Home ਖੇਤੀਬਾੜੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਰੇਲ ਰੋਕੋ 7 ਦਿਨ ਲਈ ਕੀਤਾ ਮੁਲਤਵੀ/Kisan Mazdoor Sangharsh Committee has postponed April 23 rail roko protest for 7 days | ਹੋਰ ਖਬਰਾਂ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਰੇਲ ਰੋਕੋ 7 ਦਿਨ ਲਈ ਕੀਤਾ ਮੁਲਤਵੀ/Kisan Mazdoor Sangharsh Committee has postponed April 23 rail roko protest for 7 days | ਹੋਰ ਖਬਰਾਂ

0
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਰੇਲ ਰੋਕੋ 7 ਦਿਨ ਲਈ ਕੀਤਾ ਮੁਲਤਵੀ/Kisan Mazdoor Sangharsh Committee has postponed April 23 rail roko protest for 7 days | ਹੋਰ ਖਬਰਾਂ

[ad_1]

ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਵੱਲੋ ਐਮਰਜੈਂਸੀ ਮੀਟਿੰਗ ਬੁਲਾ ਕੇ 23-24 ਅਪ੍ਰੈਲ ਦੇ ਰੇਲ ਰੋਕੋ ਮੋਰਚੇ ਨੂੰ 29 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ। 

ਜਿਸ ‘ਤੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਰੇਲ ਫਾਟਕ ਦੇਵੀਦਾਸਪੁਰਾ ਤੋਂ ਬੋਲਦੇ ਕਿਹਾ ਕਿ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ਾਂ ਦੇ ਦਬਾਵ ਦੇ ਚੱਲਦੇ ਨਿੱਕੀਆਂ ਮੋਟੀਆਂ ਮੁਸ਼ਕਿਲਾਂ ਨੂੰ ਛੱਡ ਕੇ ਕਣਕ ਦੀ ਖਰੀਦ ਠੀਕ ਢੰਗ ਨਾਲ ਚੱਲ ਰਹੀ ਹੈ। 

ਜਿਸ ਨੂੰ ਦੇਖਦੇ ਜਥੇਬੰਦੀ ਵੱਲੋਂ ਮੋਰਚਾ 7 ਦਿਨ ਲਈ ਅੱਗੇ ਪਾਇਆ ਗਿਆ ਹੈ ਅਤੇ ਜਥੇਬੰਦੀ ਲਗਾਤਾਰ ਮੰਡੀਆਂ ‘ਤੇ ਤਿੱਖੀ ਨਜ਼ਰ ਬਣਾਏ ਹੋਏ ਹੈ। ਅਗਰ ਆਉਣ ਵਾਲੇ ਦਿਨਾਂ ਵਿਚ ਮੰਡੀਆਂ ‘ਚ ਕਿਸੇ ਤਰਾਂ ਦੀ ਮੁਸ਼ਕਿਲ ਆਉਂਦੀ ਹੈ ਜਾਂ ਕਿਸਾਨਾਂ ਨੂੰ ਧੱਕੇ ਨਾਲ ਪ੍ਰਾਈਵੇਟ ਸੇਲੋ ਗੋਦਾਮਾਂ ਵੱਲ ਤੋਰਿਆ ਜਾਂਦਾ ਹੈ ਤਾਂ ਅਗਲੀ ਮੀਟਿੰਗ ਕਰਕੇ ਦੋਬਾਰਾ ਮੋਰਚਾ ਐਲਾਨਿਆ ਜਾਵੇਗਾ। 

ਉਨ੍ਹਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਵਾਅਦੇ ਅਨੁਸਾਰ ਕਿਸਾਨਾਂ ਨੂੰ ਕੇਂਦਰ ਵੱਲੋਂ ਲੱਗੇ ਕੱਟ ਦੀ ਭਰਪਾਈ ਵਿਚ ਸਹੀ ਕਾਰਗੁਜਾਰੀ ਨਹੀਂ ਕਰਦੀ ਤਾਂ ਵੀ ਜਥੇਬੰਦੀ ਇਸਤੇ ਸੰਘਰਸ਼ ਦਾ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲੀ ਅਤੇ ਤਾਜ਼ਾ ਗੜੇਮਾਰੀ ਦੀ ਗਿਰਦਾਵਰੀ ਕਰਵਾ ਕੇ ਸਬਜ਼ੀਆਂ ਸਮੇਤ ਸਾਰੀਆਂ ਫਸਲਾਂ ਦੇ ਮੁਆਵਜ਼ੇ ਜਲਦ ਤੋਂ ਜਲਦ ਦਿੱਤੇ ਜਾਣ। 

ਉਨ੍ਹਾਂ ਕਿਹਾ ਕਿ ਅੱਜ ਤੱਕ ਇਸ ਕਾਰਜ ਵਿਚ ਸਰਕਾਰ ਨਾਕਾਮਜ਼ਾਬ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੋ ਕਣਕ ਦੀਆਂ ਫਸਲਾਂ ਖਰਾਬ ਹੋਈਆਂ ਹਨ, ਉਸ ਲਈ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਅਤੇ ਖੇਤ ਮਜਦੂਰ ਨੂੰ ਉਜਰਤ ਦਾ 50% ਮੁਆਵਜਾ ਦਿੱਤਾ ਜਾਵੇ।
– PTC Exclusive: ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਬਰਖਾਸਤ AIG ਰਾਜਜੀਤ ਦੀ FIR ‘ਚ ਵੱਡਾ ਖੁਲਾਸਾ

ਡੇਰਾਬੱਸੀ: ਮੀਟ ਪਲਾਂਟ ‘ਚ ਜ਼ਹਿਰੀਲੀ ਗੈਸ ਲੀਕ ਕਾਰਨ ਚਾਰ ਦੀ ਮੌਤ

– ACTION PUNJAB NEWS

[ad_2]

Source link

LEAVE A REPLY

Please enter your comment!
Please enter your name here