Saturday, December 9, 2023
More

  Latest Posts

  ਸੀਨੀਅਰ ਆਮ ਆਦਮੀ ਪਾਰਟੀ ਨੇਤਾ ਮਹਿੰਦਰ ਸਿੰਘ ਗਣੇਸ਼ ਨਗਰ ਨੇ ਬਿਨਾ ਤਨਖਾਹ ਤੋ ਚੇਅਰਮੈਨੀ ਦੀ ਕੀਤੀ ਮੰਗ 

  ਸੀਨੀਅਰ ਆਮ ਆਦਮੀ ਪਾਰਟੀ ਨੇਤਾ ਮਹਿੰਦਰ ਸਿੰਘ ਗਣੇਸ਼ ਨਗਰ ਨੇ ਬਿਨਾ ਤਨਖਾਹ ਤੋਂ ਚੇਅਰਮੈਨੀ ਦੀ ਕੀਤੀ ਮੰਗ

  ਰਾਜਪੁਰਾ 13 ਅਕਤੂਬਰ (ਗੁਰਪ੍ਰੀਤ ਧੀਮਾਨ)

  ਰਾਜਪੁਰਾ ਵਿਚ ਪਾਰਟੀ ਦਾ ਥੰਮ ਲਾਉਣ ਵਾਲਾ ਮਹਿੰਦਰ ਸਿੰਘ ਗਨੇਸ਼ ਨਗਰ ਨੂੰ ਵੀ ਅਜੇ ਤਕ ਮਿਹਨਤ ਦਾ ਮੁੱਲ ਨਹੀ ਮੋੜਿਆ। ਕੁਝ ਚੋਣ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮਹਿੰਦਰ ਸਿੰਘ ਗਣੇਸ਼ ਨਗਰ ਨੇ ਕਿਹਾ ਕਿ ਉਹਨਾਂ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਹੈ ਅਤੇ ਉਹਨਾਂ ਨੂੰ ਕਈ ਕੰਮ ਤੇ ਜਿਮੇਵਾਰੀਆ ਲਗਾਈਆਂ ਗਈਆਂ ਜਿਵੇਂ 2013 ਵਿਚ 39 ਜੋਨ ਯਾਨੀ ਰਾਜਪੁਰਾ,ਘਨੌਰ ਤੇ ਡੇਰਾਬਸੀ ਵਿਚ ਮੁਲਾਜ਼ਮ ਵਿੰਗ ਦਾ ਕੋਆਰਡੀਨੇਟਰ,2014 ਵਿਚ ਲੋਕ ਸਭਾ ਪਟਿਆਲਾ ਦਾ ਪ੍ਰਚਾਰ,2017 ਵਿਚ ਅੰਨੂ ਰੰਧਾਵਾ ਘਨੌਰ ਦਾ ਡੇਰ ਟੂ ਡੋਰ ਕਪਪੈਨ ਦਾ ਇੰਚਾਰਜ, 2018 ਵਿਚ ਦਿੱਲੀ ਦਾ ਅਬਜਰਵਰ ਤੇ ਲੋਕ ਸਭ ਨੀਨਾ ਮਿੱਤਲ ਦਾ ਪ੍ਰਚਾਰਕ,2020 ਵਿੱਚ ਭਾਵਨਾਗੋਡ ਪਾਲਮਪੁਰ ਦਿੱਲੀ ਵਿਚ ਪ੍ਰਚਾਰਕ,2022 ਵਿਚ ਵਿਧਾਨ ਸਭਾ ਹਲਕਾ ਰਾਜਪੁਰਾ ਵਿਚ ਸਟਾਰ ਪ੍ਰਚਾਰਕ ਤੇ ਗੁਜਰਾਤ ਵਿਚ ਪ੍ਰਚਾਰਕ। ਉਸ ਤੋ ਇਲਾਵਾ 2017 ਤੇ 2018 ਵਿਚ ਜਿਮਨੀ ਚੌਣ ਗੁਰਦਾਸਪੁਰ ਤੇ ਸਾਹਕੋਟ ਵਿਚ ਪ੍ਰਚਾਰਕ ਦਾ ਕੰਮ ਕੀਤਾ ਪਾਰਟੀ ਨੂੰ ਬੁਲੰਦੀਆ ਤੇ ਲਿਜਾਕੇ ਵੀ ਮਹਿੰਦਰ ਸਿੰਘ ਗਨੇਸ਼ ਨਗਰ ਖਾਲੀ ਹੱਥ ਹਨ। ਉਹਨਾਂ ਕਿਹਾ ਕਿ ਪਾਰਟੀ ਲਈ ਦਿਨ ਰਾਤ ਇੱਕ ਕਰਨ ਦੇ ਬਾਵਜੂਦ ਹਾਲੇ ਤੱਕ ਪਾਰਟੀ ਨੇ ਉਹਨਾਂ ਦੇ ਪੱਲੇ ਕੁੱਝ ਨਹੀਂ ਪਾਇਆ। ਉਹਨਾਂ ਕਿਹਾ ਕਿ ਮੈਂ ਫਿਰ ਵੀ ਪਾਰਟੀ ਲਈ ਸਮਰਪਿਤ ਹਾ ਅਤੇ ਪਾਰਟੀ ਜਿਥੇ ਵੀ ਡਿਊਟੀ ਲਾਵੇਗੀ ਉਥੇ ਹੀ ਜਾਵੇਗਾ। ਉਹਨਾਂ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਗਈ ਉਹਨਾਂ ਨੂੰ ਬਿਨਾ ਤਨਖਾਹ ਤੋ ਚੈਅਰਮੈਨੀ ਦਿਤੀ ਜਾਵੇ।

  Gurpreet Dhiman
  Author: Gurpreet Dhiman

  Latest Posts

  Don't Miss

  Stay in touch

  To be updated with all the latest news, offers and special announcements.