ਲਾਟਰੀ ਵਿਕਰੇਤਾ ਨੂੰ ਫੋਨ ਕਾਲ ਦੇ ਰਾਹੀ ਡਰਾਅ ਧਮਕਾ ਕੇ 5 ਲੱਖ ਰੁਪਏ ਦੀ ਫਿਰੋਤੀ ਲੈਣ ਵਾਲੇ 2 ਕਾਬੂ
ਰਾਜਪੁਰਾ, 28 ਜੁਲਾਈ (ਗੁਰਪ੍ਰੀਤ ਧੀਮਾਨ)-ਸੀ.ਆਈ.ਏ ਸਟਾਫ ਰਾਜਪੁਰਾ ਪੁਲਿਸ ਨੇ ਰਾਜਪੁਰਾ ਦੇ ਮਸ਼ਹੂਰ ਲਾਟਰੀ ਵਿਕਰੇਤਾ ਨੂੰ ਫੋਨ ਕਰਕੇ ਡਰਾਅ ਧਮਕਾ ਕੇ 5 ਲੱਖ ਰੁਪਏ ਦੀ ਫਿਰੋਤੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਣ `ਤੇ ਉਕਤ ਮੁਲਜ਼ਮਾਂ ਨੂੰ ਕਾਬੂ ਕਰਕੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦੇ ਅਨੁਸਾਰ ਅਸੋਕ ਕੁਮਾਰ ਵਾਸੀ ਨੇੜੇ ਸ਼ਿਵ ਮੰਦਰ ਰਾਜਪੁਰਾ ਪੁਲੀਸ ਕੋਲ ਸ਼ਿਕਾਇਤ ਦਰਜ਼ ਕਰਵਾਈ ਕਿ ਉਸ ਨੂੰ ਵਿਦੇਸ਼ੀ ਫੋਨ ਨੰਬਰ `ਤੇ ਫੋਨ ਆਇਆ ਕਿ ਤੁਸੀਂ ਲਾਟਰੀਆਂ ਦਾ ਕੰਮ ਕਰਦੇ ਹੋੋ ਤੇ ਇਸਦੇ ਬਦਲੇ 5 ਲੱਖ ਰੁਪਏ ਦਿਓ ਨਹੀ ਤਾਂ ਤੁਹਾਡੇ ਪਰਿਵਾਰ ਦਾ ਨੁਕਸਾਨ ਕਰ ਦਿਆਂਗੇ। ਜਿਸ ਤੇ ਉਸਨੇ ਡਰਦੇ ਮਾਰੇ 5 ਲੱਖ ਰੁਪਏ ਲੈ ਕੇ ਟਾਹਲੀ ਵਾਲਾ ਚੌਂਕ ਕੋਲ ਚਲਾ ਗਿਆ ਤੇ 2 ਮੂੰਹ ਬੰਨੇ ਨੌਜਵਾਨ ਸਕੂਟਰੀ `ਤੇ ਆਏ ਤੇ 5 ਲੱਖ ਰੁਪਏ ਲੈ ਕੇ ਚਲੇ ਗਏ। ਜਿਸ ਤੋਂ ਬਾਅਦ ਸੀ.ਆਈ.ਏ ਸਟਾਫ ਵੱਲੋਂ ਉਕਤ ਮਾਮਲੇ ਦੀ ਜਾਂਚ ਕੀਤੀ ਤਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ 2 ਨੌਜਵਾਨਾਂ ਸੰਦੀਪ ਤਨੇਜ਼ਾ ਵਾਸੀ ਸੰਨੀ ਮੰਦਰ ਰਾਜਪੁਰਾ ਤੇ ਚਿਰਾਗ ਵਾਸੀ ਨੇੜੇ ਐਨ.ਟੀ.ਸੀ ਸਕੂਲ ਰਾਜਪੁਰਾ ਨੂੰ ਗ੍ਰਿਫਤਾਰ ਕੀਤਾ ਤਾਂ ਉਨ੍ਹਾਂ ਨੇ ਮੰਨਿਆ ਕਿ ਮੁਕੇਸ਼ ਤਨੇਜ਼ਾ ਤੇ ਅਮਿੱਤ ਕੁਮਾਰ ਵਾਸੀ ਅਮਰੀਕਾ ਦੀ ਮਦਦ ਦੇ ਨਾਲ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਫਿਰੋਤੀ ਮੰਗੀ ਸੀ। ਉਕਤ ਦੋਸ਼ੀਆਂ ਪਾਸੋਂ 2 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕਰ ਲਈ ਹੈ। ਜਿਸ ਤੇ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮਾਮਲੇ `ਚ ਕਈ ਅਹਿੰਮ ਖੁਲਾਸੇ ਹੋਣ ਦੀ ਆਸ ਹੈ।