ਫਗਵਾੜਾ: ਅੱਜ ਦੁਪਹਿਰ ਫਗਵਾੜਾ ਰੋਡ ਮਾਹਿਲਪੁਰ ਵਿੱਖੇ ਇੱਕ ਧਾਰਮਿਕ ਅਸਥਾਨ ਦੇ ਨਾਲ ਮੂੰਗਫਲੀ ਦੀ ਫੜੀ ਲਾਈ ਬੈਠੀ ਪਰਵਾਸੀ ਮਜ਼ਦੂਰ ਮਹਿਲਾ ਸਮੇਤ ਉਸ ਦੀ ਦੋ ਧੀਆਂ ‘ਤੇ ਮਹਿਲਾ ਕਾਰ ਚਾਲਕ ਨੇ ਕਾਰ ਚੜ੍ਹਾ ਦਿੱਤੀ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਹਿਲਪੁਰ ਵਿੱਖੇ ਇਲਾਜ ਲਈ ਭੇਜਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਫਗਵਾੜਾ ਰੋਡ ਮਾਹਿਲਪੁਰ ਵਿੱਖੇ ਇੱਕ ਮਹਿਲਾ ਕਾਰ ਸਵਾਰ ਸ਼ਕੁੰਤਲਾ ਦੇਵੀ ਪਤਨੀ ਦਰਸ਼ਨ ਸਿੰਘ ਆਪਣੀ ਕਾਰ PB-07-CA-6075 ਵਿੱਚ ਸਵਾਰ ਹੋ ਕੇ ਮਾਹਿਲਪੁਰ ਤੋਂ ਕੋਟ ਫ਼ਤੂਹੀ ਵੱਲ ਨੂੰ ਜਾ ਰਹੀ ਸੀ। ਜਦੋਂ ਉਹ ਫਗਵਾੜਾ ਰੋਡ ਤੇ ਸਥਿਤ ਇੱਕ ਧਾਰਮਿਕ ਅਸਥਾਨ ‘ਤੇ ਪਹੁੰਚੀ ਤਾਂ ਅਚਾਨਕ ਕਿਸੇ ਕਾਰਨ ਉਸ ਦੀ ਕਾਰ ਦਾ ਬੈਲੇਂਸ ਵਿਗੜ ਨਾਲ ਉਸ ਦੀ ਕਾਰ ਸੜਕ ਕਿਨਾਰੇ ਮੂੰਗਫਲੀ ਦੀ ਫੜੀ ਲਾਈ ਬੈਠੀ ਮਜ਼ਦੂਰ ਪ੍ਰਵਾਸੀ ਮਹਿਲਾਂ ‘ਤੇ ਉਸ ਦੀਆਂ ਦੋ ਧੀਆਂ ‘ਤੇ ਕਾਰ ਚੜ੍ਹਾ ਦਿੱਤੀ।
ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਹਿਚਾਣ ਨਸਰੀਨ ਪਤਨੀ ਅਮਜ਼ਦ ਅਲੀ ਉਮਰ 37 ਸਾਲ ‘ਤੇ ਉਸ ਦੀਆਂ ਦੋਵੇਂ ਧੀਆਂ ਸਮਰੀਨ ਉਮਰ 12 ਸਾਲ ਅਤੇ ਕਰੀਨਾ ਉਮਰ 16 ਵਜੋਂ ਹੋਈ। ਸੜਕ ਹਾਦਸੇ ਵਿੱਚ ਮਹਿਲਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।ਜਦਕਿ ਦੋਹਾਂ ਦੀਆਂ ਲੱਤਾਂ ਟੁੱਟ ਗਈਆਂ।
ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਹਿਲਪੁਰ ਵਿੱਖੇ ਇਲਾਜ ਲਈ ਭੇਜਿਆ ਗਿਆ। ਜਿੱਥੇ ਡਾਕਟਰਾਂ ਨੇ ਦੋਹਾਂ ਬੱਚਿਆ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ ਗਿਆ ਅਤੇ ਮੌਕੇ ਤੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
– ACTION PUNJAB NEWS