ਜਲੰਧਰ – ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਨੂੰ ਲੈ ਕੇ ਜਲੰਧਰ ਦੇ ਮਸ਼ਹੂਰ ਜੋੜੇ ਦੇ ਵਿਵਾਦ ਘੱਟ ਨਹੀਂ ਹੋ ਰਹੇ ਹਨ। ਹੁਣ ਫਿਰ ਤੋਂ ਕੁੱਲ੍ਹੜ ਪਿੱਜ਼ਾ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸਹਿਜ ਅਰੋੜਾ ਨਹੀਂ ਰਹੇ, ਜੋਕਿ ਫਰਜ਼ੀ ਹੈ।

ਵਾਇਰਲ ਹੋ ਰਹੀ ਇਸ ਖ਼ਬਰ ਨੂੰ ਲੈ ਕੇ ਸਹਿਜ ਅਰੋੜਾ ਨੇ ਫੇਸਬੁੱਕ ਪੇਜ਼ ਪੋਸਟ ਪਾ ਕੇ ਇਸ ਖ਼ਬਰ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਨੇ ਪੋਸਟ ਸ਼ੇਅਰ ਕਰਕੇ ਲਿਖਿਆ, ਫੇਕ ਨਿਊਜ਼, ਨਾਲ ਹੀ ਮੀਡੀਆ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਪੁਰਾਣੀਆਂ ਇੰਟਰਵਿਊਜ਼ ਨੂੰ ਐਡਿਟ ਕਰਕੇ ਨਾ ਚਲਾਇਆ ਜਾਵੇ ਅਤੇ ਪਬਲਿਕ ਨੂੰ ਵੀ ਅਪੀਲ ਕੀਤੀ ਹੈ ਕਿ ਇਨ੍ਹਾਂ ਅਫ਼ਵਾਹਾਂ ‘ਤੇ ਯਕੀਨ ਨਾ ਕੀਤਾ ਜਾਵੇ। ਸਹਿਜ ਅਰੋੜਾ ਦਾ ਕਹਿਣਾ ਹੈ ਕਿ ਦੋ ਦਿਨਾਂ ਤੋਂ ਬੇਹੱਦ ਕਾਲਸ ਆ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ ਵਿਚ ਕੁੱਲ੍ਹੜ ਪਿੱਜ਼ਾ ਦੇ ਸਹਿਜ ਅਰੋੜਾ ਦੇ ਅੰਤਿਮ ਸੰਸਕਾਰ ਦੇ ਸਮੇਂ ਗੁਰਪ੍ਰੀਤ ਕੌਰ ਫੁੱਟ-ਫੁੱਟ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ, ਜੋਕਿ ਸਭ ਫੇਕ ਹੈ।
ਜ਼ਿਕਰਯੋਗ ਹੈ ਕਿ ਉਕਤ ਕੱਪਲ ਆਪਣੀ ਇਤਰਾਜ਼ਯੋਗ ਵੀਡੀਓਜ਼ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਟਰੋਲ ਹੋ ਰਿਹਾ ਹੈ। ਬੀਤੇ ਦਿਨ ਇਸ ਪੂਰੇ ਮਾਮਲੇ ਵਿਚ ਏ. ਸੀ. ਪੀ. ਦਾ ਬਿਆਨ ਸਾਹਮਣੇ ਆਇਆ ਸੀ, ਜਿਸ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਦੋ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਟੈਕਨੀਕਲ ਤੌਰ ‘ਤੇ ਕੁਝ ਰਿਪੋਰਟਸ ਆਉਣੀਆਂ ਬਾਕੀ ਹਨ ਅਤੇ ਲਗਾਤਾਰ ਇਸ ਮਾਮਲੇ ਵਿਚ ਜਾਂਚ ਜਾਰੀ ਹੈ।