਾ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਅਜੇ ਕਰੋਨਾ ਮਹਾਂਮਾਰੀ ਪੂਰੀ ਤਰ੍ਹਾਂ ਨਹੀਂ ਗਿਆ ਸਾਨੂੰ ਅਜੇ ਵੀ ਪੂਰੀ ਤਰ੍ਹਾਂ ਪਰਹੇਜ਼ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਰਾਜਪੁਰਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਉਹ ਕਰੋਨਾ ਵੈਕਸੀਨ ਜ਼ਰੂਰ ਲਗਵਾ ਲੈਣ ਤਾਂ ਜੋ ਉਨ੍ਹਾਂ ਤੇ ਕੋਵਿਡ ਮਹਾਮਾਰੀ ਦਾ ਜ਼ਿਆਦਾ ਪ੍ਰਭਾਵ ਨਾ ਪਵੇ। ਇੱਥੇ ਦੱਸਣਯੋਗ ਹੈ ਡਾ ਗੁੁੁਲੇਰੀਆ ਜੋ ਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦੇ ਲਈ ਕਈ ਵਰ੍ਹੇ ਸਨਮਾਨਤ ਕੀਤੇ ਜਾ ਚੁੱਕੇ ਹਨ ਇਸ ਮੌਕੇ ਤੇ ਐੱਸਡੀਐੱਮ ਸੰਜੀਵ ਕੁਮਾਰ ਨੇ ਕਿਹਾ ਕਿ ਰੋਟਰੀ ਕਲੱਬ ਸਮਾਜ ਦੇ ਕੰਮਾਂ ਲਈ ਹਮੇਸ਼ਾ ਅੱਗੇ ਆਉਂਦਾ ਰਹਿੰਦਾ ਹੈ ਅਤੇ ਮੈਂ ਆਸ ਰੱਖਦਾ ਹਾਂ ਇਹ ਮੇਰਾ ਪੂਰਾ ਸਹਿਯੋਗ ਦੇਣਗੇ ਜਿਵੇਂ ਕਿ ਪਹਿਲਾਂ ਮੇਰੇ ਨਾਲ ਸਹਿਯੋਗ ਕਰਦੇ ਆ ਰਹੇ ਹਨ । ਇਸ ਮੌਕੇ ਤੇ ਨਵੇਂ ਚੁਣੇ ਪ੍ਰਧਾਨ ਅਜੇ ਭਟੇਜਾ ਨੇ ਕਿਹਾ ਕਿ ਮੈਂ ਪ੍ਰਧਾਨਗੀ ਦਾ ਦੋ ਮਹੀਨੇ ਪਹਿਲਾਂ ਚਾਰਜ ਸਾਂਭ ਲਿਆ ਸੀ ਅਤੇ ਦੋ ਮਹੀਨਿਆਂ ਦੌਰਾਨ ਬਾਰਾਂ ਪ੍ਰੋਜੈਕਟ ਲਗਾ ਚੁੱਕਿਆ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਪ੍ਰਾਜੈਕਟ ਲਗਾ ਕੇ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਅੱਗੇ ਰੋਟਰੀ ਕਲੱਬ ਹੀ ਹੋਵੇਗਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ, ਰਜਿੰਦਰ ਰਾਜਾ, ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਜੋਗਿੰਦਰ ਬਾਂਸਲ, ਸੁਮਿਤ ਮਹਿਤਾ ,ਰਵਿੰਦਰ ਸੇਠੀ ,ਪਰਵੀਨ ਅਨੇਜਾ ,ਆਈ ਪੀ ਐਸ ਬੱਗਾ, ਮਹਿੰਦਰ ਸਹਿਗਲ ,ਪੀ ਡੀ ਜੀ ਪ੍ਰਦੀਪ ਚਹਿਲ , ਤੇਜਿੰਦਰ ਕਮਲੇਸ਼, ਰਾਜੀਵ ਭਟੇਜਾ ,ਸੁਧੀਰ ਭਟੇਜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਰੋਟਰੀ ਕਲੱਬ ਦੇ ਮੈਂਬਰ ਅਤੇ ਹੋਰ ਮਹਿਮਾਨ ਹਾਜ਼ਰ ਸਨ।