ਮੁੱਖ ਮੰਤਰੀ 1 ਨਵੰਬਰ ਨੂੰ ਬਹਿਸ ਦਾ ਸਮਾਂ ਤਬਦੀਲ ਕਰਕੇ ਸਰਵੇ ਟੀਮਾਂ ਵੱਲ ਧਿਆਨ ਦੇਣ: ਹਰਪਾਲਪੁਰ
1 ਨਵੰਬਰ ਵਾਲੀ ਬਹਿਸ ਦਾ ਸਥਾਨ ਪਿੰਡ ਕਪੂਰੀ ਵਿਖੇ ਹੋਣਾ ਚਾਹੀਦਾ ਸੀ ਕਿਉਂਕਿ ਉਥੋਂ ਹੀ ਐਸਵਾਈਐਲ ਦਾ ਬੰਨਿਆ ਗਿਆ ਸੀ ਮੁੱਢ :- ਹਰਪਾਲਪੁਰ
ਘਨੌਰ 15 ਅਕਤੂਬਰ (ਗੁਰਪ੍ਰੀਤ ਧੀਮਾਨ)
ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮਸਲਿਆਂ ਤੇ ਪੰਜਾਬ ਦੇ ਪਾਣੀਆਂ ਸੰਬੰਧੀ ਸਾਰੀਆਂ ਪਾਰਟੀਆਂ ਨੂੰ ਜੋ ਬਹਿਸ ਕਰਨ ਦਾ ਚੈਲੰਜ ਕੀਤਾ ਹੈ ਉਸ ਬਹਿਸ ਦਾ ਸਥਾਨ ਹਲਕਾ ਘਨੌਰ ਦਾ ਪਿੰਡ ਕਪੂਰੀ ਜਿੱਥੇ ਐੱਸ ਵਾਈ ਐਲ ਦਾ ਨੀਹ ਪੱਥਰ ਰੱਖਿਆ ਗਿਆ ਸੀ। ਕਿਉਂਕਿ ਇਸ ਸਥਾਨ ਉੱਤੇ ਹੀ ਸੋਨੇ ਦੀ ਕਹੀ ਨਾਲ ਉਸ ਸਮੇਂ ਦੇ ਹਾਕਮਾ ਨੇ ਟੱਕ ਲਾ ਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦਾ ਮੁੱਢ ਬੰਨਿਆ ਸੀ। ਉਸ ਸਮੇਂ ਤੋਂ ਹੀ ਇਹ ਪੁਆੜਾ ਪਿਆ ਹੈ ਅਤੇ ਅੱਜ ਤੱਕ ਪੰਜਾਬ ਦੇ ਪਾਣੀ ਖੋਏ ਜਾਣ ਦੀ ਤਲਵਾਰ ਲਟਕ ਰਹੀ ਹੈ।
ਹਰਪਾਲਪੁਰ ਨੇ ਕਿਹਾ ਕਿ ਸਰਕਾਰ ਵੱਲੋਂ ਕਦੇ ਕੋਈ ਥਾਇਟਰ ਬੁੱਕ ਕੀਤਾ ਜਾਂਦਾ ਤੇ ਅਗਲੇ ਦਿਨ ਉਸ ਦਾ ਮਾਲਕ ਸਿਆਸੀ ਘੋਲ ਤੋ ਡਰਦਾ ਜਵਾਬ ਦੇ ਦਿੰਦਾ ਹੈ। ਕਦੇ ਕੋਈ ਪਾਰਟੀ ਥੈਇਟਰ ਚ ਜਾਣ ਤੋਂ ਜਵਾਬ ਦੇ ਦਿੰਦੀ ਹੈ। ਪਰ ਪਿੰਡ ਕਪੂਰੀ ਦਾ ਸਥਾਨ ਸਰਵ ਪਰਵਾਨ ਹੈ ਜਿਸ ਤੇ ਜਾਣ ਤੋਂ ਕੋਈ ਮਨਾ ਨਹੀਂ ਕਰ ਸਕਦਾ।
