APJ Abdul Kalam Death Anniversary: ਇੱਕ ਮਹਾਨ ਵਿਚਾਰਕ, ਲੇਖਕ ਅਤੇ ਵਿਗਿਆਨਿਕ (Scientist) ਦੇ ਨਾਲ-ਨਾਲ ਭਾਰਤ ਦੇ 11ਵੇਂ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਜੀ ਦਾ ਅੱਜ ਜਨਮ ਦਿਹਾੜਾ ਹੈ। ਅੱਜ ਭਾਵੇਂ ਡਾ.ਏ.ਪੀ.ਜੇ ਅਬਦੁਲ ਕਲਾਮ ਸਾਡੇ ਸਾਰਿਆਂ ਵਿੱਚ ਨਹੀਂ ਹਨ ਪਰ ਉਨ੍ਹਾਂ ਦਾ ਆਦਰਸ਼ ਜੀਵਨ ਹਰ ਦੇਸ਼ ਵਾਸੀ ਨੂੰ ਜੀਵਨ ਵਿੱਚ ਅੱਗੇ ਵਧਦੇ ਰਹਿਣ ਅਤੇ ਸਫ਼ਲਤਾ ਦੀਆਂ ਪੌੜੀਆਂ ’ਤੇ ਤੁਰਦੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
ਏਰੋਸਪੇਸ ਵਿਗਿਆਨੀ ਹੋਣ ਤੋਂ ਇਲਾਵਾ ਡਾ ਏ.ਪੀ.ਜੇ ਅਬਦੁਲ ਕਲਾਮ ਨੇ 2002 ਤੋਂ 2007 ਤੱਕ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਹਨਾਂ ਨੇ ਦੇਸ਼ ਦੀ ਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਵੀ ਕੰਮ ਕੀਤਾ ਹੈ। ਭਾਰਤ ਵਿਚ ਹਰ ਕੋਈ ਉਨ੍ਹਾਂ ਨੂੰ ‘ਮਿਜ਼ਾਈਲ ਮੈਨ’ ਦੇ ਨਾਂ ਨਾਲ ਵੀ ਜਾਣਦਾ ਹੈ।
ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਲਈ ਸਭ ਤੋਂ ਮਹੱਤਵਪੂਰਨ ਪ੍ਰਮਾਣੂ ਪ੍ਰੀਖਣਾਂ ਵਿੱਚੋਂ ਇੱਕ ਪੋਖਰਣ-2 ਵਿੱਚ ਕੇਂਦਰੀ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਰੱਖਿਆ ਖੇਤਰ ਨੂੰ ਅੱਗੇ ਲੈ ਕੇ ਭਾਰਤੀ ਬੈਲਿਸਟਿਕ ਮਿਜ਼ਾਈਲ ਅਤੇ ਲਾਂਚ ਵਾਹਨ ਤਕਨੀਕ ਵਿਕਸਿਤ ਕੀਤੀ। ਉਨ੍ਹਾਂ ਦੀ ਪੁਸਤਕ ‘ਵਿੰਗਜ਼ ਆਫ਼ ਫਾਇਰ’ ਅੱਜ ਵੀ ਕਈ ਨੌਜਵਾਨਾਂ ਨੂੰ ਸੁਪਨਿਆਂ ਦੀ ਉਡਾਣ ਸਿਖਾ ਰਹੀ ਹੈ।
ਡਾਕਟਰ ਏਪੀਜੇ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ ਵਿੱਚ ਹੋਇਆ ਸੀ। 27 ਜੁਲਾਈ 2015 ਨੂੰ 83 ਸਾਲ ਦੀ ਉਮਰ ਵਿੱਚ ਆਈਆਈਐਮ ਸ਼ਿਲਾਂਗ ਵਿੱਚ ਭਾਸ਼ਣ ਦਿੰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਪੂਰਾ ਨਾਂ ਡਾਕਟਰ ਅਬੁਲ ਪਾਕੀਰ ਜੈਨੁੱਲਾਬਦੀਨ ਅਬਦੁਲ ਕਲਾਮ ਸੀ। ਆਓ ਅਸੀਂ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੇ ਕੁਝ ਪ੍ਰੇਰਨਾਦਾਇਕ Quotes ਯਾਦ ਕਰੀਏ।
ਡਾ ਏਪੀਜੇ ਅਬਦੁਲ ਕਲਾਮ ਜੀ ਦੇ ਚੋਟੀ ਦੇ 10 ਪ੍ਰੇਰਣਾਦਾਇਕ Quotes
- “ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿੱਚ ਦੇਖਦੇ ਹਾਂ, ਪਰ ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ.”
- “ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਕਦੇ ਵੀ ਸਮੱਸਿਆ ਨੂੰ ਸਾਨੂੰ ਹਰਾਉਣ ਨਹੀਂ ਦੇਣਾ ਚਾਹੀਦਾ।”
- “ਇਸ ਦੁਨੀਆਂ ਵਿੱਚ ਕਿਸੇ ਨੂੰ ਹਰਾਉਣਾ ਬਹੁਤ ਆਸਾਨ ਹੈ, ਪਰ ਕਿਸੇ ਨੂੰ ਜਿੱਤਣਾ ਵੀ ਓਨਾ ਹੀ ਔਖਾ ਹੈ।”
- “ਪਹਿਲੀ ਵਾਰ ਜਿੱਤਣ ‘ਤੇ ਸਾਨੂੰ ਆਰਾਮ ਨਹੀਂ ਕਰਨਾ ਚਾਹੀਦਾ। ਜੇਕਰ ਅਸੀਂ ਦੂਜੀ ਵਾਰ ਹਾਰਦੇ ਹਾਂ, ਤਾਂ ਲੋਕ ਕਹਿਣਗੇ ਕਿ ਪਹਿਲੀ ਜਿੱਤ ਸਿਰਫ ਤੁੱਕਾ ਸੀ।
- “ਜੇ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ, ਤਾਂ ਪਹਿਲਾਂ ਸੂਰਜ ਵਾਂਗ ਸੜੋ।”
- “ਵਿਗਿਆਨ ਮਨੁੱਖਤਾ ਲਈ ਇੱਕ ਸੁੰਦਰ ਤੋਹਫ਼ਾ ਹੈ, ਸਾਨੂੰ ਇਸ ਨੂੰ ਵਿਗਾੜਨਾ ਨਹੀਂ ਚਾਹੀਦਾ।”
- “ਜਾਣੋ ਕਿ ਤੁਸੀਂ ਕਿੱਥੇ ਜਾ ਰਹੇ ਹੋ। ਦੁਨੀਆ ਦੀ ਸਭ ਤੋਂ ਵੱਡੀ ਗੱਲ ਇਹ ਜਾਣਨਾ ਨਹੀਂ ਕਿ ਅਸੀਂ ਕਿੱਥੇ ਖੜੇ ਹਾਂ, ਅਸੀਂ ਕਿਸ ਦਿਸ਼ਾ ‘ਚ ਅੱਗੇ ਵੱਧ ਰਹੇ ਹਾਂ।”
- “ਜਦੋਂ ਤੁਹਾਡੀਆਂ ਉਮੀਦਾਂ ਅਤੇ ਸੁਪਨੇ ਅਤੇ ਟੀਚੇ ਟੁੱਟ ਜਾਂਦੇ ਹਨ, ਤਾਂ ਮਲਬੇ ਵਿੱਚ ਖੋਜ ਕਰੋ, ਤੁਹਾਨੂੰ ਖੰਡਰਾਂ ਵਿੱਚ ਛੁਪਿਆ ਇੱਕ ਸੁਨਹਿਰੀ ਮੌਕਾ ਮਿਲ ਸਕਦਾ ਹੈ.”
- “ਕਲਾਸ ਦੇ ਆਖਰੀ ਬੈਂਚ ‘ਤੇ ਦੇਸ਼ ਦਾ ਸਭ ਤੋਂ ਵਧੀਆ ਦਿਮਾਗ ਪਾਇਆ ਜਾ ਸਕਦਾ ਹੈ.”
- “ਜੇ ਤੁਸੀਂ ਸਮੇਂ ਦੀ ਰੇਤ ‘ਤੇ ਆਪਣੇ ਪੈਰਾਂ ਦੇ ਨਿਸ਼ਾਨ ਛੱਡਣਾ ਚਾਹੁੰਦੇ ਹੋ, ਤਾਂ ਆਪਣੇ ਪੈਰਾਂ ਨੂੰ ਨਾ ਖਿੱਚੋ.”
– ACTION PUNJAB NEWS