Saturday, June 10, 2023

Action Punjab

spot_img
spot_img
Homeਖਾਸ ਖਬਰਾਂਸਕੂਲਾਂ ਅਤੇ ਕਾਲਜਾਂ ਦੇ 35 ਅਧਿਆਪਕਾਂ ਨੂੰ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ...

ਸਕੂਲਾਂ ਅਤੇ ਕਾਲਜਾਂ ਦੇ 35 ਅਧਿਆਪਕਾਂ ਨੂੰ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਕੀਤਾ ਗਿਆ ਸਨਮਾਨਿਤ

ਸਿੱਖਿਆ ਖੇਤਰ ‘ਚ ਸ਼ਾਨਦਾਰ ਸੇਵਾਵਾਂ ਦੇਣ ਲਈ ਕੀਤਾ ਸਤਿਕਾਰ

ਸਕੂਲਾਂ ਅਤੇ ਕਾਲਜਾਂ ਦੇ 35 ਅਧਿਆਪਕਾਂ ਨੂੰ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਕੀਤਾ ਗਿਆ ਸਨਮਾਨਿਤ

ਹੋਣਹਾਰ ਵਿਦਿਆਰਥੀ ਅਤੇ ਪ੍ਰਸਿੱਧ ਉੱਦਮੀ ਦੇ ਜੀਵਨ ਦਾ ਰਾਹ-ਦਸੇਰਾ ਇੱਕ ਅਧਿਆਪਕ ਹੀ ਹੁੰਦਾ ਹੈ – ਡਾ ਸਿਮਰਿਤਾ ਕੌਰ

 

ਰਾਜਪੁਰਾ 11 ਸਤੰਬਰ (ਗੁਰਪ੍ਰੀਤ ਧੀਮਾਨ)

ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਵੱਲੋਂ ਪ੍ਰਧਾਨ ਸਤਵਿੰਦਰ ਸਿੰਘ ਡੈਲਟਾ ਲੈਬ ਵਾਲਿਆਂ ਦੀ ਅਗਵਾਈ ਵਿੱਚ ਸਰਕਾਰੀ ਅਤੇ ਨਿਜੀ ਖੇਤਰ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੇ 35 ਅਧਿਆਪਕਾਂ ਦਾ ਸਨਮਾਨ ਰੋਟਰੀ ਸਦਨ ਰਾਜਪੁਰਾ ਟਾਊਨ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਡਾ. ਸਿਮਰਿਤਾ ਕੌਰ ਅਤੇ ਡਾ. ਸਰਬਜੀਤ ਸਿੰਘ ਸਿਮਰਿਤਾ ਨਰਸਿੰਗ ਹੋਮ ਰਾਜਪੁਰਾ ਨੇ ਸਮੂਹ ਅਧਿਆਪਕਾਂ ਨੂੰ ਨੈਸ਼ਨਲ ਬਿਲਡਰ ਐਵਾਰਡ ਲਈ ਸਨਮਾਨਿਤ ਹੋਣ ‘ਤੇ ਵਧਾਈ ਦਿੱਤੀ। ਡਾ. ਸਿਮਰਿਤਾ ਕੌਰ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰੇਕ ਸਫ਼ਲ ਵਿਦਿਆਰਥੀ ਅਤੇ ਉੱਦਮੀ ਦਾ ਰਾਹ ਦਸੇਰਾ ਅਧਿਆਪਕ ਹੁੰਦਾ ਹੈ। ਅਧਿਆਪਕ ਦਾ ਮੁੱਢਲਾ ਉਦੇਸ਼ ਹੀ ਇੱਕ ਆਦਰਸ਼ ਨਾਗਰਿਕ ਤਿਆਰ ਕਰਨਾ ਹੈ। ਇਸ ਲਈ ਅਧਿਆਪਕਾਂ ਨੂੰ ਸਮਾਜ ਵੱਲੋਂ ਅਧਿਆਪਕ ਦਿਵਸ ਦੇ ਸੰਬੰਧ ਵਿੱਚ ਇਹ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ। ਇਸ ਮੌਕੇ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਦੇ ਪ੍ਰਧਾਨ ਸਤਵਿੰਦਰ ਸਿੰਘ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ ਅਤੇ ਅਧਿਆਪਕਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦੇਣਾ ਵੀ ਸਮਾਜ ਦੀ ਜਿੰਮੇਵਾਰੀ ਹੈ ਅਤੇ ਰੋਟਰੀ ਕਲੱਬ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਾ ਹੈ। ਸਮਗਾਮ ਵਿੱਚ ਸੋਹਨ ਸਿੰਘ ਸਕੱਤਰ ਰੋਟਰੀ ਗ੍ਰੇਟਰ, ਜਯੋਤੀ ਪੁਰੀ ਪ੍ਰੋਜੈਕਟ ਚੇਅਰਮੈਨ, ਰਾਜਿੰਦਰ ਸਿੰਘ ਚਾਨੀ, ਐੱਸ.ਪੀ. ਨੰਦਰਾਜੋਗ, ਮਨੋਜ ਮੋਦੀ, ਦਲਜੀਤ ਸਿੰਘ ਸੈਂਟਰ ਹੈੱਡ ਟੀਚਰ ਕਾਲੋਮਾਜਰਾ ਨੇ ਵੀ ਸੰਬੋਧਨ ਕੀਤਾ।

ਨੈਸ਼ਨਲ ਬਿਲਡਰ ਅਵਾਰਡ ਸਮਾਗਮ ਵਿੱਚ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਵੱਲੋਂ ਪੀ.ਐੱਮ. ਫਿਲਿਪ ਪ੍ਰਿੰਸੀਪਲ ਹੋਲੀ ਏਂਜਲਸ ਸਕੂਲ, ਸੁਨੀਲ ਕੁਮਾਰ ਜੋਸ਼ੀ ਈਟੀਟੀ ਬਠੋਣੀਆਂ, ਕੁਲਦੀਪ ਸਿੰਘ ਕੰਪਿਊਟਰ ਫੈਕਲਟੀ ਬਠੋਣੀਆਂ, ਜਸਵੀਰ ਸਿੰਘ ਈਟੀਟੀ ਥੂਹਾ, ਜੋਗਿੰਦਰ ਸਿੰਘ ਕੰਪਿਊਟਰ ਟਰੇਨਰ ਐਨ.ਐੱਸ.ਆਈ.ਸੀ. ਸਿਖਲਾਈ ਕੇਂਦਰ ਰਾਜਪੁਰਾ, ਪੀ.ਪੀ. ਸਿੰਘ ਇਲੈਕਟ੍ਰੀਕਲ ਟਰੇਨਰ ਐਨ.ਐੱਸ.ਆਈ.ਸੀ. ਸਿਖਲਾਈ ਕੇਂਦਰ ਰਾਜਪੁਰਾ, ਗੀਤਾ ਰਾਣੀ ਹੈਡ ਟੀਚਰ ਪਿਲਖਣੀ, ਭੋਲੀ ਰਾਣੀ ਹੈੱਡ ਟੀਚਰ ਐੱਨਟੀਸੀ ਸਕੂਲ ਨੰਬਰ-1, ਜਸਬੀਰ ਕੌਰ ਈਟੀਟੀ ਐੱਨਟੀਸੀ ਸਕੂਲ ਨੰਬਰ-1, ਕਾਂਤਾ ਰਾਣੀ ਈਟੀਟੀ ਪਿਲਖਣੀ, ਸੁਰਿੰਦਰ ਕੌਰ ਸੈਂਟਰ ਹੈੱਡ ਟੀਚਰ ਘੱਗਰ ਸਰਾਏ, ਸੁਖਵਿੰਦਰ ਕੌਰ ਸੈਂਟਰ ਹੈੱਡ ਟੀਚਰ ਨਲਾਸ, ਦਲਜੀਤ ਸਿੰਘ ਸੈਂਟਰ ਹੈੱਡ ਟੀਚਰ ਕਾਲੋਮਾਜਰਾ, ਪਿਆਰਾ ਸਿੰਘ ਸੈਂਟਰ ਹੈੱਡ ਟੀਚਰ ਐੱਨਟੀਸੀ ਸਕੂਲ ਨੰਬਰ-1, ਸੁਰਿੰਦਰ ਸਿੰਘ ਈਟੀਟੀ ਢਕਾਨਸੂ ਕਲਾਂ, ਮਨੋਜ ਕੁਮਾਰ ਸ਼ਰਮਾ ਸਾਇੰਸ ਅਧਿਆਪਕ ਪਟੇਲ ਪਬਲਿਕ ਸਕੂਲ, ਮੋਹਿਤਾ ਈਟੀਟੀ ਐੱਨਟੀਸੀ ਸਕੂਲ ਨੰਬਰ-1, ਰਜਨੀ ਗੋਇਲ ਹੈੱਡ ਟੀਚਰ ਖਾਨਪੁਰ ਭੋਗਲਾਂ, ਰੁਪਿੰਦਰ ਕੌਰ ਹੈੱਡ ਟੀਚਰ ਪਿਲਖਣੀ, ਗੁਰਪ੍ਰੀਤ ਕੌਰ ਐੱਨਟੀਸੀ ਸਕੂਲ ਨੰਬਰ-1, ਸਨੇਹਾ ਈਟੀਟੀ ਐੱਨਟੀਸੀ ਸਕੂਲ ਨੰਬਰ-2, ਯੋਗਿਤਾ ਬਤਰਾ ਈਟੀਟੀ ਐੱਨਟੀਸੀ ਸਕੂਲ ਨੰਬਰ-2, ਕਸਿਸ ਤਨੇਜਾ ਅਚੀਵਰਜ਼ ਇਰਾ, ਅਲਕਾ ਵਰਮਾ ਅਧਿਆਪਕਾ ਮੁਕਤ ਪਬਲਿਕ ਸਕੂਲ, ਆਰਤੀ ਆਨੰਦ ਲੈਕਚਰਾਰ ਮੁਕਤ ਪਬਲਿਕ ਸਕੂਲ, ਵਿਰੇਂਦਰ ਸਿੰਘ ਸਾਇੰਸ ਅਧਿਆਪਕ ਹਸਨਪੁਰ, ਨਿਸ਼ਾ ਰਾਣੀ ਈਟੀਟੀ ਨੀਲਪੁਰ ਤੋਂ ਇਲਾਵਾ ਕਲੱਬ ਵੱਲੋਂ ਸੇਵਾ ਮੁਕਤ ਹੋ ਚੁੱਕੇ ਅਧਿਆਪਕਾਂ ਨੂੰ ਵੀ ਬੁਲਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹਨਾਂ ਸੇਵਾ ਮੁਕਤ ਅਧਿਆਪਕਾਂ ਵਿੱਚ ਕੇ.