ਸਿਟੀ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ 3 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ,
3 ਮੁਲਜ਼ਮਾਂ ਕੋਲੋਂ 45 ਮੋਬਾਈਲ ਫੋਨ ਤੇ ਇੱਕ ਐਕਟਿਵ ਤੇ ਇੱਕ ਮੋਟਰਸਾਈਕਲ ਬਰਾਮਦ
ਰਾਜਪੁਰਾ 15 ਜੁਲਾਈ (ਗੁਰਪ੍ਰੀਤ ਧੀਮਾਨ)
ਅੱਜ ਸਿਟੀ ਪੁਲਿਸ ਰਾਜਪੁਰਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਦੀਪਕ ਪਾਰਿਕ ਆਈ.ਪੀ.ਐਸ.ਐਸ.ਐਸ.ਪੀ ਪਟਿਆਲਾ ਅਤੇ ਸੁਰਿੰਦਰ ਮੋਹਨ ਪੀ.ਪੀ.ਐਸ, ਉਪ ਕਪਤਾਨ ਪੁਲਿਸ ਰਾਜਪੁਰਾ ਦੇ ਦਿਸਾ ਨਿਰੇਦਸ਼ਾ ਅਨੁਸਾਰ ਇੰਸਪੈਕਟਰ ਹਰਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਰਹਿਨੁਮਾਈ ਹੇਠ ਸਰਾਰਤੀ ਅਨਸਰਾ ਵਿਰੁੱਧ ਵਿਡੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਪਾਰਟੀ ਵੱਲੋਂ ਦੋਸ਼ੀਆਨ ਵਿਸਾਲ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਨੀਲਪੁਰ,ਭਾਨੂ ਪ੍ਰਸਾਦ ਯਾਦਵ ਪੁੱਤਰ ਸਾਮ ਪ੍ਰਸਾਦ ਯਾਦਵ ਵਾਸੀ ਪੀਰ ਕਲੋਨੀ ਰਾਜਪੁਰਾ ਅਤੇ ਜਰਨੈਲ ਸਿੰਘ ਪੁੱਤਰ ਮੋਹਨ ਲਾਲ ਵਾਸੀ ਸਹੀਦ ਊਧਮ ਸਿੰਘ ਕਲੋਨੀ ਰਾਜਪੁਰਾ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿਚੋ ਮੁਕੱਦਮਾ ਨੰਬਰ 162/2022 ਅ/ਧ 379 ਆਈ.ਪੀ.ਸੀ ਥਾਣਾ ਸਿਟੀ ਰਾਜਪੁਰਾ ਵਿੱਚ ਚੋਰੀ ਹੋਈ ਐਕਟੀਵਾ ਅਤੇ ਇੱਕ ਮੋਟਰਸਾਇਕਲ ਸਪਲੈਡਰ ਬ੍ਰਾਮਦ ਕੀਤਾ ਜ਼ੋ ਦੋਸੀਆਨ ਉਕਤਾਨ ਪਾਸੋਂ ਸਖਤੀ ਨਾਲ ਪੁੱਛ ਗਿੱਛ ਕਰਨ ਤੇ ਇਹਨਾਂ ਵੱਲੋਂ ਸ਼ਹਿਰ ਵਿੱਚ ਹੋਰ ਵੀ ਵੱਖ-ਵੱਖ ਥਾਵਾਂ ਤੋ ਖੋਹ ਕੀਤੇ ਕੀਤੇ ਵੱਖ-ਵੱਖ ਕੰਪਨੀਆ ਦੇ 12 ਮਹਿੰਗੇ ਮੋਬਾਇਲ ਫੋਨ ਬ੍ਰਾਮਦ ਕੀਤੇ ਅਤੇ ਜਿਨਾਂ ਵਿੱਚ ਮੁਕੱਦਮਾ ਨੰਬਰ 163 / 2022 ਅ/ਧ 379-ਬੀ ਆਈ.ਪੀ.ਸੀ ਥਾਣਾ ਸਿਟੀ ਰਾਜਪੁਰਾ ਵਿੱਚ ਵੀ ਖੋਹ ਕੀਤਾ ਮੋਬਾਇਲ ਫੋਨ ਮਾਰਕਾ ਆਈਫੋਨ (ਐਪਲ 12) ਬ੍ਰਾਮਦ ਕਰਕੇ ਮੁਕੱਦਮਾ ਟਰੇਸ ਕੀਤਾ ਗਿਆ ਹੈ ਜੋ ਹੋਰ ਵੀ ਵੱਖ ਵੱਖ ਕੰਪਨੀਆ ਦੇ 33 ਮਹਿੰਗੇ ਮੋਬਾਇਲ ਫੋਨ ਜਿਨਾਂ ਵਿੱਚ ਵੀਵੋ ਕੰਪਨੀ ਦੇ 4 ਫੋਨ, ਐਪਲ ਕੰਪਨੀ ਦੇ 6 ਫੋਨ ਸੈਮਸੰਗ ਕੰਪਨੀ ਦੇ 10 ਫੋਨ, ਅਤੇ ਹੋਰ ਵੱਖ ਵੱਖ ਕੰਪਨੀਆ ਦੇ ਕੁੱਲ 33 ਫੋਨ ਬ੍ਰਾਮਦ ਹੋਏ ਹਨ ਜਿਨਾਂ ਨੂੰ ਅ/ਧ 102 ਸੀ.ਆਰ.ਪੀ.ਸੀ ਤਹਿਤ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ ਜਿਨਾਂ ਬਾਰੇ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ ਜ਼ੋ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ।