ਸੁਤੰਤਰਤਾ ਦਿਵਸ ਤੇ ਆਈ ਈ ਆਰ ਟੀ ਬਲਜੀਤ ਕੋਰ ਦਾ ਵਿਸ਼ੇਸ਼ ਸਨਮਾਨ
ਰਾਜਪੁਰਾ 15 ਅਗਸਤ ( ਗੁਰਪ੍ਰੀਤ ਧੀਮਾਨ) 15 ਅਗਸਤ ਦੇ ਮੋਕੇ ਰਾਜਪੁਰਾ ਤੋਂ ਬਤੌਰ ਆਈ ਈ ਆਰ ਟੀ ਤੈਨਾਤ ਬਲਜੀਤ ਕੋਰ ਨੂੰ ਝੰਡਾ ਗ੍ਰਾਊਂਡ ਵਿਖੇ ਰੱਖੇ ਗਏ ਪ੍ਰੋਗਰਾਮ ਿਵੱਚ ਮਾਨਯੋਗ ਜੱਜ ਹੀਰਦੇਜੀਤ ਸਿੰਘ , ਰਾਜਪੁਰਾ ਦੇ ਐਸ ਡੀ ਐਮ ਸੰਜੀਵ ਕੁਮਾਰ , ਐਮ ਐਲ ਏ ਨੀਨਾ ਮਿੱਤਲ , ਡੀ ਐਸ ਪੀ ਰਾਜਪੁਰਾ ਸੁਰਿੰਦਰ ਮੋਹਨ ਵੱਲੋਂ ਉਨ੍ਹਾਂ ਦੀਆ ਆਪਣੀ ਡਿਊਟੀ ਪ੍ਰਤੀ ਵਧੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਅਤੇ ਐਸ ਡੀ ਐਮ ਸੰਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਵਲ਼ੋ ਲਗਾਏ ਜਾਂਦੇ ਲੋਕ ਭਲਾਈ ਕੈਂਪਾਂ ਵਿੱਚ ਆਪਣੀ ਡਿਉਟੀ ਨੂੰ ਬਹੁਤ ਿੲਮਾਨਦਾਰੀ ਨਾਲ ਅਤੇ ਜ਼ਰੂਰਤ ਮੰਦ ਅੰਗਹੀਣ ਬੱਚਿਆ ਦੀਆ ਪੈਨਸ਼ਨਾਂ ਅਤੇ ਡੀਸਬੀਲਟੀ ਸੈਰਟੀਿਫਕੇਟ ਕਾਫ਼ੀ ਵੱਡੀ ਗਿਣਤੀ ਿਵੱਚ ਤਿਆਰ ਕਰਵਾ ਕੇ ਡਿਊਟੀ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਅਪਣਾ ਅਹਿਮ ਯੋਗਦਾਨ ਪਾਉਣ ਕਰਕੇ ਸਨਮਾਨਿਤ ਕੀਤਾ ਗਿਆ।
ਫੋਟੋ 15 ਅਗਸਤ ( ਗੁਰਪ੍ਰੀਤ ਧੀਮਾਨ) ਆਈ ਈ ਆਰ ਟੀ ਬਲਜੀਤ ਕੋਰ ਨੂੰ ਸਨਮਾਨਿਤ ਕਰਦੇ ਹੋਏ ਮਾਨਯੋਗ ਜੱਜ , ਐਸ ਡੀ ਐਮ , ਐਮ ਐਲ ਏ , ਡੀ ਐਸ ਪੀ ਰਾਜਪੁਰਾ।