ਅਹਿਮਦਾਬਾਦ: ਗੁਜਰਾਤ ਦੇ ਇੱਕ ਜੌਹਰੀ ਨੇ 0.9 ਗ੍ਰਾਮ ਵਜ਼ਨ ਦੀ ਸੋਨੇ ਦੀ ਵਿਸ਼ਵ ਕੱਪ ਟਰਾਫੀ ਬਣਾਈ ਹੈ। ਉਹ ਇਹ ਟਰਾਫੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਤੋਹਫੇ ਵਜੋਂ ਦੇਣਾ ਚਾਹੁੰਦੇ ਹਨ।
ਦੱਸ ਦੇਈਏ ਕਿ 14 ਅਕਤੂਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਵਿਸ਼ਵ ਕੱਪ (2023) ਦਾ ਸਭ ਤੋਂ ਰੋਮਾਂਚਕ ਮੈਚ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਮੁਕਾਬਲੇ ਨੂੰ ਦੇਖਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪ੍ਰਸ਼ੰਸਕਾਂ ਦਾ ਉਤਸ਼ਾਹ ਵੀ ਸਿਖਰਾਂ ‘ਤੇ ਹੈ, ਲੋਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਗੋਲਡ ਵਰਲਡ ਕੱਪ ਟਰਾਫੀ
ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚ ਦਾ ਉਤਸ਼ਾਹ ਦਿਖਾਉਣ ਲਈ ਇਕ ਜੌਹਰੀ ਨੇ 0.9 ਗ੍ਰਾਮ ਵਜ਼ਨ ਦੀ ਸੋਨੇ ਦੀ ਵਿਸ਼ਵ ਕੱਪ ਟਰਾਫੀ ਬਣਾਈ ਹੈ। ਇਸ ਨੂੰ ਬਣਾਉਣ ਵਾਲੇ ਜੌਹਰੀ ਦਾ ਨਾਂ ਰਊਫ ਸ਼ੇਖ ਹੈ। ਇਸ ਟਰਾਫੀ ਬਾਰੇ ਜੌਹਰੀ ਨੇ ਕਿਹਾ, “2014 ਵਿੱਚ ਮੈਂ 1.200 ਗ੍ਰਾਮ ਵਜ਼ਨ ਦੀ ਵਿਸ਼ਵ ਕੱਪ ਟਰਾਫੀ ਬਣਾਈ ਸੀ ਅਤੇ 2019 ਵਿੱਚ ਮੈਂ 1 ਗ੍ਰਾਮ ਵਜ਼ਨ ਦੀ ਟਰਾਫੀ ਬਣਾ ਕੇ ਆਪਣਾ ਹੀ ਰਿਕਾਰਡ ਤੋੜਿਆ ਸੀ।”
#WATCH | Gujarat: A jeweller in Ahmedabad has made a gold World Cup trophy weighing 0.9 grams
Jeweller Rauf Sheikh says, “In 2014, I made a World Cup trophy weighing 1.200 grams and in 2019, I broke my own record by making a 1-gram trophy. Now in 2023, I have made a trophy… pic.twitter.com/h7Pyywhva7 — ANI (@ANI) October 12, 2023
2 ਮਹੀਨਿਆਂ ਵਿੱਚ ਬਣੀ ਟਰਾਫੀ
ਇਸ ਗੋਲਡ ਟਰਾਫੀ ਨੂੰ ਤਿਆਰ ਕਰਨ ‘ਚ ਰਊਫ ਸ਼ੇਖ ਨੂੰ 2 ਮਹੀਨੇ ਲੱਗੇ। ਰਾਊਫ ਦਾ ਕਹਿਣਾ ਹੈ ਕਿ ਸਾਡੇ ਇਸ ਰਿਕਾਰਡ ਨਾਲ ਟੀਮ ਇੰਡੀਆ ਵਿਸ਼ਵ ਕੱਪ ਜਿੱਤਣ ਦਾ ਰਿਕਾਰਡ ਵੀ ਬਣਾ ਲਵੇਗੀ। ਉਨ੍ਹਾਂ ਕਿਹਾ ਕਿ ਮੈਂ ਤੀਜੀ ਵਾਰ ਵਿਸ਼ਵ ਕੱਪ ਟਰਾਫੀ ਦੇ ਡਿਜ਼ਾਈਨ ਵਰਗੀ ਗੋਲਡ ਟਰਾਫੀ ਬਣਾਈ ਹੈ। ਮੈਨੂੰ ਉਮੀਦ ਹੈ ਕਿ ਭਾਰਤੀ ਟੀਮ 1983 ਅਤੇ 2011 ਤੋਂ ਬਾਅਦ 2023 ਵਿੱਚ ਤੀਜੀ ਵਾਰ ਵਿਸ਼ਵ ਕੱਪ ਚੈਂਪੀਅਨ ਬਣੇਗੀ।
ਰੋਹਿਤ ਸ਼ਰਮਾ ਨੂੰ ਦੇਣ ਚਾਹੁੰਦੇ ਤੋਹਫਾ
ਰਊਫ ਸ਼ੇਖ ਨੇ ਅੱਗੇ ਕਿਹਾ, “ਹੁਣ 2023 ਵਿੱਚ ਮੈਂ 0.900 ਗ੍ਰਾਮ ਵਜ਼ਨ ਦੀ ਟਰਾਫੀ ਬਣਾਈ ਹੈ। ਜੇਕਰ ਮੈਨੂੰ ਆਉਣ ਵਾਲੇ ਭਾਰਤ-ਪਾਕਿਸਤਾਨ ਮੈਚ ਦੌਰਾਨ ਮੌਕਾ ਮਿਲਿਆ ਤਾਂ ਮੈਂ ਇਹ ਟਰਾਫੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਦੇਵਾਂਗਾ…।”
ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ
ਦੱਸ ਦੇਈਏ ਕਿ ਅਹਿਮਦਾਬਾਦ ਵਿੱਚ ਹੋਣ ਵਾਲੇ ਇਸ ਹਾਈ ਵੋਲਟੇਜ ਮੈਚ ਲਈ ਸੁਰੱਖਿਆ ਦੇ ਬਹੁਤ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਮੈਚ ਲਈ ਪੂਰੇ ਅਹਿਮਦਾਬਾਦ ਸ਼ਹਿਰ ਵਿੱਚ ਸਾਰੀਆਂ ਸੁਰੱਖਿਆ ਏਜੰਸੀਆਂ ਦੇ 11 ਹਜ਼ਾਰ ਤੋਂ ਵੱਧ ਸਟਾਫ਼ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਵਿੱਚ ਅੱਤਵਾਦ ਵਿਰੋਧੀ ਬਲ ਨੈਸ਼ਨਲ ਸਕਿਓਰਿਟੀ ਗਾਰਡ (NSG), ਰੈਪਿਡ ਐਕਸ਼ਨ ਫੋਰਸ (RAF), ਹੋਮ ਗਾਰਡ ਅਤੇ ਗੁਜਰਾਤ ਪੁਲਿਸ ਵੀ ਸ਼ਾਮਲ ਹੈ।
ਭਾਰਤ-ਪਾਕਿਸਤਾਨ ਮੈਚ ਦੌਰਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਇੱਕ ਲੱਖ ਤੋਂ ਵੱਧ ਦਰਸ਼ਕ ਮੌਜੂਦ ਹੋਣਗੇ। ਸਟੇਡੀਅਮ ਦੀ ਸਮਰੱਥਾ ਲਗਭਗ 1.30 ਲੱਖ ਦਰਸ਼ਕਾਂ ਦੀ ਹੈ ਅਤੇ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਅਜਿਹੇ ‘ਚ ਸਟੇਡੀਅਮ ਖਚਾਖਚ ਭਰ ਜਾਵੇਗਾ। ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਗਿਆਨੇਂਦਰ ਸਿੰਘ ਮਲਿਕ ਮੁਤਾਬਕ ਮੈਚ ਦੌਰਾਨ 7 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਕਰੀਬ 4 ਹਜ਼ਾਰ ਹੋਮਗਾਰਡ ਜਵਾਨ ਤਾਇਨਾਤ ਰਹਿਣਗੇ।
ਸਟੇਡੀਅਮ ਨੂੰ ਉਡਾਉਣ ਦੀ ਧਮਕੀ
ਦੱਸ ਦੇਈਏ ਕਿ ਹਾਲ ਹੀ ਵਿੱਚ ਅਹਿਮਦਾਬਾਦ ਪੁਲਿਸ ਨੂੰ ਇੱਕ ਈ-ਮੇਲ ਰਾਹੀਂ ਭਾਰਤ-ਪਾਕਿਸਤਾਨ ਮੈਚ ਦੌਰਾਨ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਮਿਲੀ ਸੀ। 500 ਕਰੋੜ ਰੁਪਏ ਤੋਂ ਇਲਾਵਾ ਈਮੇਲ ਭੇਜਣ ਵਾਲੇ ਵਿਅਕਤੀ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ। ਇਸ ਕਾਰਨ ਸੁਰੱਖਿਆ ਵਿਵਸਥਾ ਨੂੰ ਹੋਰ ਵੀ ਮਜ਼ਬੂਤ ਕੀਤਾ ਗਿਆ ਹੈ। ਐਨ.ਐਸ.ਜੀ ਸਮੇਤ ਹੋਰ ਸੁਰੱਖਿਆ ਏਜੰਸੀਆਂ ਦੀ ਮਦਦ ਲੈਣ ਦਾ ਵੀ ਫੈਸਲਾ ਕੀਤਾ ਗਿਆ।
– With inputs from agencies