Home ਪੰਜਾਬ Jalandhar Double Murder: ਜਲੰਧਰ ’ਚ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਇੰਝ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ | ਪੰਜਾਬ

Jalandhar Double Murder: ਜਲੰਧਰ ’ਚ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਇੰਝ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ | ਪੰਜਾਬ

0
Jalandhar Double Murder: ਜਲੰਧਰ ’ਚ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਇੰਝ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ | ਪੰਜਾਬ

[ad_1]

Jalandhar Double Murder: ਜਲੰਧਰ ਦੇ ਰਾਮਾ ਮੰਡੀ ਦੇ ਏਰੀਏ ਦੇ ਸਥਿਤ ਪਤਾਰਾ ਥਾਣੇ ਦੇ ਅਧੀਨ ਦੇ ਅਮਰ ਐਵਨਿਊ ਦੋ ਅਣਪਛਾਤੇ ਮੁੰਡਿਆਂ ਵੱਲੋਂ ਘਰ ਦੇ ਅੰਦਰ ਵੜ ਕੇ ਮਾਂ ਰਣਜੀਤ ਕੌਰ ਅਤੇ ਧੀ ਗੁਰਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਲਾਕੇ ’ਚ ਇਸ ਮਾਮਲੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 

ਦੱਸ ਦਈਏ ਕਿ ਮ੍ਰਿਤਕਾ ਦੇ ਪਤੀ ਨੇ ਆਪਣੇ ਅਮਰੀਕਾ ਰਹਿੰਦੇ ਜਵਾਈ ’ਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਦੱਸ ਦਈਏ ਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾ ਰਣਜੀਤ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਦਮਾਦ ਜਸਪ੍ਰੀਤ ਸਿੰਘ ਜੱਸਾ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕਿ ਉਹ ਧਮਕੀਆਂ ਦਿੰਦਾ ਆ ਰਿਹਾ ਸੀ। ਕਿ ਉਹ ਉਹਨਾਂ ਨੂੰ ਜਾਨੋ ਮਾਰ ਦੇਵੇਗਾ। ਜਿਸਦੇ ਚੱਲਦੇ ਹੀ ਅੱਜ ਜਲੰਧਰ ਉਨਾਂ ਦੇ ਗ੍ਰਹਿਸਥਾਨ ਵਿਖੇ ਦੋ ਅਣਪਛਾਤੇ ਮੁੰਡੇ ਆਉਂਦੇ ਹਨ ਘਰ ਦੇ ਅੰਦਰ ਦਾਖਲ ਹੁੰਦੇ ਹਨ ਬਜ਼ੁਰਗ ਗੁਰਪ੍ਰੀਤ ਅਤੇ ਬੇਟੀ ਰਣਜੀਤ ਨੂੰ ਗੋਲੀਆਂ ਮਾਰ ਕੇ ਉਸ ਤੋਂ ਬਾਅਦ ਮੌਕੇ ਤੇ ਮ੍ਰਿਤਕ ਦੇਹਾਂ ਉੱਤੇ ਪੈਟਰੋਲ ਪਾ ਕੇ ਅੱਗ ਲਾ ਦਿੰਦੇ ਹਨ।  

ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੇ ਘਰ ਦੇ ਵਿੱਚ ਅੱਗ ਲੱਗੀ ਹੈ। ਜਦੋਂ ਮੈਂ ਮੌਕੇ ਤੇ ਆ ਕੇ ਦੇਖਦਾ ਤਾਂ ਗੁਰਪ੍ਰੀਤ ਤੇ ਰਣਜੀਤ ਨੂੰ ਅੱਗ ਲੱਗੀ ਹੁੰਦੀ ਹੈ ਤੇ ਜਿਸ ਤੋਂ ਬਾਅਦ ਅੱਗ ਨੂੰ ਬੁਝਾਇਆ ਜਾਂਦਾ ਤੇ ਮੌਕੇ ਤੇ ਜ਼ੀਰੋ ਸਾਰੇ ਤਫਤੀਸ਼ ਕੀਤੀ ਜਾਂਦੀ ਹੈ ਤੇ ਪਹਿਲੀ ਜਾਣਕਾਰੀ ਅਨੁਸਾਰ ਇਹੀ ਗੱਲ ਸਾਹਮਣੇ ਆਈ ਹੈ ਕਿ ਗੋਲੀਆਂ ਮਾਰ ਕੇ ਅੱਗ ਲਾਉਣ ਦਾ ਮਕਸਦ ਇਹੀ ਸੀ ਕਿ ਲੱਗੇ ਕਿ ਇੱਥੇ ਘਰ ਦੇ ਵਿੱਚ ਅੱਗ ਲੱਗੀ ਅਤੇ ਦੋਨਾਂ ਦੀ ਮੌਤ ਹੋਈ।

ਦੱਸ਼ ਦਈਏ ਕਿ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਤਫਤੀਸ਼ ਕੀਤੀ ਜਾ ਰਹੀ ਹੈ। ਕਰਾਈਮਸੀਨ ਤੇ ਫਰੈਂਸਿਕ ਦੀਆਂ ਟੀਮਾਂ ਵੀ ਮੌਕੇ ’ਤੇ ਮੌਜੂਦ ਹਨ। ਫਿਲਹਾਲ ਮੌਕੇ ’ਤੇ ਪਹੁੰਚੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਬਟਾਲਾ ਪੁਲਿਸ ਨੇ ਨਸ਼ੇ ਖਿਲਾਫ਼ ਲਗਾਈ ਮਿੰਨੀ ਮੈਰਾਥੋਨ ਦੌੜ, ਅਧਿਕਾਰੀਆਂ ਸਮੇਤ ਸ਼ਹਿਰ ਵਾਸੀ ਤੇ ਸਮਾਜ ਸੇਵੀ ਹੋਏ ਸ਼ਾਮਲ

– ACTION PUNJAB NEWS

[ad_2]

Source link

LEAVE A REPLY

Please enter your comment!
Please enter your name here