Home ਤੜਕਾ ਪੰਜਾਬੀ ਅਕਸ਼ੈ ਕੁਮਾਰ ਦੀ ‘ਮਿਸ਼ਨ ਰਾਣੀਗੰਜ’ ਦੇ ਅਸਲ ਹੀਰੋ ਜਸਵੰਤ ਸਿੰਘ ਗਿੱਲ ਕੌਣ ਸਨ? ਇੱਥੇ ਜਾਣੋ/Who was Jaswant Singh Gill, the real hero of Akshay Kumar’s ‘Mission Raniganj’? Find out here | ਮਨੋਰੰਜਨ ਜਗਤ | ActionPunjab

ਅਕਸ਼ੈ ਕੁਮਾਰ ਦੀ ‘ਮਿਸ਼ਨ ਰਾਣੀਗੰਜ’ ਦੇ ਅਸਲ ਹੀਰੋ ਜਸਵੰਤ ਸਿੰਘ ਗਿੱਲ ਕੌਣ ਸਨ? ਇੱਥੇ ਜਾਣੋ/Who was Jaswant Singh Gill, the real hero of Akshay Kumar’s ‘Mission Raniganj’? Find out here | ਮਨੋਰੰਜਨ ਜਗਤ | ActionPunjab

0
ਅਕਸ਼ੈ ਕੁਮਾਰ ਦੀ ‘ਮਿਸ਼ਨ ਰਾਣੀਗੰਜ’ ਦੇ ਅਸਲ ਹੀਰੋ ਜਸਵੰਤ ਸਿੰਘ ਗਿੱਲ ਕੌਣ ਸਨ? ਇੱਥੇ ਜਾਣੋ/Who was Jaswant Singh Gill, the real hero of Akshay Kumar’s ‘Mission Raniganj’? Find out here | ਮਨੋਰੰਜਨ ਜਗਤ | ActionPunjab

[ad_1]

Jaswant Singh Gill: ਜਸਵੰਤ ਸਿੰਘ ਗਿੱਲ ਨੂੰ 1991 ਵਿੱਚ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਆਰ ਵੈਂਕਟਰਮਨ ਦੁਆਰਾ ‘ਸਰਵੱਤਮ ਜੀਵਨ ਰਕਸ਼ਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਅੰਮ੍ਰਿਤਸਰ ਵਿੱਚ ਮਜੀਠਾ ਰੋਡ ’ਤੇ ਇੱਕ ਚੌਕ ਦਾ ਨਾਂ ਵੀ ਜਸਵੰਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਉਂਜ ਜਸਵੰਤ ਸਿੰਘ ਗਿੱਲ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਉਨ੍ਹਾਂ ਦੀ ਮੌਤ 26 ਨਵੰਬਰ 2019 ਨੂੰ ਹੋਈ ਸੀ। ਪਰ ਉਨ੍ਹਾਂ ਦੇ ਕੰਮ ਅਤੇ ਇਸ ‘ਤੇ ਬਣੀ ਫਿਲਮ ਰਾਹੀਂ ਉਨ੍ਹਾਂ ਦੀ ਚਰਚਾ ਲੰਬੇ ਸਮੇਂ ਤੱਕ ਦੁਨੀਆ ‘ਚ ਬਣੀ ਰਹੇਗੀ।

ਅਸਲ ਵਿੱਚ ਜਸਵੰਤ ਸਿੰਘ ਗਿੱਲ ਕੋਲ ਇੰਡੀਆ ਲਿਮਟਿਡ ਵਿੱਚ ਇੰਜੀਨੀਅਰ ਹੋਇਆ ਕਰਦੇ ਸਨ। ਉਨ੍ਹਾਂ ਦੀ ਨੌਕਰੀ ਦੌਰਾਨ ਹੀ 13 ਨਵੰਬਰ 1989 ਨੂੰ ਪੱਛਮੀ ਬੰਗਾਲ ਦੇ ਰਾਣੀਗੰਜ ਵਿੱਚ ਕੋਲੇ ਦੀ ਖਾਨ ਹੜ੍ਹ ਦੇ ਪਾਣੀ ਨਾਲ ਭਰ ਗਈ ਸੀ। ਕਰੀਬ 65 ਮਜ਼ਦੂਰ ਉਸ ਖਾਨ ਵਿੱਚ ਫਸ ਗਏ। ਕਾਮਿਆਂ ਦੀ ਜਾਨ ਖਤਰੇ ਵਿੱਚ ਸੀ, ਛੇ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ। ਫਿਰ ਜਸਵੰਤ ਸਿੰਘ ਗਿੱਲ ਨੇ ਆਪਣੇ ਹੁਨਰ ਅਤੇ ਸਾਥੀਆਂ ਦੀ ਮਦਦ ਨਾਲ ਸਾਰੇ ਵਰਕਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹੁਣ ਇਸੇ ਘਟਨਾ ‘ਤੇ ਫਿਲਮ ਬਣੀ ਹੈ।

ਕਿਵੇਂ ਹੋਇਆ ਸੀ ਹਾਦਸਾ?
ਕੰਮ ਦੌਰਾਨ ਹੀ ਨੇੜੇ ਦੀ ਨਦੀ ਦਾ ਪਾਣੀ ਖਾਨ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀ, ਜਿੱਥੋਂ ਕੋਲਾ ਕੱਢਿਆ ਗਿਆ ਸੀ। ਅਗਲੀ ਪਰਤ 330 ਫੁੱਟ ‘ਤੇ ਸੀ ਜਿੱਥੇ ਕਰਮਚਾਰੀ ਕੰਮ ਕਰ ਰਹੇ ਸਨ। ਉੱਥੇ ਇੱਕ ਥੰਮ੍ਹ ਸੀ ਜਿੱਥੇ ਬਲਾਸਟ ਨਹੀਂ ਹੋਣਾ ਸੀ ਪਰ ਕਿਸੇ ਨੇ ਗਲਤੀ ਨਾਲ ਬਲਾਸਟ ਕਰ ਦਿੱਤਾ। ਧਮਾਕੇ ਤੋਂ ਬਾਅਦ ਪਿੱਲਰ ਡਿੱਗ ਗਿਆ ਅਤੇ ਸਾਰਾ ਪਾਣੀ ਖਦਾਨ ਵਿੱਚ ਆ ਗਿਆ। ਇੰਝ ਲੱਗਦਾ ਸੀ ਜਿਵੇਂ ਕੋਈ ਵੱਡਾ ਝਰਨਾ ਬਹਿ ਗਿਆ ਹੋਵੇ।

ਵੱਖ-ਵੱਖ ਤਰੀਕਿਆਂ ਰਾਹੀਂ ਮਜ਼ਦੂਰਾਂ ਤੱਕ ਪਹੁੰਚ ਕਰਨ ਦੇ ਯਤਨ ਸਫ਼ਲ ਨਹੀਂ ਹੋਏ। ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਸੀ। ਅਜਿਹੀ ਸਥਿਤੀ ਵਿੱਚ ਜਸਵੰਤ ਸਿੰਘ ਨੇ ਇੱਕ ਅਜਿਹੀ ਚਾਲ ਵਰਤ ਕੇ 65 ਮਜ਼ਦੂਰਾਂ ਦੀ ਜਾਨ ਬਚਾਈ ਜੋ ਪਹਿਲਾਂ ਕਦੇ ਨਹੀਂ ਵਰਤੀ ਗਈ ਸੀ। ਜਸਵੰਤ ਸਿੰਘ ਗਿੱਲ ਨੇ ਇਸ ਮਿਸ਼ਨ ਦੌਰਾਨ ਜੋ ਵਿਸ਼ੇਸ਼ ਸਟੀਲ ਕੈਪਸੂਲ ਵਰਤੇ ਸਨ, ਉਹ ਹੁਣ ਬਾਅਦ ਵਿੱਚ ਗਿੱਲ ਕੈਪਸੂਲ ਵਜੋਂ ਜਾਣੇ ਜਾਂਦੇ ਹਨ।ਜੋਖਮ ਭਰਿਆ ਮਿਸ਼ਨ
ਜਸਵੰਤ ਸਿੰਘ ਨੇ ਇਸ ਬਚਾਅ ਕਾਰਜ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣੇ ਸੀਨੀਅਰ ਅਧਿਕਾਰੀ ਨੂੰ ਹੈਰਾਨ ਕਰ ਦਿੱਤਾ ਸੀ। ਆਪਣੇ ਪਿਤਾ ਦੇ ਇਸ ਖ਼ਤਰਨਾਕ ਮਿਸ਼ਨ ਬਾਰੇ ਦੱਸਦਿਆਂ ਸਰਪ੍ਰੀਤ ਸਿੰਘ ਗਿੱਲ ਕਹਿੰਦਾ ਨੇ, “ਉਹ ਆਪਣੇ ਚੇਅਰਮੈਨ ਕੋਲ ਗਏ ਅਤੇ ਪੁੱਛਿਆ ਕਿ ਜੋ ਵਿਅਕਤੀ ਬਚਾਅ ਕਾਰਜ ਲਈ ਖਾਣ ਵਿੱਚ ਜਾਵੇਗਾ ਉਹ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਤੰਦਰੁਸਤ ਹੋਣਾ ਚਾਹੀਦਾ ਹੈ? ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭੀੜ ਨੂੰ ਕਿਵੇਂ ਸੰਭਾਲਣਾ ਹੈ? ਖਾਨ ਦੀ ਸਮਝ ਹੋਣੀ ਚਾਹੀਦੀ ਹੈ? ਚੇਅਰਮੈਨ ਹਾਂ ਕਹਿੰਦੇ ਰਹੇ।

