ਹਲਕਾ ਘਨੌਰ ਦੇ ਪਿੰਡ ਮਰਦਾਪੁਰ ਤੋਂ ਇੱਕ ਮਹਿਲਾ ਨਾਲ ਹੋਈ ਇੱਕ ਲੱਖ ਰੁਪਏ ਦੇ ਕਰੀਬ ਸੋਨੇ ਦੇ ਗਹਿਣੀਆ ਦੀ ਠੱਗੀ
ਮਾਮਲਾ:- ਦੁਕਾਨ ਦੇਖਣ ਦੇ ਬਹਾਨੇ ਮਹਿਲਾ ਤੋਂ 1 ਲੱਖ ਰੁਪਏ ਦੇ ਕਰੀਬ ਗਹਿਣੇ ਲੈ ਕੇ ਫ਼ਰਾਰ ਹੋਇਆ ਇੱਕ ਵਿਅਕਤੀ
ਘਨੌਰ/ਸ਼ੰਭੂ 20 ਜੁਲਾਈ ਗੁਰਪ੍ਰੀਤ ਧੀਮਾਨ
ਹਲਕਾ ਘਨੌਰ ਅਧੀਨ ਪੈਂਦੇ ਪਿੰਡ ਮਰਦਾਪੁਰ ਦੇ ਵਿੱਚ ਅੱਜ ਸਵੇਰੇ 11 ਵਜੇ ਦੇ ਕਰੀਬ ਇੱਕ ਘਟਨਾ ਵਾਪਰਦੀ ਹੈ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੁਕਾਨ ਦੇਖਣ ਦੇ ਬਹਾਨੇ ਘਰ ਵਿੱਚ ਆਉਂਦਾ ਹੈ। ਜਿੱਥੇ ਮਹਿਲਾਵਾਂ ਨੂੰ ਇਕੱਲਿਆਂ ਦੇਖ ਕੇ ਉਹਨਾਂ ਨੂੰ ਬਹਿਲਾ ਫਸਲਾ ਕੇ ਇਕ ਲੱਖ ਰੁਪਏ ਦੇ ਕਰੀਬ ਗਹਿਣੇ ਲੈ ਕੇ ਫਰਾਰ ਹੋ ਜਾਂਦਾ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਪੀੜਤ ਮਹਿਲਾ ਦੇ ਸਪੁੱਤਰ ਡਿੰਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੇ ਘਰ ਦੁਕਾਨ ਦੇਖਣ ਦੇ ਬਹਾਨੇ ਪਹੁੰਚ ਰਿਹਾ ਸੀ ਅਤੇ ਅੱਜ ਸਵੇਰੇ ਘਰ ਵਿੱਚ ਮਹਿਲਾਵਾਂ ਨੂੰ ਇਕਲਿਆਂ ਦੇਖ ਕੇ ਉਹਨਾਂ ਨੂੰ ਬਹਿਲਾ ਫ਼ਸਲਾ ਕੇ ਉਨ੍ਹਾਂ ਕੋਲੋਂ ਇਕ ਲੱਖ ਰੁਪਏ ਦੇ ਕਰੀਬ ਗਹਿਣੇ ਲੈ ਕੇ ਫਰਾਰ ਹੋ ਜਾਂਦਾ ਹੈ। ਜਿਸ ਵਿਚ ਉਨ੍ਹਾਂ ਦੱਸਿਆ ਕਿ ਇੱਕ ਮੰਗਲਸੂਤਰ ਅਤੇ ਇੱਕ ਕਿੱਟੀ ਸੈਟ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਆਪਣਾ ਨਾਮ ਸੁਰਿੰਦਰ ਦੱਸਿਆ ਗਿਆ ਸੀ ਅਤੇ ਉਨ੍ਹਾਂ ਦੱਸਿਆ ਕਿ ਨੌਸਰਬਾਜ਼ ਸੁਪਰ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸੀ ਅਤੇ ਪਹਿਲਾਂ ਵੀ ਇਲਾਕੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਪਤਾ ਲੱਗਾ ਹੈ ਕਿ ਇਹ ਉਹੀ ਵਿਅਕਤੀ ਹੈ।
ਇਸ ਸਬੰਧੀ ਜਦੋਂ ਥਾਣਾ ਸ਼ੰਭੂ ਦੇ ਮੁੱਖ ਥਾਣਾ ਅਫਸਰ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਵੱਲੋਂ ਦੱਸਿਆ ਗਿਆ ਹੈ ਕਿ ਦੁਕਾਨ ਦੇਖਣ ਦੇ ਬਹਾਨੇ ਵਿਅਕਤੀ ਆਇਆ ਸੀ ਅਤੇ ਜੋ ਉਨ੍ਹਾਂ ਨਾਲ ਇੱਕ ਲੱਖ ਰੁਪਏ ਕਰੀਬ ਦੇ ਸੋਨੇ ਦੇ ਗਹਿਣੇ ਦੀ ਠੱਗੀ ਮਾਰ ਕੇ ਫਰਾਰ ਹੋ ਚੁੱਕੀ ਹੈ ਜਿਸ ਦੀ ਥਾਣਾ ਸ਼ੰਭੂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।