Wednesday, September 28, 2022

Action Punjab

spot_img
spot_img
Homeਖਾਸ ਖਬਰਾਂਵਿਜੀਲੈਂਸ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਸਣੇ 2 ਵਿਅਕਤੀ, 13...

ਵਿਜੀਲੈਂਸ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਸਣੇ 2 ਵਿਅਕਤੀ, 13 ਜਾਅਲੀ ਸਰਟੀਫਿਕੇਟਾਂ ਸਮੇਤ ਗ੍ਰਿਫਤਾਰ

ਅਮ੍ਰਿਤਸਰ,ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦਿਆਂ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ 13 ਜਾਅਲੀ ਸਰਟੀਫਿਕੇਟ ਫੜੇ ਗਏ ਹਨ।

ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਐੱਸ.ਐੱਸ.ਪੀ ਦਲਜੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਿੰਦਰ ਸਿੰਘ ਹੈਲਪਰ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ, ਗੋਲਡਨ ਐਵੀਨਿਊ ਅੰਮ੍ਰਿਤਸਰ, ਪ੍ਰਾਈਵੇਟ ਏਜੰਟ ਜੈ ਕਪੂਰ, ਇੰਦਰਾ ਕਾਲੋਨੀ ਮਜੀਠਾ ਰੋਡ ਅਤੇ ਇਕ ਹੋਰ ਏਜੰਟ ਸੁਨੀਲ ਕੁਮਾਰ ਸਟੈਨੋਗ੍ਰਾਫਰ ਜ਼ਿਲ੍ਹਾ ਕਚਹਿਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਕ ਹੋਰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਰਿਸ਼ਵਤ ਹਾਸਲ ਕਰਕੇ ਜਨਮ ਸਰਟੀਫਿਕੇਟ ਜਾਅਲੀ ਤਿਆਰ ਕੀਤੇ ਜਾਂਦੇ ਸਨ। ਪੜਤਾਲ ਦੌਰਾਨ 13 ਸਰਟੀਫਿਕੇਟ ਫੜ੍ਹੇ ਗਏ ਹਨ, ਜਿਨ੍ਹਾਂ ‘ਚੋਂ 6 ਜਾਅਲੀ ਸਰਟੀਫਿਕੇਟ ਤਸਦੀਕ ਹੋਏ ਹਨ ਅਤੇ ਬਾਕੀ 7 ਜਨਮ ਸਰਟੀਫਿਕੇਟਾਂ ਦੇ ਪਤੇ ਅਧੂਰੇ ਹੋਣ ਕਰਕੇ ਪੜਤਾਲ ਨਹੀਂ ਹੋ ਸਕੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments