Home ਪੰਜਾਬ ਹਰਪਾਲਪੁਰ ਨੇ ਹਲਕਾ ਇੰਚਾਰਜ ਤੇ ਕੀਤਾ ਪਲਟਵਾਰ 

ਹਰਪਾਲਪੁਰ ਨੇ ਹਲਕਾ ਇੰਚਾਰਜ ਤੇ ਕੀਤਾ ਪਲਟਵਾਰ 

0

ਹਰਪਾਲਪੁਰ ਨੇ ਹਲਕਾ ਇੰਚਾਰਜ ਤੇ ਕੀਤਾ ਪਲਟਵਾਰ

ਘਨੌਰ 8 ਅਕਤੂਬਰ(ਗੁਰਪ੍ਰੀਤ ਧੀਮਾਨ)

ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾਰਟੀ ਦੇ ਆਗੂਆਂ ਵਿੱਚ ਆਪਸੀ ਕਾਟੋ ਕਲੇਸ਼ ਵਧਦਾ ਜਾ ਰਿਹਾ ਹ ਅਤੇ ਹੁਣ ਸਾਬਕਾ ਚੇਅਰਮੈਨ ਪੰਜਾਬ ਖਾਦੀ ਬੋਰਡ ਹਰਵਿੰਦਰ ਹਰਪਾਲਪੁਰ ਨੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸੇਖੂਪੁਰ ਤੇ ਪਲਟਵਾਰ ਕਰਦਿਆ ਕਿਹਾ ਅਕਾਲੀ ਸਰਕਾਰ ਸਮੇ ਬਾਦਲ ਸਾਹਿਬ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਫ੍ਰੀ ਕਨੈਕਸ਼ਨ ਨੂੰ ਲੋੜਬੰਦ ਕਿਸਾਨਾਂ ਨੂੰ ਪੈਸੇ ਲੈ ਕੇ ਵੇਚਣ ਵਾਲੇ ਨੂੰ ਅਸੀ ਕਿਵੇਂ ਇੰਚਾਰਜ ਮੰਨ ਲਈਏ ਇਸ ਕਰਕੇ ਘਨੌਰ ਹਲਕੇ ਦੀ ਸਾਰੀ ਸੰਗਤ ਹਲਕਾ ਇੰਚਾਰਜ ਨੂੰ ਮੰਨਣ ਤੋਂ ਇਨਕਾਰੀ ਹਨ ਇੱਥੋਂ ਤੱਕ ਉਦੋਂ ਫ੍ਰੀ ਚ ਆਈਆਂ ਰੇਲ ਟਿਕਟਾਂ ਵੀ ਘਨੌਰ ਨਿਵਾਸੀਆਂ ਨੂੰ ਨਹੀਂ ਮਿਲੀਆਂ। ਹਰਪਾਲਪੁਰ ਨੇ ਸੇਖੂਪੁਰ ਵੱਲੋਂ ਘਨੌਰ ਹਲਕੇ ਦਾ ਵੋਟਰ ਨਾ ਹੋਣ ਦੇ ਇਲਜ਼ਾਮ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੇਖੂਪੁਰ ਨੂੰ ਯਾਦ ਹੋਣਾ ਚਾਹੀਦਾ ਕਿ ਜਦੋਂ ਸੇਖੂਪੁਰ ਹਲਕਾ ਘਨੌਰ ਦੇ ਵੋਟਰਾਂ ਨੂੰ ਕਾਂਗਰਸ ਰਾਜ ਸਮੇ ਜਿਲਾ ਪ੍ਰੀਸ਼ਦ ਦੀ ਚੋਣ ਸਮੇ ਡਰ ਪਿੱਠ ਵਿਖਾਉਂਦੇ ਹੋਏ ਵਿਦੇਸ਼ ਡਾਰੀ ਮਾਰ ਗਿਆ ਸੀ ਉਦੋਂ ਪਾਰਟੀ ਦੀ ਪੱਗ ਦੀ ਲਾਜ ਰੱਖਣ ਲਈ ਉਸ ਸਮੇ ਦੇ ਘਨੌਰ ਤੋਂ ਕਾਂਗਰਸੀ ਐਮਐਲ ਏ ਦੇ ਮੁੰਡੇ ਨਾਲ ਮੁਕਾਬਲੇ ਮੈ ਹੀ ਸਿਰ ਫਸਾਇਆ ਸੀ ਜਿਸ ਬਦਲੇ ਮੈਨੂੰ ਝੂਠੇ ਪਰਚੇ ਫਸਾਇਆ ਗਿਆ ਤੇ ਮੈਨੂੰ ਜੇਲ ਯਾਤਰਾ ਵੀ ਕਰਨੀ ਪਈ। ਉਦੋਂ ਮੈ ਪਿੰਡ ਹਰਪਾਲਪੁਰ ਦਾ ਵੋਟਰ ਦੁਬਾਰਾ ਬਣਿਆ ਜਿਲਾ ਪ੍ਰੀਸ਼ਦ ਦੀ ਚੋਣ ਲੜਨ ਲਈ ਤੇ ਪਾਰਟੀ ਦੀ ਪਿੱਠ ਹਿੱਕ ਠੋਕ ਕੇ ਪੂਰਦੇ ਰਹੇ ਅੱਜ ਕਾਂਗਰਸ ਦੇ ਡਰੋ ਭੱਜਣ ਵਾਲੇ ਨੂੰ ਨਿਵਾਜਿਆ ਜਾਵੇ ਤੇ ਔਖੇ ਸਮੇ ਪਾਰਟੀ ਲਈ ਸਿਰ ਫਸਾਉਣੇ ਵਾਲਿਆ ਨੂੰ ਰੋਲਿਆ ਜਾਵੇ ਤੇ ਅਸੀਂ ਵਿਰੋਧ ਵੀ ਨਾ ਕਰੀਏ।

ਹਰਪਾਲਪੁਰ ਨੇ ਲੱਗਦੇ ਹੱਥੀ ਗੁਆਂਢੀ ਹਲਕੇ ਸਨੌਰ ਦੇ ਚੰਦੂਮਾਜਰਾ ਪਿਓ ਪੁੱਤ ਨੂੰ ਪੁੱਛਣਾ ਚਾਹੁੰਦਾ ਹਾ ਕਿ ਪਹਿਲਾ ਸਨੌਰ ਹਲਕੇ ਚ ਇਕ ਬਾਰ ਐਮ ਐਲ ਏ ਬਣਨ ਤੇ ਦੂਜੀ ਚੋਣ ਸਨੌਰ ਤੋਂ ਹੀ ਹਾਰਨ ਦੇ ਬਾਵਜੂਦ ਤੇਰੀ ਵੋਟ ਸਨੌਰ ਹਲਕੇ ਕਿਉਂ ਨਹੀਂ ਹੈ ਦੱਸੋਗੇ ?ਇਸੇ ਤਰਾ ਪ੍ਰੋਫੈਸਰ ਚੰਦੂਮਾਜਰਾ ਅਨੰਦਪੁਰ ਸਾਹਿਬ ਤੋਂ ਐਮ ਪੀ ਜਿੱਤਣ ਤੇ ਦੂਜੀ ਬਾਰ ਉੱਥੋਂ ਹੀ ਹਾਰਨ ਤੇ ਤੀਜੀ ਬਾਰ ਫਿਰ ਸ੍ਰੀ ਅੰਨਦਪੁਰ ਸਾਹਿਬ ਤੇ ਉਮੀਦਵਾਰ ਹੋਣ ਦੇ ਬਾਵਜੂਦ ਤੁਹਾਡੀ ਵੋਟ ਅੰਨਦਪੁਰ ਸਾਹਿਬ ਕਿਉਂ ਨਹੀਂ ਹੈ ਤੇ ਲੋਕਾਂ ਨੂੰ ਦੱਸੋ ਤੁਹਾਡੀ ਵੋਟ ਕਿੱਥੇ ਹੈ। ਮੈ ਤਾਂ ਘਨੌਰ ਹਲਕੇ ਦੇ ਪਿੰਡ ਹਰਪਾਲਪੁਰ ਦਾ ਜੰਮਪਲ ਹਾ ਅੱਜ ਵੀ ਮੇਰੀ ਵੋਟ ਹਰਪਾਲਪੁਰ ਚ ਮੈ ਆਪਣਾ ਵੋਟਰ ਕਾਰਡ ਜਾਰੀ ਕਰ ਰਿਹਾ ਹਾ ਮੇਰੀ ਜ਼ਮੀਨ ਤੇ ਫ਼ਾਰਮ ਹਾਉਸ ਹਰਪਾਲਪੁਰ ਚ ਹੈ।
ਹਰਪਾਲਪੁਰ ਨੇ ਨਵੇਂ ਇੰਚਾਰਜ ਨੂੰ ਪੁੱਛਿਆ ਕਿ ਤੇਰੀ ਰਹਾਇਸ਼ ਅਰਬਨ ਅਸਟੇਟ ਫੇਸ 2 ਚ ਹੈ ਫਿਰ ਕਿ ਤੁਸੀ ਵੀ ਘਨੌਰ ਦੇ ਬਾਹਰੀ ਹੋ ਗਏ ? ਲੋਕਾਂ ਉਤੇ ਚਿੱਕੜ ਸੁੱਟਣ ਤੋਂ ਪਹਿਲਾ ਆਪਣੇ ਲੀੜੇ ਵੇਖੋ ਕੀਤੇ ਸਫ਼ੈਦ ਤਾਂ ਨੀ ਪਾਏ ਨਹੀਂ ਲਿੱਬੜ ਜਾਓਗੇ। ਅਸੀਂ ਕਦੇ ਵੀ ਜ਼ਿੰਦਗੀ ਚ ਕਿਸੇ ਤੋ ਡਰ ਕੇ ਨਹੀਂ ਚਲੇ ਨਾ ਡਰਾਂਗਾ ਝੂਠੀ ਤੋਹਮਤ ਬਾਜ਼ੀ ਕਰਕੇ ਨੰਗੀਆਂ ਤਾਰਾ ਨੂੰ ਹੱਥ ਲਾਉਣ ਦੀ ਕੋਸ਼ਿਸ਼ ਨਾ ਕਰੋ ਟੰਗੇ ਜਾਓਗੇ।

LEAVE A REPLY

Please enter your comment!
Please enter your name here