ਸਰਕਾਰੀ ਆਈ.ਟੀ.ਆਈ ਬਨੂੰੜ ਵਿਖੇ ਇਕ ਰੋਜ਼ਗਾਰ ਕੈਂਪ ਦਾ ਅਯੋਜਿਤ
ਬਨੂੰੜ 2 ਸਤੰਬਰ (ਗੁਰਪ੍ਰੀਤ ਧੀਮਾਨ)
ਰਾਜਪੁਰਾ 1 ਸਤੰਬਰ :-ਸਰਕਾਰੀ ਆਈ.ਟੀ.ਆਈ ਬਨੂੰੜ ਵਿਖੇ ਪ੍ਰਿੰਸੀਪਲ ਪਰਮਜੀਤ ਸਿੰਘ ਜੀ ਦੀ ਦੇਖ ਰੇਖ ਵਿਚ ਇਕ ਰੋਜ਼ਗਾਰ ਕੈਂਪ ਅਯੋਜਿਤ ਕੀਤਾ ਗਿਆ ਜਿਸ ਵਿਚ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਕੰਪਨੀ ਰਾਜਪੂਰਾ ਦੇ ਟੀਮ ਮੈਂਬਰ ਸ਼ਰਮਾ, ਰੀਤੀਕਾ ਕਟੋਚ ਅਤੇ ਕਰਨਬੀਰ ਸਿੰਘ ਪਹੁੰਚੇ। ਇਸ ਟੀਮ ਨੇ ਹਾਜਰ ਉਮੀਦਵਾਰਾਂ ਦੀ ਇੰਟਰਵਿਊ ਕੀਤੀ। ਇਸ ਕੈਂਪ ਵਿਚ ਲਗਭੱਗ 327 ਉਮੀਦਵਾਰਾਂ ਨੇ ਹਿੱਸਾ ਲਿਆ। ਜਿਹਨਾਂ ਵਿਚੋਂ ਜਿੰਨੇ ਵੀ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ ਉਹਨਾਂ ਦੀ ਸੂਚਨਾ ਕੰਪਨੀ ਵਲੋਂ ਸੰਸਥਾ ਨੂੰ ਜਲਦ ਹੀ ਭੇਜ ਦਿਤੀ ਜਾਵੇਗੀ। ਕਪਨੀ ਵਲੋਂ ਇਹਨਾਂ ਉਮੀਦਵਾਰਾਂ ਨੂੰ ਇਕ ਸਾਲ ਦੀ ਐਪਰੈਂਟਿਸ ਟ੍ਰੇਨਿੰਗ ਦੇ ਲਈ ਨਿਯੁਕਤ ਕੀਤਾ ਜਾਣਾ ਹੈ ਅਤੇ ਇਹ ਉਮੀਦਵਾਰ ਕੰਪਨੀ ਵਿਚ ਬਤੌਰ ਪੈਕਰਜ਼ ਕੰਮ ਕਰਨਗੇ। ਇਸ ਕੈਂਪ ਵਿਚ ਇਸਤਰੀਆਂ/ਲੜਕੀਆਂ ਵਲੋਂ ਉਚੇਚੇ ਤੌਰ ਤੇ ਹਿੱਸਾ ਲਿਆ ਅਤੇ ਅਪਣੀ ਰੁੱਚੀ ਦਿਖਾਈ। ਇਹਨਾਂ ਉਮੀਦਵਾਰਾਂ ਨੂੰ 8000/ ਰੁਪੈ ਪ੍ਰਤੀ ਮਹੀਨਾ ਸਟਾਇਫੰਡ ਦੇ ਤੋਰ ਤੇ ਦਿੱਤੇ ਜਾਣਗੇ।
ਕੈਂਪ ਵਿਚ ਸ਼ਾਮਲ ਹੋਏ ਉਮੀਦਵਾਰਾਂ ਵਿਚ ਬਹੁਤ ਉਤਸ਼ਾਹ ਸੀ ਅਤੇ ਇਸ ਕੈਂਪ ਨੂੰ ਰਜਿੰਦਰ ਸਿੰਘ ਫਿਟਰ ਇੰਸ:, ਭੁਪਿੰਦਰ ਸਿੰਘ ਫਿਟਰ ਇੰਸ:, ਜਸਪ੍ਰੀਤ ਸਿੰਘ ਗੋਪਾ ਇੰਸ ਅਤੇ ਮਨਵੀਰ ਸਿੰਘ ਏ.ਟੀ.ਆਈ ਅਤੇ ਕੁਲਦੀਪ ਕੌਰ ਸਲਾਈ ਇੰਸ ਨੇ ਅਪਣੇ ਸਹਿਯੋਗ ਨਾਲ ਸਿਰੇ ਚੜਾਇਆ। ਕੰਪਨੀ ਨੇ ਸਟਾਫ ਅਤੇ ਸਿਖਿਆਰਥੀਆਂ ਤੋਂ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਨਾਲ ਮੁੱੜ ਵਾਪਿਸ ਆਉਣ ਦਾ ਵਾਅਦਾ ਵੀ ਕੀਤਾ।