ਲਿਬਰਟੀ ਚੌਂਕ ਰਾਜਪੁਰਾ ਰੋਡ ਤੇ ਪਏ ਖੱਡਿਆ ਨੂੰ ਪਿੰਡ ਵਾਸੀਆਂ ਨੇ ਆਪ ਹੀ ਲਾਏ ਪੈਚ
ਰਾਜਪੁਰਾ 31 ਅਗਸਤ (ਗੁਰਪ੍ਰੀਤ ਧੀਮਾਨ)
ਰਾਜਪੁਰਾ ਪਟਿਆਲਾ ਬਾਈਪਾਸ , ਲਿਬਰਟੀ ਚੌਂਕ ਦੇ ਮੁੱਖ ਮਾਰਗ ਤੇ ਪਏ ਖੱਡੇ ਜੋ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਸਨ ਜਿਸ ਤੇ ਨਾ ਤਾਂ ਸਥਾਨਕ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਗਿਆ ਨਾ ਹੀ ਸੜਕਾਂ ਦੀ ਸਾਂਭ-ਸੰਭਾਲ ਰੱਖਣ ਵਾਲੇ ਵਿਭਾਗ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਵੱਲੋਂ,ਪਟਿਆਲਾ ਤੋਂ ਰਾਜਪੁਰਾ ਦਾਖਲ ਹੋਣ ਤੋਂ ਪਹਿਲਾਂ ਸੜਕ ਉੱਤੇ ਪਏ ਖੱਡਿਆਂ ਕਾਰਨ ਜਿੱਥੇ ਪਹਿਲਾਂ ਹੀ ਕਈ ਭਿਆਨਕ ਸੜਕ ਹਾਦਸੇ ਵਾਪਰ ਚੁੱਕੇ ਹਨ। ਜਿਸ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਖੱਡਿਆਂ ਨੂੰ ਭਰਿਆ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਪਿੰਡ ਖਡੋਲੀ ਵਾਸੀ ਸਤਨਾਮ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਮੁੱਖ ਮਾਰਗ ਤੇ ਇਹ ਖੱਡੇ ਪੲਏ ਹੋਏ ਸਨ। ਜਿਸ ਦੇ ਲਈ ਕਈ ਵਾਰ ਧਰੇੜੀ ਜੱਟਾ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਸੀ, ਪ੍ਰੰਤੂ ਅਧਿਕਾਰੀਆਂ ਵੱਲੋਂ ਇਸ ਤੇ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਮਾਰਗ ਉਪਰ ਕਈ ਭਿਆਨਕ ਸੜਕ ਹਾਦਸੇ ਵਾਪਰ ਚੁੱਕੇ ਹਨ ਜਿਸ ਵਿੱਚ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਅੱਜ ਪਿੰਡ ਵਾਸੀਆਂ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਸੜਕ ਉਤੇ ਪਏ ਟੋਇਆਂ ਨੂੰ ਖੁੱਦ ਹੀ ਠੀਕ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਸੜਕ ਹਾਦਸੇ ਕਾਰਨ ਕਿਸੇ ਪਰਿਵਾਰ ਦਾ ਚਿਰਾਗ ਨਾਂ ਬੁਝ ਜਾਏ ।ਕਿਉਂਕਿ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਇਸ ਮੌਕੇ ਤੇ ਉਹਨਾਂ ਨਾਲ ਬਲਕਾਰ ਸਿੰਘ, ਗੁਲਜ਼ਾਰ ਸਿੰਘ, ਬੰਤ ਸਿੰਘ, ਹੈਪੀ ਸਿੰਘ ਆਦਿ ਹਾਜਰ ਸਨ।