ਕੇ ਹਾਈ ਸਕੂਲ ਤੋਂ ਸੇਵਾ ਮੁਕਤ ਹੋ ਚੁੱਕੇ ਸਤਿਆ ਦੇਵ ਸ਼ਰਮਾ ਹਿੰਦੀ ਅਤੇ ਸੰਸਕ੍ਰਿਤ ਅਧਿਆਪਕ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਤੋਂ ਸੇਵਾਮੁਕਤ ਹੋਏ ਪ੍ਰਿੰਸੀਪਲ ਜਸਬੀਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਜੈ ਨਗਰ ਤੋਂ ਸੇਵਾਮੁਕਤ ਹੋਏ ਅਧਿਆਪਕਾ ਨਿਰਮਲ ਕੌਸ਼ਿਕ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਦੇ ਸੇਵਾਮੁਕਤ ਅਧਿਆਪਕਾ ਸੀਤਾ ਦੇਵੀ ਨੰਦਰਾਜੋਗ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਤੋਂ ਸੇਵਾ ਮੁਕਤ ਪ੍ਰੋਫੈਸਰ ਅਤੇ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਦੇ ਸੀਨੀਅਰ ਮੈਂਬਰ ਪ੍ਰੋਫੈਸਰ ਓ.ਪੀ. ਬਤਰਾ ਅਤੇ ਪ੍ਰੋ. ਪਵਨ ਕੁਮਾਰ ਚੁੱਘ ਸ਼ਾਮਲ ਰਹੇ। ਮੰਚ ਸੰਚਾਲਕ ਦੀ ਭੂਮਿਕਾ ਰਾਜਿੰਦਰ ਸਿੰਘ ਚਾਨੀ ਨੇ ਨਿਭਾਈ। ਇਸ ਮੌਕੇ ਸਤਵਿੰਦਰ ਸਿੰਘ ਨੇ ਕਿਹਾ ਕਿ ਸਨਮਾਨਿਤ ਹੋਏ ਸਮੂਹ 35 ਅਧਿਆਪਕਾਂ ਦਾ ਡੈਲਟਾ ਲੈਬਾਰਟਰੀ ਰਾਜਪੁਰਾ ਵੱਲੋਂ ਲਿਪਿਡ ਪ੍ਰੋਫਾਈਲ ਟੈਸਟ ਮੁਫ਼ਤ ਕੀਤਾ ਜਾਵੇਗਾ।

ਇਸ ਮੌਕੇ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਦੇ ਰੋਟੇਰੀਅਨ ਅਨਿਲ ਵਰਮਾ ਮੀਤ ਪ੍ਰਧਾਨ, ਰਤਨ ਕੁਮਾਰ ਸ਼ਰਮਾ ਸੰਯੁਕਤ ਸਕੱਤਰ, ਮਾਨ ਸਿੰਘ ਕੈਸ਼ੀਅਰ, ਸਾਹਿਲ ਭਟੇਜਾ ਕਾਰਜਕਾਰੀ ਸਕੱਤਰ, ਮਨੋਜ ਮੋਦੀ, ਦਵਿੰਦਰ ਪਾਹੂਜਾ, ਓ.ਪੀ.ਆਰਿਆ, ਓ.ਪੀ. ਬਤਰਾ, ਐੱਸ.ਪੀ. ਨੰਦਰਾਜੋਗ, ਪਵਨ ਚੁੱਘ ਵੀ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments