ਹਿੰਦੂਸਤਾਨ ਯੂਨੀਲੀਵਰ ਕੰਪਨੀ ਵੱਲੋ ਲਗਾਇਆ ਗਿਆ ਤੀਸਰਾ ਖੂਨਦਾਨ ਕੈਂਪ
ਰਾਜਪੁਰਾ 14 ਅਕਤੂਬਰ (ਗੁਰਪ੍ਰੀਤ ਧੀਮਾਨ)
ਅੱਜ ਹਿੰਦੁਸਤਾਨ ਯੂਨੀਲੀਵਰ ਕੰਪਨੀ ਵੱਲੋਂ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨ ਦਾਨ ਕੈਂਪ ਵਿੱਚ ਰਾਜਪੁਰਾ ਦੀ ਏਪੀ ਜੈਨ ਹਸਪਤਾਲ ਦੀ ਟੀਮ ਦੇ ਵੱਲੋਂ ਪਹੁੰਚ ਕੇ ਖੂਨ ਇਕੱਠਾ ਕੀਤਾ ਗਿਆ।ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ਼ ਗੱਲਬਾਤ ਕਰਦਿਆਂ ਹੋਇਆ ਐਚ ਆਰ ਰਾਜ ਕੁਮਾਰ ਵਰਮਾ ਨੇ ਦੱਸਿਆ ਕਿ ਹਿੰਦੁਸਤਾਨ ਯੂਨੀਲੀਵਰ ਕੰਪਨੀ ਦੇ ਵੱਲੋਂ ਹੁਣ ਤੱਕ ਦੋ ਖੂਨਦਾਨ ਕੈਂਪ ਲਗਾਏ ਗਏ ਹਨ ਅਤੇ ਇਹ ਕੰਪਨੀ ਦੇ ਵੱਲੋਂ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ ਹੈ। ਜਿਸ ਵਿੱਚ 50 ਤੋਂ ਵੱਧ ਵਿਅਕਤੀਆਂ ਦੇ ਵੱਲੋਂ ਖੂਨਦਾਨ ਕੀਤਾ ਗਿਆ।ਉਹਨਾਂ ਕਿਹਾ ਕਿ ਅਸੀਂ ਹਰ ਸਾਲ ਖੂਨਦਾਨ ਕੈਂਪ ਲਗਾਉਂਦੇ ਹਾਂ ਅਤੇ ਖੂਨਦਾਨ ਕੈਂਪ ਲਗਾਉਣ ਦਾ ਉਦੇਸ਼ ਕੇਵਲ ਲੋੜਬੰਦਾਂ ਨੂੰ ਐਮਰਜਸੀ ਦੇ ਸਮੇਂ ਦੇ ਵਿੱਚ ਖੂਨ ਮਿਲ ਸਕੇ। ਕਿਉਂਕਿ ਜੇਕਰ ਅਸੀਂ ਸਭ ਮਿਲ਼ ਕੇ ਖੂਨਦਾਨ ਕਰਾਂਗੇ ਤਾਂ ਕਿਸੇ ਲੋੜਵੰਦ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਅਤੇ ਅੱਜ ਹਿੰਦੁਸਤਾਨ ਯੂਨੀਲੀਵਰ ਵੱਲੋਂ 50 ਯੂਨਿਟ ਖੂਨ ਰਾਜਪੁਰਾ ਦੀ ਏਪੀ ਜੈਨ ਹਸਪਤਾਲ ਦੀ ਟੀਮ ਨੂੰ ਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਇਸ ਖੂਨਦਾਨ ਕੈਂਪ ਦੇ ਵਿੱਚ ਅਸੀਂ ਜਿਨਾਂ ਵਿਅਕਤੀਆਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਹੈ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਹੈ। ਇਸ ਮੌਕੇ ਤੇ ਉਹਨਾਂ ਨਾਲ ਰਾਜਪੁਰਾ ਬਲੱਡ ਬੈਂਕ ਦੇ ਇੰਚਾਰਜ ਡਾ.ਅੰਜੂ ਖੁਰਾਣਾ, ਐਚ ਆਰ ਯੂਨਿਟ ਤੋਂ ਸਟਾਫ ਨਿਤਿਨ ਸ਼ਰਮਾ,ਕੁਲਦੀਪ ਸਿੰਘ ਆਦਿ ਹੋਰ ਹਿੰਦੁਸਤਾਨ ਯੂਨੀਲੀਵਰ ਦਾ ਸਟਾਫ ਹਾਜ਼ਰ ਸੀ।
ਫ਼ੋਟੋ ਕੈਪਸਨ:- ਖੂਨਦਾਨ ਕਰਨ ਵਾਲਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਹਿੰਦੁਸਤਾਨ ਯੂਨੀਲੀਵਰ ਦਾ ਸ
ਟਾਫ।