ਗੁਰਦਾਸਪੁਰ : ਡੇਰਾ ਬਾਬਾ ਨਾਨਕ ਤੋਂ ਸਵੇਰੇ ਸਕੂਲ ਦੇ ਬਾਹਰ ਸਕੂਲ ਵਿੱਚ ਹੀ ਪੜ੍ਹਦੇ ਵਿਦਿਆਰਥੀਆਂ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਗੋਲੀ ਚੱਲਣ ਦਾ ਮਾਮਲਾ ਸਾਹਮਨੇ ਆਇਆ ਹੈ ਕਿਸੇ ਪੁਰਾਣੀ ਰੰਜਿਸ਼ ਦੇ ਚਲਦਿਆਂ ਅੱਜ ਸਕੂਲ ਦੇ ਬਾਹਰ ਦੋ ਦੋਸ਼ੀਆਂ ਨੇ ਗੋਲੀ ਚਲਾਈ ਅਤੇ ਕੋਲੋ ਲੰਘ ਰਹੇ ਨੌਂਵੀਂ ਕਲਾਸ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਪੁੱਤਰ ਬੁੱਟਾ ਸਿੰਘ ਦੇ ਪੱਟ ਵਿੱਚ ਚਾਕੂ ਮਾਰ ਦਿੱਤਾ।
ਇਸ ਦੌਰਾਨ ਹੋ ਰਹੀ ਤਕਰਾਰ ਵਿੱਚ ਸਕੂਲ ਦੇ ਚੌਕੀਦਾਰ ਗੁਰਦਿਆਂਲ ਸਿੰਘ ਨੇ ਛਡਾਉਣ ਦੀ ਕੋਸ਼ਿਸ਼ ਕਰੀ। ਪਰ ਦੋਸ਼ੀ ਨੇ ਗੋਲੀ ਚਲਾ ਦਿੱਤੀ। ਜਿਸਦੇ ਚਲਦਿਆ ਚੌਂਕੀਦਾਰ ਦੀ ਲੱਤ ਵਿੱਚ ਚਾਕੂ ਮਾਰ ਦਿੱਤਾ।
ਦਸ ਦਈਏ ਕਿ ਦੋਵਾਂ ਜ਼ਖ਼ਮੀਆਂ ਦੀ ਹਾਲਤ ਹੁਣ ਸਥਿਰ ਹੈ ਦਿਲਪ੍ਰੀਤ ਸਿੰਘ ਨੂੰ ਮਲਮ ਪੱਟੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਦੋਸ਼ੀਆਂ ਦੀ ਭਾਲ ਵਾਸਤੇ ਡੀ.ਐੱਸ.ਪੀ ਮਨਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਕੂਲ ਪ੍ਰਸ਼ਾਸਨ ਵੀ ਸਖ਼ਤ ਰੁੱਖ ਅਪਨਾ ਰਿਹਾ ਹੈ। ਦੋਸ਼ੀ ਦਾ ਨਾਮ ਸਕੂਲ ਤੋਂ ਕੱਟਣ ਦੀ ਤਿਆਰੀ ਕਰ ਰਿਹਾ ਹੈ।
– ACTION PUNJAB NEWS