ਜਲੰਧਰ: ਵੀਰਵਾਰ ਸ਼ਾਮ ਨੂੰ ਜਲੰਧਰ ‘ਚ ਇੱਕ ਹੋਰ ਭਿਆਨਕ ਤੀਹਰੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਆਦਮੀ ਵੱਲੋਂ ਆਪਣੇ ਹੀ ਪਰਿਵਾਰ ਦੇ 3 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਜਗਦੀਪ ਸਿੰਘ, ਉਸ ਦੀ ਪਤਨੀ ਅੰਮ੍ਰਿਤਪਾਲ ਕੌਰ ਅਤੇ ਪੁੱਤਰ ਗਗਨਦੀਪ ਸਿੰਘ ਵਜੋਂ ਹੋਈ ਹੈ। ਇਸ ਵਿਅਕਤੀ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਵੀ ਕਰ ਲਿਆ ਗਿਆ।
ਦਰਅਸਲ ਵਿਅਕਤੀ ਦੇ ਪਿਓ ਨੇ ਘਰ ਉਸਦੇ ਨਾਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸਦੇ ਚੱਲਦਿਆਂ ਇਸ ਵਿਅਕਤੀ, ਜੋ ਕ੍ ਘਰ ਦਾ ਛੋਟਾ ਮੁੰਡਾ ਹੈ, ਨੇ ਮਾਂ ਪਿਓ ਅਤੇ ਭਰਾ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮੌਕੇ ਤੇ ਪਹੁੰਚੇ ਡੀ.ਐੱਸ.ਪੀ ਕਰਤਾਰਪੁਰ ਬਲਵੀਰ ਸਿੰਘ ਨੇ ਦੱਸਿਆ ਕਿ ਕਰੀਬ 8 ਵਜੇ ਉਨ੍ਹਾਂ ਨੂੰ ਇਸ ਵਾਰਦਾਤ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਆਪਣੀ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਥਾਣਾ ਲਾਂਬੜਾ ਜੋ ਕਿ ਟਾਵਰ ਇਨਕਲਾਬ ਦੇ ਅਧੀਨ ਹੀ ਆਂਦਾ ਹੈ। ਉੱਥੇ ਦੇ ਐੱਸ.ਐੱਚ.ਓ ਅਮਨ ਮੌਕੇ ‘ਤੇ ਪਹੁੰਚੇ ਤੇ ਦੱਸਿਆ ਕਿ ਘਰ ਵਿੱਚ ਜਗਤਾਰ ਸਿੰਘ ਅੰਮ੍ਰਿਤ ਪਾਲ ਕੌਰ ਅਤੇ ਗਗਨਦੀਪ ਦੀ ਮ੍ਰਿਤਕ ਦੇਹ ਮਿਲੀ।
ਪੁਲਿਸ ਦੀ ਮੁੱਢਲੀ ਜਾਂਚ ਤੋਂ ਇਹ ਸਪਸ਼ਟ ਹੋਇਆ ਕਿ ਜਗਬੀਰ ਸਿੰਘ ਦੇ ਪੰਜ ਗੋਲੀਆਂ ਅੰਮ੍ਰਿਤ ਪਾਲ ਕੌਰ ਦੇ ਇੱਕ ਅਤੇ ਗਗਨਦੀਪ ਦੇ ਇੱਕ ਗੋਲੀ ਲੱਗੀ ਸੀ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਰਪ੍ਰੀਤ ਪਿਛਲੇ ਲੰਬੇ ਸਮੇਂ ਤੋਂ ਆਪਣੇ ਮਾਂ ਪਿਓ ਨੂੰ ਘਰ ਉਹਦੇ ਨਾਮ ਕਰਨ ਲਈ ਕਹਿ ਰਿਹਾ ਸੀ ਜਿਸ ਦਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਵੀਰਵਾਰ ਨੂੰ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਹਰਪ੍ਰੀਤ ਨੇ ਪਿਓ ਜਗਬੀਰ ਸਿੰਘ ਮਾਂ ਅੰਮ੍ਰਿਤ ਪਾਲ ਕੌਰ ਅਤੇ ਭਰਾ ਜੋ ਕਿ ਦਿਮਾਗੀ ਤੌਰ ਤੇ ਅਸਮਰਥ ਹੈ ਉਸਦੀ ਜਾਨ ਲੈ ਲਈ। ਦੱਸ ਦਈਏ ਕਿ ਜਿਸ ਹਥਿਆਰ ਨਾਲ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ ਉਹ ਹਥਿਆਰ ਉਨ੍ਹਾਂ ਦੇ ਘਰ ਵਿੱਚ ਹੀ ਮੌਜੂਦ ਸੀ।
ਜਾਣਕਾਰੀ ਦਿੰਦੇ ਡੀ.ਐੱਸ.ਪੀ ਬਲਵੀਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਨਿੱਜੀ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਜਿਸ ਦੇ ਚਲਦੇ ਘਰ ਦੇ ਵਿੱਚ ਦਨਾਲੀ ਅਤੇ ਪੁਆਇੰਟ 32 ਬੋਰ ਮੌਜੂਦ ਸੀ ਜੋ ਕਿ ਜੋ ਕਿ ਇਸ ਵਾਰਦਾਤ ਦੇ ਵਿੱਚ ਵਰਤਿਆ ਗਿਆ ਹੈ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਦੱਸਦੇ ਕਰੀਬ ਖਾਲੀ ਰੋਂਦ ਵੀ ਬਰਾਮਦ ਹੋਏ ਨੇ ਜਦਕਿ ਤਿੰਨੋਂ ਮ੍ਰਿਤਕਾਂ ਨੂੰ ਕਰੀਬ ਸੱਤ ਰੌਂਦ ਲੱਗੇ ਹਨ ਜਿਸ ਦੇ ਚਲਦੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਹਰਪ੍ਰੀਤ ਘਰ ਬੰਦ ਕਰਕੇ ਚਲਾ ਗਿਆ।
ਪੁਲਿਸ ਇਹ ਗੱਲ ਵੀ ਕਹਿ ਰਹੀ ਹੈ ਕਿ ਇਹ ਘਟਨਾ ਹੈ ਵੀਰਵਾਰ ਨੂੰ ਕਰੀਬ 2 ਵਜੇ ਤੋਂ 6 ਵਜੇ ਦੇ ਵਿੱਚ ਹੋਈ ਹੈ ਜਿਸ ਤੋਂ ਬਾਅਦ ਹਰਪ੍ਰੀਤ ਘਰ ਬੰਦ ਕਰਕੇ ਚਲਾ ਗਿਆ ਅਤੇ ਸ਼ਾਮ ਨੂੰ ਪੁਲਿਸ ਨੂੰ 8 ਵਜੇ ਦੇ ਕਰੀਬ ਇਸ ਮਾਮਲੇ ਦੇ ਵਿੱਚ ਜਾਣਕਾਰੀ ਮਿਲੀ ਤੇ ਪੁਲਿਸ ਪਾਰਟੀ ਨਾਲ ਆ ਕੇ ਜਦੋਂ ਘਰ ਨੂੰ ਖੋਲਿਆ ਗਿਆ ਤੇ ਅੰਦਰ ਤਿੰਨ ਮ੍ਰਿਤਕ ਦੇਹਾਂ ਤੇ ਜਮੀਨ ਤੇ ਖੂਨ ਉਨ੍ਹਾਂ ਨੂੰ ਮਿਲਿਆ। ਰਾਤ ਕਰੀਬ 11 ਵਜੇ ਜਦੋਂ ਪੁਲਿਸ ਮੌਕੇ ‘ਤੇ ਤਫਤੀਸ਼ ਕਰ ਰਹੀ ਸੀ ਅਤੇ ਇਹ ਗੱਲ ਵੀ ਸਾਹਮਣੇ ਆਈ ਕਿ ਹਰਪ੍ਰੀਤ ਨੇ ਖ਼ੁਦ ਥਾਣੇ ਜਾ ਕੇ ਆਪਣੇ ਗੁਨਾਹ ਨੂੰ ਕਬੂਲ ਕੀਤਾ।