ਉਨ੍ਹਾਂ ਅੱਗੇ ਕਿਹਾ, “ਚੇਅਰਮੈਨ ਦੀ ਸਹਿਮਤੀ ਤੋਂ ਬਾਅਦ ਜਿਵੇਂ ਹੀ ਜਸਵੰਤ ਸਿੰਘ ਨੇ ਕਿਹਾ ਕਿ ਇਹ ਸਾਰੇ ਗੁਣ ਮੇਰੇ ਅੰਦਰ ਹਨ ਅਤੇ ਮੈਂ ਮਿਸ਼ਨ ਲਈ ਜਾ ਰਿਹਾ ਹਾਂ ਤਾਂ ਚੇਅਰਮੈਨ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਉਨ੍ਹਾਂ ਜਸਵੰਤ ਸਿੰਘ ਨੂੰ ਇਹ ਕਹਿ ਕੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਅਜਿਹੇ ਵੱਡੇ ਅਫ਼ਸਰ ਨੂੰ ਖਤਰੇ ਵਿੱਚ ਪਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਪਰ ਜਸਵੰਤ ਸਿੰਘ ਨੇ ਕੋਈ ਗੱਲ ਨਾ ਸੁਣੀ ਤੇ ਕਿਹਾ, ‘ਮੈਂ ਸਵੇਰੇ ਵਾਪਿਸ ਆ ਕੇ ਤੁਹਾਡੇ ਨਾਲ ਚਾਹ ਪੀਵਾਂਗਾ’।”6 ਲੋਕਾਂ ਨੂੰ ਨਾ ਬਚਾਉਣ ‘ਤੇ ਰੋ ਪਏ ਸਿੰਘ
7-8 ਗੇੜਾਂ ਤੋਂ ਬਾਅਦ ਜਦੋਂ ਗਿੱਲ ਸਾਰੇ ਵਰਕਰਾਂ ਨੂੰ ਬਾਹਰ ਕੱਢਣ ਵਿੱਚ ਸਫਲ ਰਹੇ ਅਤੇ ਆਖਰੀ ਵਿਅਕਤੀ ਨਾਲ ਬਾਹਰ ਨਿਕਲੇ ਤਾਂ ਉਨ੍ਹਾਂ ਰੋਂਦੇ ਹੋਏ ਕਿਹਾ, “ਬਾਕੀ 6 ਲੋਕਾਂ ਨੂੰ ਨਹੀਂ ਬਚਾ ਸਕਿਆ।” ਇਹ ਹਾਦਸਾ ਕੋਲੇ ਦੀਆਂ ਖਾਣਾਂ ਵਿੱਚ ਵਾਪਰੇ ਹੁਣ ਤੱਕ ਦੇ ਸਭ ਤੋਂ ਵੱਡੇ ਹਾਦਸਿਆਂ ਵਿੱਚੋਂ ਇੱਕ ਸੀ। 

ਜਸਵੰਤ ਸਿੰਘ ਗਿੱਲ ਦਾ ਨਾਂ ‘ਲਿਮਕਾ ਬੁੱਕ ਆਫ਼ ਰਿਕਾਰਡਜ਼’ ਵਿੱਚ ਵੀ ਦਰਜ ਹੈ। ਜਾਣਕਾਰੀ ਮੁਤਾਬਕ ਉਹ ਇਕੱਲੇ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਕੋਲੇ ਦੀ ਖਾਨ ‘ਚ ਫਸੇ ਇੰਨੇ ਲੋਕਾਂ ਨੂੰ ਇਕੱਲਿਆਂ ਹੀ ਬਚਾਇਆ ਸੀ।

ਇਹ ਵੀ ਪੜ੍ਹੋ: ਲੁਧਿਆਣਾ ’ਚ ਇੱਕ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, ਕਰੋੜਾਂ ਦੀ ਡਰੱਗ ਮਨੀ ਸਣੇ ਤਸਕਰ ਕਾਬੂ

– ACTION PUNJAB NEWS

[ad_2]

LEAVE A REPLY

Please enter your comment!
Please enter your name here