Tuesday, November 29, 2022

Action Punjab

spot_img
spot_img
Homeਸਿੱਖਿਆਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮਰਦਾਂਪੁਰ ਵਿੱਚ ਇੱਕ-ਦਿਨਾਂ ਸਾਇੰਸ ਮੇਲੇ ਦਾ ਕੀਤਾ...

ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮਰਦਾਂਪੁਰ ਵਿੱਚ ਇੱਕ-ਦਿਨਾਂ ਸਾਇੰਸ ਮੇਲੇ ਦਾ ਕੀਤਾ ਗਿਆ ਆਯੋਜਨ

ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮਰਦਾਂਪੁਰ ਵਿੱਚ ਇੱਕ-ਦਿਨਾਂ ਸਾਇੰਸ ਮੇਲੇ ਦਾ ਕੀਤਾ ਗਿਆ ਆਯੋਜਨ
ਸ਼ੰਭੂ/ਘਨੌਰ 19 ਅਕਤੂਬਰ(ਗੁਰਪ੍ਰੀਤ ਧੀਮਾਨ)
ਹਲਕਾ ਘਨੌਰ ਅਧੀਨ ਪੈਂਦੇ ਪਿੰਡ ਮਰਦਾਪੁਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਵਿੱਚ ਅੱਜ ਇੱਕ ਦਿਨਾ ਸਾਇੰਸ ਮੇਲੇ ਦਾ ਆਯੋਜਨ ਸਕੂਲ ਦੇ ਪ੍ਰਿੰਸੀਪਲ ਕਰਮਪਾਲ ਸ਼ਰਮਾ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਕਰਮਪਾਲ ਸ਼ਰਮਾ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਵਿੱਚ ਇੱਕ ਦਿਨਾਂ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।  ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵੱਲ ਜੋੜਿਆ ਜਾਵੇ ।ਉਨ੍ਹਾ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਕੂਲ ਵੱਲੋ ਸਨਮਾਨਿਤ ਵੀ ਕੀਤਾ ਜਾਂਦਾ ਹੈ ਤਾਂ ਜੋ ਹੋਰ ਬੱਚੇ ਵੀ ਸਿਖਿਆ ਖੇਤਰ ਨਾਲ ਜੁੜਨ। ਇਸ ਮੌਕੇ ਤੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ,ਸਰੋਜ਼ ਸ਼ਰਮਾਂ ਅਨੀਤਾ ਅਰੋੜਾ, ਜਗਦੀਪ ਕੌਰ,ਸ਼ਰਨਜੀਤ ਕੌਰ, ਗੁਰਜੀਤ ਕੌਰ,ਅੰਜੂਲਾ ਦੇਵੀ, ਅਤੇ ਹੋਰ ਸਮੂਹ ਸਕੂਲ ਸਟਾਫ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments