Home ਪੰਜਾਬ Punjabi Girl Death: ਕੈਨੇਡਾ ’ਚ ਪੜ੍ਹਾਈ ਕਰਨ ਗਈ ਪੰਜਾਬੀ ਮੁਟਿਆਰ ਦੀ ਹੋਈ ਦਰਦਨਾਕ ਮੌਤ, ਸਦਮੇ ’ਚ ਪਰਿਵਾਰ | ਮੁੱਖ ਖਬਰਾਂ

Punjabi Girl Death: ਕੈਨੇਡਾ ’ਚ ਪੜ੍ਹਾਈ ਕਰਨ ਗਈ ਪੰਜਾਬੀ ਮੁਟਿਆਰ ਦੀ ਹੋਈ ਦਰਦਨਾਕ ਮੌਤ, ਸਦਮੇ ’ਚ ਪਰਿਵਾਰ | ਮੁੱਖ ਖਬਰਾਂ

0
Punjabi Girl Death: ਕੈਨੇਡਾ ’ਚ ਪੜ੍ਹਾਈ ਕਰਨ ਗਈ ਪੰਜਾਬੀ ਮੁਟਿਆਰ ਦੀ ਹੋਈ ਦਰਦਨਾਕ ਮੌਤ, ਸਦਮੇ ’ਚ ਪਰਿਵਾਰ | ਮੁੱਖ ਖਬਰਾਂ

[ad_1]

Punjabi Girl Death: ਕੈਨੇਡਾ ਤੋਂ ਹਰ ਰੋਜ਼ ਪੰਜਾਬੀਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇੱਕ ਹੋਰ ਪੰਜਾਬੀ ਮੁਟਿਆਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ 23 ਸਾਲਾਂ ਲੜਕੀ ਦਿਲਪ੍ਰੀਤ ਕੌਰ ਦੀ ਕੈਨੇਡਾ ’ਚ ਮੌਤ ਹੋ ਗਈ। 

ਮਿਲੀ ਜਾਣਕਾਰੀ ਮੁਤਾਬਿਕ ਦਿਲਪ੍ਰੀਤ ਕੌਰ ਬਰਨਾਲਾ ਦੇ ਮਹਿਲਕਲਾਂ ਦੀ ਰਹਿਣ ਵਾਲੀ ਹੈ। ਪਰਿਵਾਰ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਦਿਲਪ੍ਰੀਤ ਦਾ ਫੋਨ ਆਇਆ ਸੀ ਜਿਸ ’ਚ ਉਸਨੇ ਦੱਸਿਆ ਸੀ ਕਿ ਉਸਨੂੰ ਦਰਦ ਹੋ ਰਿਹਾ ਹੈ। ਇਸ ਤੋਂ ਬਾਅਦ ਤੜਕਸਾਰ ਦਿਲਪ੍ਰੀਤ ਦੇ ਪਤੀ ਦਾ ਫੋਨ ਆਇਆ ਜਿਸ ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਚੁੱਕੀ ਹੈ।

ਦੱਸ ਦਈਏ ਕਿ ਇਸ ਖ਼ਬਰ ਨੂੰ ਸੁਣਦੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ। ਇਸ ਤੋਂ ਇਲਾਵਾ ਦਿਲਪ੍ਰੀਤ 2 ਸਾਲ ਪਹਿਲਾਂ ਕੈਨੇਡਾ ਦੇ ਬਰੈਂਪਟਨ ’ਚ ਪੜਾਈ ਕਰਨ ਦੇ ਲਈ ਗਈ ਸੀ। ਪਰ ਹੁਣ ਪਰਿਵਾਰ ਨੂੰ ਇਹ ਜਾਣਕਾਰੀ ਮਿਲੀ ਹੈ। ਜਿਸ ਕਾਰਨ ਪੂਰਾ ਪਰਿਵਾਰ ਸਦਮੇ ’ਚ ਚੱਲਿਆ ਗਿਆ ਹੈ। 

ਇਹ ਵੀ ਪੜ੍ਹੋ: Earthquake in Delhi-NCR: ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ

– ACTION PUNJAB NEWS

[ad_2]

Source link

LEAVE A REPLY

Please enter your comment!
Please enter your name here