ਹਰਪਾਲਪੁਰ ਨੇ ਕਿਹਾ ਕਿ ਸਰੋਮਣੀ ਅਕਾਲੀ ਦਲ ਨੇ ਬਹਿਸ ਚ ਕਿਸੇ ਕੋਲੋ ਡਰਦੇ ਹੋਇਆਂ ਜਾਣ ਤੋਂ ਜਵਾਬ ਨਹੀਂ ਦਿੱਤਾ ਜੋ ਵਿਰੋਧੀ ਪਾਰਟੀਆਂ ਵੱਲੋਂ ਕਾਵਾਰੌਲੀ ਪਾਈ ਜਾ ਰਹੀ। ਪੰਜਾਬੀ ਲੋਕ ਭਲੀਭਾਂਤ ਜਾਣ ਦੇ ਹਨ ਕਿ ਉਸ ਦਿਨ ਹੀ ਸਰਵੇ ਕਰਨ ਵਾਲੀਆਂ ਟੀਮਾਂ ਨੇ ਐਸ ਵਾਈ ਐਲ ਸੰਬੰਧੀ ਆਪਣੇ ਤਰੀਕੇ ਅਨੁਸਾਰ ਸਰਵੇ ਕਰਨ ਲਈ ਆਉਣ ਦਾ ਸਮਾਂ ਤਹਿਅ ਕੀਤਾ ਹੈ ਇਸ ਕਰਕੇ ਅਕਾਲੀ ਦਲ ਨੇ ਸਰਵੇ ਕਰਨ ਵਾਲੀ ਟੀਮ ਪ੍ਰਤੀ ਆਪਣਾ ਪੂਰਾ ਧਿਆਨ ਲਾਉਣ ਨੂੰ ਤਰਜੀਹ ਦਿਤੀ ਹੈ ਬਹਿਸ ਤਾਂ ਮੁੱਖ ਮੰਤਰੀ ਸਹਿਬ ਨਾਲ ਕਿਸੇ ਸਮੇਂ ਵੀ ਕੀਤੀ ਜਾ ਸਕਦੀ ਹੈ ਪਰੰਤੂ ਸਰਵੇ ਕਰਨ ਵਾਲੀ ਟੀਮਾਂ ਵੱਲੋਂ ਦਿੱਤੀ ਰਿਪੋਰਟ ਪੰਜਾਬ ਦਾ ਭੱਠਾ ਵੀ ਬਠਾਉਣ ਚ ਰੋਲ ਅਦਾ ਕਰ ਸਕਦੀ ਹੈ ਇਸ ਲਈ ਸਮੂਹ ਪੰਜਾਬੀਆ ਨੂੰ ਸਰਵੇ ਟੀਮਾਂ ਪ੍ਰਤੀ ਅਵੇਸਲੇ ਨਹੀਂ ਹੋਣਾ ਚਾਹੀਦਾ ਉਹ ਜਿਵੇ ਕਿਵੇਂ ਵੀ ਸਰਵੇ ਕਰਨ ਦਾ ਢੰਗ ਅਪਨਾਉਣ ਉਸਦਾ ਡੱਟਕੇ ਸਾਹਮਣਾ ਕਰਨਾ ਚਾਹੀਦਾ ਹੈ। ਹਰਪਾਲਪੁਰ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਵੀ ਸੱਚਮੁਚ ਐਸ ਵਾਈ ਐਲ ਦੇ ਰਾਹੀਂ ਪੰਜਾਬ ਦਾ ਪਾਣੀ ਦੇਣ ਦੇ ਵਿਰੁੱਧ ਹਨ ਤਾਂ ਉਹਨਾ ਨੂੰ ਸਰਵੇ ਟੀਮਾਂ ਨੂੰ ਤਰਜੀਹ ਦਿੰਦੇ ਹੋਏ ਬਹਿਸ ਦਾ ਸਮਾਂ ਤਬਦੀਲ ਕਰ ਲੈਣਾ ਚਾਹੀਦਾ ਹੈ।
ਫ਼ੋਟੋ ਕੈਪਸਨ:- ਗੱਲਬਾਤ ਕਰਦੇ ਹੋਏ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ।