ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਮਹਿਲਾਵਾਂ ਦੇ ਨਾਲ਼ ਮਨਾਇਆ ਕਰਵਾ ਚੌਥ ਦਾ ਤਿਉਹਾਰ
ਇਸ ਦਿਨ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਦੀਆਂ ਹਨ ਅਤੇ ਮਹਿਲਾਵਾਂ ਦੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਤਿਉਹਾਰ ਹੁੰਦਾ ਹੈ- ਐਮ ਐਲ ਏ ਮੈਡਮ ਨੀਨਾ ਮਿੱਤਲ
ਰਾਜਪੁਰਾ 13 ਅਕਤੂਬਰ ਗੁਰਪ੍ਰੀਤ ਧੀਮਾਨ
ਪੂਰੇ ਭਾਰਤ ਦੇ ਵਿੱਚ ਅੱਜ ਕਰਵਾਚੌਥ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਅੱਜ ਰਾਜਪੁਰਾ ਦੇ ਸ਼੍ਰੀ ਸਤਨਰਾਇਣ ਮੰਦਿਰ ਦੇ ਵਿੱਚ ਰਾਜਪੁਰਾ ਦੀਆਂ ਮਹਿਲਾਵਾਂ ਵੱਲੋਂ ਇਕੱਠੇ ਹੋ ਕੇ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ ਅਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਰਾਜਪੁਰਾ ਤੋਂ ਵਿਧਾਇਕਾ ਮੈਡਮ ਨੀਨਾ ਮਿੱਤਰ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਮਹਿਲਾਵਾਂ ਦੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਤਿਉਹਾਰ ਹੁੰਦਾ ਹੈ ਜਿਸ ਦੇ ਵਿਚ ਵਿਆਹੁਤਾ ਮਹਿਲਾਵਾਂ ਦੇ ਵੱਲੋਂ ਵਰਤ ਰੱਖਿਆ ਜਾਂਦਾ ਹੈ ਅਤੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਵਰਤ ਰੱਖਿਆ ਜਾਂਦਾ ਹੈ ਅਤੇ ਸ਼ਾਮ ਵੇਲੇ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸੁਭ ਤਿਉਹਾਰ ਤੇ ਉਹਨਾਂ ਮਹਿਲਾਵਾਂ ਨੂੰ ਵਧਾਈਆਂ ਦਿਤੀਆਂ। ਉੱਥੇ ਹੀ ਉਹਨਾਂ ਨੇ ਮਹਿਲਾਵਾਂ ਨੂੰ ਆਸ਼ੀਰਵਾਦ ਦਿੱਤਾ ਕੀ ਉਹ ਆਪਣੇ ਜੀਵਨ ਦੇ ਵਿੱਚ ਸਦਾ ਸੁਖੀ ਰਹਿਣ। ਇਸ ਮੌਕੇ ਤੇ ਉਥੇ ਮੌਜੂਦ ਮਹਿਲਾਵਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼ਸ਼ੀ ਬਾਲਾ, ਅਨੀਤਾ ਰਾਣੀ, ਸੋਭਾ ਰਾਣੀ, ਨੀਤੂ ਬਾਂਸਲ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਸੰਤੋਸ਼ ਰਾਣੀ ਆਦਿ ਵੱਡੀ ਗਿਣਤੀ ਵਿਚ ਮਹਿਲਾਵਾਂ ਹਜ਼ਾਰ ਸਨ।