Sunday, December 3, 2023
More

  Latest Posts

  Gangster Arrested In Mumbai: ਪੰਜਾਬ ਦੇ ਦੋ ਲੋੜੀਂਦਾ ਗੈਂਗਸਟਰ ਮੁੰਬਈ ਦੇ ਹੋਟਲ ’ਚੋਂ ਕਾਬੂ, ਇੱਥੇ ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ


  Gangster Arrested In Mumbai: ਪੰਜਾਬ ਦੇ ਦੋ ਗੈਂਗਸਟਰਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਨੇ ਗੈਂਗਸਟਰ ਪੰਚਮਨੂਰ ਸਿੰਘ ਅਤੇ ਗੈਂਗਸਟਰ ਹਿਮਾਂਸ਼ੂ ਮਾਟਾ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਪੁਲਿਸ ਅਤੇ ਮੁੰਬਈ ਪੁਲਿਸ ਦੀ ਸਾਂਝੇ ਆਪਰੇਸ਼ਨ ’ਚ ਇਹ ਕਾਰਵਾਈ ਕੀਤੀ ਗਈ ਹੈ। 

  ਗੈਂਗਸਟਰ ਪੰਚਮ ਨੂਰ ਸਿੰਘ ਅਤੇ ਹਿਮਾਂਸ਼ੂ ਮਾਟਾ ਦੋਵੇਂ ਜਲੰਧਰ ਦੇ ਰਹਿਣ ਵਾਲੇ ਸਨ ਅਤੇ ਦੋਵੇਂ ਕਤਲ ਦੀ ਕੋਸ਼ਿਸ਼ ਅਤੇ ਅਗਵਾ ਦੇ ਇੱਕ ਕੇਸ ਵਿੱਚ ਲੋੜੀਂਦੇ ਭਗੌੜੇ ਸਨ। ਇਹ ਮਾਮਲਾ 13 ਅਕਤੂਬਰ ਨੂੰ ਜਲੰਧਰ ਦੇ ਡਿਵੀਜ਼ਨ ਨੰਬਰ-6 ਥਾਣੇ ਵਿੱਚ ਦਰਜ ਕੀਤਾ ਗਿਆ ਸੀ।

  ਦੱਸ ਦਈਏ ਕਿ ਇਸ ਤੋਂ ਪਹਿਲਾਂ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਸਾਥੀ ਮੁਕੇਸ਼ ਸੇਠੀ ਨੂੰ ਵੀ ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਨੇ ਇੱਕ ਸੂਹ ਦੇ ਆਧਾਰ ‘ਤੇ ਮੁੰਬਈ ਕ੍ਰਾਈਮ ਬ੍ਰਾਂਚ ਨਾਲ ਮਿਲ ਕੇ ਕਾਰਵਾਈ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਕੁਰਲਾ ਦੇ ਵਿਨੋਬਾ ਭਾਵੇ ਨਗਰ ਖੇਤਰ ਵਿੱਚ ਇੱਕ ਹੋਟਲ ਵਿੱਚ ਇੱਕ ਸਟਿੰਗ ਆਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਲੋੜੀਂਦੇ ਅਪਰਾਧੀਆਂ ਨੂੰ ਫੜ ਲਿਆ ਗਿਆ। 

  ਇਹ ਵੀ ਪੜ੍ਹੋ: Raj Jit Singh Hundal: ਬਰਖ਼ਾਸਤ ਏਆਈਜੀ ਰਾਜਜੀਤ ਹੁੰਦਲ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਹੁਣ ਇਸ ਮਾਮਲੇ ’ਚ ਮਿਲੀ ਜ਼ਮਾਨਤ

  – ACTION PUNJAB NEWS  Source link

  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.