Home ਪੰਜਾਬ ਐਸ ਵਾਈ ਐਲ ਮਾਮਲੇ ਤੇ ਅਕਾਲੀ ਦਲ ਨੇ ਇੱਕ ਵਾਰ ਫੇਰ ਤੋਂ ਪਿੰਡ ਕਪੂਰੀ ਤੋਂ ਕੀਤੀ ਸੰਘਰਸ਼ ਦੀ ਸ਼ੁਰੂਆਤ

ਐਸ ਵਾਈ ਐਲ ਮਾਮਲੇ ਤੇ ਅਕਾਲੀ ਦਲ ਨੇ ਇੱਕ ਵਾਰ ਫੇਰ ਤੋਂ ਪਿੰਡ ਕਪੂਰੀ ਤੋਂ ਕੀਤੀ ਸੰਘਰਸ਼ ਦੀ ਸ਼ੁਰੂਆਤ

0

ਐਸ ਵਾਈ ਐਲ ਮਾਮਲੇ ਤੇ ਅਕਾਲੀ ਦਲ ਨੇ ਇੱਕ ਵਾਰ ਫੇਰ ਤੋਂ ਪਿੰਡ ਕਪੂਰੀ ਤੋਂ ਕੀਤੀ ਸੰਘਰਸ਼ ਦੀ ਸ਼ੁਰੂਆਤ

ਅਕਾਲੀਆਂ ਦੀ ਲਾਸ਼ਾਂ ’ਤੇ ਹੀ ਬਣ ਸਕਦੀ ਹੈ ਐਸ.ਵਾਈ.ਐਲ: ਸੁਖਬੀਰ ਸਿੰਘ ਬਾਦਲ

ਸਰਕਾਰ ਵੱਲੋਂ ਭੇਜੀ ਸਰਵੇ ਟੀਮ ਨੂੰ ਕਿਸੇ ਵੀ ਕੀਮਤ ’ਤੇ ਸਰਵੇ ਨਹੀਂ ਕਰਨ ਦਿੱਤਾ ਜਾਵੇਗਾ: ਪ੍ਰੋ.ਚੰਦੂਮਾਜਰਾ

ਅਕਾਲੀ ਦਲ ਦੀ ਸਰਕਾਰ ਬਣਨ ’ਤੇ ਰਾਜਸਥਾਨ ਨੂੰ ਜਾਂਦਾਂ ਪਾਣੀ ਬੰਦ ਕੀਤਾ ਜਾਵੇਗਾ

ਘਨੌਰ, 7 ਅਕਤੂਬਰ (ਗੁਰਪ੍ਰੀਤ ਧੀਮਾਨ)

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਹਾਕਿਆਂ ਬਾਅਦ ਫੇਰ ਤੋਂ ਹਲਕਾ ਘਨੋਰ ਦੇ ਪਿੰਡ ਕਪੂਰੀ ਤੋਂ ਐਸ.ਵਾਈ.ਐਲ. ਰਾਹੀਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਵਿਰੋਧ ਦਰਜ਼ ਕਰਦੇ ਹੋਏ ਇੱਕ ਵਾਰ ਫੇਰ ਸੰਘਰਸ਼ ਦਾ ਐਲਾਨ ਕੀਤਾ ਅਤੇ 10 ਅਕਤੂਬਰ ਨੂੰ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਉ ਕਰਨ ਦਾ ਵੀ ਐਲਾਨ ਕੀਤਾ ਗਿਆ। ਪਿੰਡ ਕਪੂਰੀ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਐਸ.ਵਾਈ.ਐਲ.ਦਾ ਨਿਰਮਾਣ ਅਕਾਲੀਆਂ ਦੀਆਂ ਲਾਸ਼ਾਂ ’ਤੇ ਬਣ ਸਕਦੀ ਹੈ। ਪ੍ਰਧਾਨ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਰਾਜਸਥਾਨ ਨੂੰ ਜਾਂਦਾ ਪਾਣੀ ਵੀ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸ਼ੁਰੂ ਤੋਂ ਧੱਕਾ ਹੋਇਆ ਪੰਜਾਬ ਨੇ ਸਭ ਤੋਂ ਜਿਆਦਾ ਕੁਰਬਾਨੀਆਂ ਦੇਸ ਅਜ਼ਾਦ ਕਰਵਾਇਆ ਅਤੇ ਦੇਸ਼ ਦੀ ਅਜਾਦੀ ਮੌਕੇ ਵੰਡ ਦੇ ਰੂਪ ਵਿਚ ਕੁਰਬਾਨੀ ਦਿੱਤੀ, 1955 ਵਿਚ ਕਾਂਗਰਸ ਦੇ ਪ੍ਰਧਾਨ ਮੰਤਰੀ ਨੇ 1955 ਵਿਚ ਸੰਯੁਕਤ ਪੰਜਾਬ ਦਾ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਸ.ਵਾਈ.ਐਲ ਦੇ ਵਿਰੋਧ ਵਿਚ ਮਾਣਯੋਗ ਸੁਪਰੀਮ ਕੋਰਟ ਵਿਚ ਕੇਸ ਪਾਇਆ ਤਾਂ ਕਾਂਗਰਸ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਉਹ ਵੀ ਵਾਪਸ ਲੈ ਲਿਆ। ਸਾਲ 2016 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਸ.ਵਾਈ.ਐਲ. ਲਈ ਐਕਵਾਇਰ ਜਮੀਨ ਨੂੰ ਡਿਨੋਟੀਫਾਈ ਕਰਕੇ ਕਿਸਾਨਾ ਨੂੰ ਵਾਪਸ ਕਰਕੇ ਉਨ੍ਹਾਂ ਦੇ ਨਾਮ ਦੇ ਨਾਮ ’ਤੇ ਗਿਰਦਾਵਰੀਆਂ ਕਰਵਾ ਦਿੱਤੀਆਂ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਰ ਤੋਂ ਪੰਜਾਬੀਆਂ ਦੀ ਪਿੱਠ ਵਿਚ ਛੂਰਾ ਮਾਰਿਆ। ਪਰ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਇੱਕ ਬੁੰਦ ਪਾਣੀ ਨਹੀਂ ਦੂਜੇ ਰਾਜਾਂ ਨੂੰ ਨਹੀਂ ਦੇਵੇਗਾ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਭੇਜੀ ਟੀਮ ਨੂੰ ਕਿਸੇ ਵੀ ਕੀਮਤ ’ਤੇ ਸਰਵੇ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਜਨਮ ਹੀ ਸੰਘਰਸ ਵਿਚ ਅਤੇ ਪੰਜਾਬ ਦੇ ਹਿੱਤਾ ਦੀ ਰਾਖੀ ਲਈ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਉਸ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਨਾਲ ਸਮਝੋਤਾ ਨਹੀਂ ਕੀਤਾ, ਸਗੋਂ ਕੁਰਬਾਨੀਆ ਦੇ ਕੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਕੀਮਤ ’ਤੇ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗਾ। ਇਸ ਮੌਕੇ ,ਹਲਕਾ ਰਾਜਪੁਰਾ ਦੇ ਇੰਚਾਰਜ਼ ਚਰਨਜੀਤ ਸਿੰਘ ਬਰਾੜ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਸ.ਓ.ਆਈ ਦੇ ਇੰਚਾਰਜ਼ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਹਲਕਾ ਸ਼ੁਤਰਾਣਾ ਦੇ ਇੰਚਾਰਜ਼ ਕਬੀਰ ਦਾਸ, ਪਟਿਆਲਾ ਦਿਹਾਤੀ ਦੇ ਇੰਚਾਰਜ਼ ਜਸਪਾਲ ਸਿੰਘ ਬਿੱਟੂ ਚੱਠਾ, ਸ਼ੋ੍ਰਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸ਼ੋ੍ਰਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ,ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ,ਨਾਭਾ ਤੋਂ ਕੌਂਸਲਰ ਬਬਲੂ ਖੋਰਾ,ਅਮਿਤ ਰਾਠੀ,ਮੱਖਣ ਸਿੰਘ ਲਾਲਕਾ, ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸਰਨਜੀਤ ਸਿੰਘ ਚਰਨਾਥਲ, ਮਹਿੰਦਰ ਸਿੰਘ ਲਾਲਵਾ, ਕਮਲਦੀਪ ਸਿੰਘ ਢੰਡਾ, ਲਾਲ ਸਿੰਘ ਮਰਦਾਪੁਰ, ਅਵਤਾਰ ਸਿੰਘ ਸ਼ੰਭੂ, ਮਾਸਟਰ ਦਵਿੰਦਰ ਸਿੰਘ ਟਹਿਲਪੁਰਾ, ਗੁਰਵਿੰਦਰ ਸਿੰਘ ਰਾਮਪੁਰ, ਹਰਮਿੰਦਰ ਸਿੰਘ ਮਹਿਮੂਦਪੁਰ, ਬੀਬੀ ਮਹਿੰਦਰ ਕੌਰ, ਕੁਲਦੀਪ ਸਿੰਘ ਘਨੋਰ, ਬਿੱਟੂ ਘਨੋਰ, ਸੁਰਿੰਦਰ ਸਿੰਘ ਆਕੜੀ, ਪਰਮਿੰਦਰ ਸਿੰਘ ਚਪੜ, ਭਰਪੂਰ ਸਿੰਘ ਲੋਹਸਿੰਬਲੀ, ਗੁਰਬਖਸ਼ ਸਿੰਘ ਟਿਵਾਣਾ, ਬਿਕਰਮ ਸਿੰਘ ਫਰੀਦੁਪਰ,ਸ਼ਾਨਵੀਰ ਸਿੰਘ ਬ੍ਰਹਮਪੁਰਾ, ਕੁਲਦੀਪ ਸਿੰਘ ਹਰਪਾਲਪੁਰ, ਅਕਾਸ਼ਦੀਪ ਸਿੰਘ ਨੋਰੰਗਵਾਲ, ਨਿਰਮਲ ਸਿੰਘ ਕਰਤਾਰਪੁਰ, ਅਮਰੀਕ ਸਿੰਘ ਹਸਨਪੁਰ, ਪਰਮਜੀਤ ਸਿੰਘ ਮੱਟੂ, ਸਤਨਾਮ ਸਿੰਘ ਜੰਡਮੰਗੋਲੀ, ਸੁੱਚਾ ਸਿੰਘ ਘਨੋਰ,ਜੋਰਾ ਸਿੰਘ ਫੌਜੀ ਸੀਲ, ਜਸਬੀਰ ਸਿੰਘ ਅਲਾਮਦੀਪੁਰ, ਪੁਰੀ ਚੱਪੜ, ਸੁਖਜਿੰਦਰ ਸਿੰਘ ਮਾੜੀਆਂ, ਸਤਨਾਮ ਸਿੰਘ ਸੱਤਾ, ਲਾਡੀ ਪਹਾੜੀਪੁਰ, ਭੋਲਾ ਸਿੰਘ ਸਿਰਕੱਪੜਾ, ਜਸਪ੍ਰੀਤ ਸਿੰਘ ਬੱਤਾ,ਪਵਿੱਤਰ ਸਿੰਘ ਖਾਸਪੁਰ, ਕੁਲਦੀਪ ਸਿੰਘ ਸਮਸਪੁਰ, ਕੁਲਦੀਪ ਸਿੰਘ ਪਿੰਡ ਚੋਰਾ ਆਦਿ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ: ਪਿੰਡ ਕਪੂਰੀ ਵਿਖੇ ਧਰਨੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ। (ਅਨਮੋਲ)

LEAVE A REPLY

Please enter your comment!
Please enter your name here