Saturday, December 9, 2023
More

  Latest Posts

  Jalandhar News: ਸਵਾਰੀਆਂ ਨਾਲ ਭਰੇ ਆਟੋ ਦੀ ਖੜ੍ਹੇ ਕੈਂਟਰ ਨਾਲ ਹੋਈ ਟੱਕਰ, ਇੱਕ ਹਲਾਕ, 5 ਜ਼ਖ਼ਮੀ | ਮੁੱਖ ਖਬਰਾਂ


  Jalandhar News: ਗੁਰਾਇਆ ਫਿਲੌਰ ਦਰਮਿਆਨ ਨੈਸ਼ਨਲ ਹਾਈਵੇਅ 44 ‘ਤੇ ਬਣੇ ਢਾਬੇ ਦੇ ਸਾਹਮਣੇ ਖੜ੍ਹੇ ਗੈਸ ਟੈਂਕਰ ਅਤੇ ਆਟੋ ਦੀ ਹੋਈ ਭਿਆਨਕ ਟੱਕਰ ਹੋ ਗਈ। ਇਸ ਭਿਆਨਕ ਟੱਕਰ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 5 ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ,ਜਿੱਥੋਂ ਇਕ ਜ਼ਖਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

  ਮੌਕੇ ‘ਤੇ ਜਾਣਕਾਰੀ ਦਿੰਦਿਆਂ ਰਾਹਗੀਰ ਚਰਨਜੀਤ ਸਿੰਘ ਵਾਸੀ ਪਿੰਡ ਅੱਟਾ ਨੇ ਦੱਸਿਆ ਕਿ ਢਾਬੇ ਦੇ ਬਾਹਰ ਨੈਸ਼ਨਲ ਹਾਈਵੇਅ ‘ਤੇ ਇੱਕ ਗੈਸ ਕੈਂਟਰ ਜਿਸ ਦਾ ਡਰਾਈਵਰ ਚਾਹ ਪੀਣ ਲਈ ਢਾਬੇ ‘ਤੇ ਬੈਠਾ ਸੀ, ਉਸ ਦੌਰਾਨ ਫਗਵਾੜਾ ਤੋਂ ਲੁਧਿਆਣਾ ਵੱਲ ਜਾ ਰਹੇ ਟੈਂਪੂ ਡਰਾਈਵਰ ਨੇ ਕੈਂਟਰ ਦੇ ਪਿੱਛੇ ਟੱਕਰ ਮਾਰ ਦਿੱਤੀ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਕਾਰਨ ਇੱਕ ਦੀ ਹਾਲਤ ਗੰਭੀਰ ਵੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ।

  ਮੌਕੇ ‘ਤੇ ਡਿਊਟੀ ‘ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਧੇਸ਼ਿਆਮ ਵਜੋਂ ਹੋਈ ਹੈ ਜਦਕਿ ਜ਼ਖਮੀਆਂ ਵਿੱਚ ਮਦਨਲਾਲ ਪੁੱਤਰ ਰਾਮਲਾਲ ਵਾਸੀ ਸ਼ਿਮਲਾਪੁਰੀ ਲੁਧਿਆਣਾ, ਦੇਸਰਾਜ ਪੁੱਤਰ ਅੰਗਦ ਵਾਸੀ ਯੂ.ਪੀ. , ਰਾਮ ਕੁਮਾਰ ਵਾਸੀ ਯੂ.ਪੀ., ਰਾਮ ਵਾਸੀ ਰਾਮ ਵਾਸੀ ਯੂ.ਪੀ., ਮਦਨਲਾਲ ਵਾਸੀ ਯੂ.ਪੀ.ਰੈਫਰ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

  ਲੋਕਾਂ ਨੇ ਕਿਹਾ ਕਿ ਗੁਰਾਇਆ ਦੀ ਹੱਦ ਵਿੱਚ ਸਥਿਤ ਇਸ ਢਾਬੇ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗੁਆਉਣੀਆਂ ਪੈਂਦੀਆਂ ਹਨ। ਪ੍ਰਸ਼ਾਸ਼ਨ ਜਾਂ ਹਾਈਵੇਅ ਅਥਾਰਟੀ ਇਨ੍ਹਾਂ ਢਾਬੇ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਇਨ੍ਹਾਂ ਹਾਦਸਿਆਂ ਨੂੰ ਰੋਕਣ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ।

  ਰਿਪੋਰਟਰ ਮੁਨੀਸ਼ ਬਾਵਾ ਦੇ ਸਹਿਯੋਗ ਨਾਲ…

  ਇਹ ਵੀ ਪੜ੍ਹੋ: ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਮਾਨ ਦੇ ਸ਼ਾਸ਼ਨ ਦੌਰਾਨ ਵਿੱਤੀ ਸੂਝ-ਬੂਝ ‘ਤੇ ਉਠਾਏ ਸਵਾਲ

  – ACTION PUNJAB NEWS  Source link

  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.