Sunday, December 3, 2023
More

  Latest Posts

  ਰਾਜਪੁਰਾ ਦੀਆਂ ਤਿੰਨ ਬੇਟੀਆਂ ਨੇ ਕੀਤਾ ਨਾਮ ਰੋਸ਼ਨ,ਪੀਸੀਐਸ ਜੂਡੀਸ਼ੀਅਲ ਪ੍ਰੀਖਿਆ ਪਾਸ ਕਰ ਬਣੀਆ ਜੱਜ

  ਰਾਜਪੁਰਾ ਦੀਆਂ ਤਿੰਨ ਬੇਟੀਆਂ ਨੇ ਕੀਤਾ ਨਾਮ ਰੋਸ਼ਨ,ਪੀਸੀਐਸ ਜੂਡੀਸ਼ੀਅਲ ਪ੍ਰੀਖਿਆ ਪਾਸ ਕਰ ਬਣੀਆ ਜੱਜ

  ਜੱਜ ਬਣਨ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕੀਤਾ ਸਨਮਾਨਿਤ

  ਰਾਜਪੁਰਾ 15 ਅਕਤੂਬਰ (ਗੁਰਪ੍ਰੀਤ ਧੀਮਾਨ)

  ਰਾਜਪੁਰਾ ਦੀਆਂ ਤਿੰਨ ਧੀਆਂ ਪੀਸੀਐਸ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਜੱਜ ਬਣੀਆ। 11 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੀਸੀਐਸ ਜੁਡੀਸ਼ਅਲ ਪ੍ਰੀਖਿਆ ਦੇ ਰਿਜ਼ਲਟ ਘੋਸ਼ਿਤ ਹੋਣ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਵਿੱਚ ਕੁੜੀਆਂ ਦੇ ਵੱਲੋਂ ਬਾਜੀਆਂ ਮਾਰੀਆਂ ਗਈਆਂ ਹਨ ਉੱਥੇ ਹੀ ਰਾਜਪਰਾ ਦੀਆਂ ਤਿੰਨ ਬੇਟੀਆਂ ਨੇ ਪੀਸੀਐਸ ਜੁਡੀਸ਼ਅਲ ਪ੍ਰੀਖਿਆ ਪਾਸ ਕਰ ਜੱਜ ਬਣੀਆ ਜਿਨਾਂ ਨੂੰ ਅੱਜ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸ਼ਿਵਪ੍ਰੀਤ ਸ਼ਰਮਾ ਨੇ ਪ੍ਰੀਖਿਆ ਵਿੱਚ 5 ਵਾਂ ਸਥਾਨ ਪ੍ਰਾਪਤ ਕੀਤਾ ਅਤੇ ਰੁਪਿੰਦਰ ਕੌਰ ਨੇ ਪ੍ਰੀਖਿਆ ਵਿੱਚੋਂ 7ਵਾਂ ਰੈਂਕ ਹਾਸਲ ਕੀਤਾ ਹੈ ਅਤੇ ਆਰਜ਼ੂ ਗਿੱਲ ਨੇ ਪ੍ਰੀਖਿਆ ਵਿੱਚ 11ਵਾਂ ਰੈਂਕ ਹਾਸਲ ਕੀਤਾ। ਪੀਸੀਐਸ ਜੁਡੀਸ਼ਅਲ ਪ੍ਰੀਖਿਆ ਦੇ ਵਿੱਚ ਰੈਂਕ ਹਾਸਲ ਕਰਨ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲਗਾਤਾਰ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜੱਜ ਸ਼ਿਵਪ੍ਰੀਤ ਸ਼ਰਮਾ ਅਤੇ ਜੱਜ ਆਰਜੂ ਗਿੱਲ ਅਤੇ ਜੱਜ ਰੁਪਿੰਦਰ ਕੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਉਹਨਾਂ ਕੜੀ ਮਿਹਨਤ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਇਸ ਮੁਕਾਮ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਸਭ ਤੋਂ ਵੱਡਾ ਅਹਿਮ ਰੋਲ ਹੈ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਵਿਧਾਇਕਾਂ ਨੇ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਪੀਸੀਐਸ ਪ੍ਰੀਖਿਆ ਦੇ ਨਤੀਜੇ ਘੋਸ਼ਿਤ ਹੋਏ ਹਨ ਉਸਦੇ ਵਿੱਚ ਕੁੜੀਆਂ ਦੇ ਵੱਲੋਂ ਬਾਜੀ ਮਾਰੀ ਗਈ ਹੈ। ਉਹਨਾਂ ਕਿਹਾ ਕਿ ਇਹ ਧੀਆਂ ਸਾਡਾ ਮਾਣ ਹਨ ਅਤੇ ਇਹਨਾਂ ਧੀਆਂ ਨੇ ਜੋ ਪੂਰੇ ਪੰਜਾਬ ਦੇ ਵਿੱਚ ਰਾਜਪੁਰਾ ਦਾ ਨਾਮ ਰੋਸ਼ਨ ਕੀਤਾ ਹੈ ਉਹਨਾਂ ਤੇ ਮੈਂ ਇਹਨਾਂ ਦੇ ਪਰਿਵਾਰ ਮਾਤਾ ਪਿਤਾ ਤੇ ਨਾਲ ਨਾਲ ਇਹਨਾਂ ਨੂੰ ਵੀ ਵਧਾਈ ਦਿੰਦੀ ਹਾਂ ਉਹਨਾਂ ਕਿਹਾ ਕਿ ਇੱਕ ਔਰਤ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਘਰ ਸੰਭਾਲਣ ਦੇ ਨਾਲ ਨਾਲ ਘਰ ਦੇ ਵਿੱਚ ਹੋਰ ਵੀ ਕਈ ਤਰ੍ਹਾ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਅਤੇ ਇੱਕ ਔਰਤ ਉਸ ਨੂੰ ਕਿਵੇਂ ਉਸਨੂੰ ਸੰਭਾਲਦੀ ਹੈ। ਉਹਨੇ ਕਿਹਾ ਕਿ ਇਸ ਮੁਕਾਮ ਤੇ ਪਹੁੰਚਣ ਦੇ ਲਈ ਉਹਨਾਂ ਨੂੰ ਵੀ ਕਾਫੀ ਮਿਹਨਤ ਕਰਨੀ ਪਈ ਹੈ ਅਤੇ ਜਿਵੇਂ ਇਹਨਾਂ ਬੇਟੀਆਂ ਨੇ ਦੱਸਿਆ ਹੈ ਕਿ ਇਹਨਾਂ ਨੇ ਵੀ ਦਿਨ ਰਾਤ ਇੱਕ ਕਰ ਇਸ ਮੁਕਾਮ ਤੇ ਪਹੁੰਚੇ ਹਨ ਅਤੇ ਰਾਜਪੁਰਾ ਦਾ ਨਾਮ ਰੋਸ਼ਨ ਕੀਤਾ ਹੈ।

   

  Gurpreet Dhiman
  Author: Gurpreet Dhiman

  Latest Posts

  Don't Miss

  Stay in touch

  To be updated with all the latest news, offers and special announcements.